
ਵਾਰਿਕ ਕਰਾਊਨ ਕੋਰਟ ਵਲੋਂ 58 ਸਾਲਾ ਕਮਲੇਸ਼ ਬਾਸੀ ਉਰਫ ਕੈਮ ਬਾਸੀ ਨੂੰ ਬਜ਼ੁਰਗ ਮਰੀਜ਼ਾਂ ਨੂੰ ਬਜ਼ੁਰਗ...
ਲੰਡਨ: ਵਾਰਿਕ ਕਰਾਊਨ ਕੋਰਟ ਵਲੋਂ 58 ਸਾਲਾ ਕਮਲੇਸ਼ ਬਾਸੀ ਉਰਫ ਕੈਮ ਬਾਸੀ ਨੂੰ ਬਜ਼ੁਰਗ ਮਰੀਜ਼ਾਂ ਨੂੰ ਬਜ਼ੁਰਗ ਅਵਸਥਾ ਦੀਆਂ ਕਈ ਬਿਮਾਰੀਆਂ ਦੀ ਮਾਹਰ ਦੱਸ ਕੇ ਉਨ੍ਹਾਂ ਦਾ ਦੇਸੀ ਇਲਾਜ ਕਰਨ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਕੈਮ ਬਾਸੀ ਖੁਦ ਨੂੰ ਥੈਰੇਪਿਸਟ, ਫਿਜ਼ਿਓਥੈਰੇਪਿਸਟ, ਓਸਟੀਓਪੈਥ ਅਤੇ ਕੀਰੋਪ੍ਰੈਕਟਰ ਆਦਿ ਦੱਸਦੀ ਸੀ। ਉਹ ਬਜ਼ੁਰਗ ਮਰੀਜ਼ਾਂ ਦੀ ਮਾਲਸ਼ ਕਰਨ ਲਈ ਵੀ ਬੇਲੋੜੀਆਂ ਦਵਾਈਆਂ ਦਿੰਦੀ ਸੀ, ਜਦ ਕਿ ਕਈ ਮਾਮਲਿਆਂ ਵਿਚ ਰੋਗ ਠੀਕ ਕਰਨ ਲਈ ਖੁਰਾਕ ਦੀ ਸੀਮਾ ਦੱਸੇ ਬਿਨਾਂ ਗੋਲੀਆਂ ਵੀ ਦੇ ਦਿੰਦੀ ਸੀ।
Doctors
ਕੈਮ ਬਾਸੀ ਨੇ ਇੱਕ ਬਜ਼ੁਰਗ ਔਰਤ ਨੂੰ ਗਠੀਏ ਦੀ ਗੰਭੀਰ ਬਿਮਾਰੀ ਤੋਂ ਪੀੜਤ ਦੱਸ ਕੇ ਅਜਿਹੀ ਦਵਾਈ ਦਿੱਤੀ ਸੀ ਜੋ ਮਾਹਰ ਡਾਕਟਰ ਤੋਂ ਬਗੈਰ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ। ਉਸ ਔਰਤ ਦੀ ਬਾਅਦ ਵਿਚ ਕਿਸੇ ਕਾਰਨ ਮੌਤ ਹੋ ਗਈ ਸੀ। ਇੱਕ ਹੋਰ ਔਰਤ ਨੂੰ ਕਬਜ਼ ਸਬੰਧੀ ਦੋ ਹੋਰ ਅਜਿਹੀਆਂ ਦਵਾਈਆਂ ਦਿੱਤੀਆਂ ਜੋ ਡਾਕਟਰ ਦੀ ਸਲਾਹ ਤੋਂ ਬਿਨਾਂ ਮਰੀਜ਼ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ।
Doctor
ਪਰ ਉਸ ਮਰੀਜ਼ ਨੇ ਅਪਣੀ ਸਾਬਕਾ ਨਰਸ ਸਹੇਲੀ ਨੂੰ ਜਦ ਦਵਾਈਆਂ ਦਿਖਾਈਆਂ ਤਦ ਉਹ ਹੈਰਾਨ ਰਹਿ ਗਈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਕੈਮ ਬਾਸੀ ਨੂੰ ਅਦਾਲਤ ਨੇ ਧੋਖਾਧੜੀ ਦੇ 7 ਮਾਮਲਿਆਂ ਅਤੇ ਡਾਕਟਰੀ ਪਰਚੀ ਵਾਲੀਆਂ ਦਵਾਈਆਂ ਦੇਣ ਦੇ 3 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੰਦੀਆਂ 3 ਸਾਲ ਕੈਦ ਦੀ ਸਜ਼ਾ ਸੁਣਾਈ।