
500 ਭਾਰਤੀ ਨਾਗਰਿਕ ਪਾਕਿ ਦੇ ਵੱਖ ਵੱਖ ਸ਼ਹਿਰਾਂ 'ਚ ਫਸੇ
ਪਾਕਿਸਤਾਨ: ਸਰਕਾਰ ਅੱਗੇ ਵਤਨ ਵਾਪਸੀ ਦੀ ਗੁਹਾਰ ਲਾ ਰਹੇ ਇਹ ਓਹ ਭਾਰਤੀ ਪੰਜਾਬੀ ਪਰਿਵਾਰ ਨੇ ਜੋ ਕਿਸੇ ਨਾ ਕਿਸੇ ਕਾਰਨ ਪਾਕਿਸਤਾਨ ਆਪਣੇ ਸਾਕ ਸਬੰਧੀਆਂ ਕੋਲ ਗਏ ਪਰ ਕੋਰੋਨਾ ਕਾਲ 'ਚ ਤਾਲਾਬੰਦੀ ਹੋਣ ਕਰਕੇ ਇਹ ਓਥੇ ਹੀ ਫਸ ਕੇ ਰਹਿ ਗਏ ਨੇ , ਜਿਸ ਕਰਕੇ ਇਹ ਹੁਣ ਇਨ੍ਹਾਂ ਲੋਕਾਂ ਨੂੰ ਓਥੇ ਗੁਜ਼ਾਰਾ ਕਰਨ ਮੁਸਕਲ ਹੋਇਆ ਪਿਆ ਤੇ ਹੁਣ ਭਾਰਤ ਸਰਕਾਰ ਤੋਂ ਆਪਣੀ ਵਤਨ ਵਾਪਸੀ ਦੀ ਮੰਗ ਕਰ ਰਹੇ ਹਨ।
Sikh Family
ਜੋਗਿੰਦਰ ਸਿੰਘ ਤੇ ਉਹਨਾਂ ਦੀ ਪਤਨੀ 11 ਮਾਰਚ ਨੂੰ ਪਾਕਿਸਤਾਨ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਪਰ ਲਾਕਡਾਊਨ ਅਤੇ ਕੋਰੋਨਾ ਵਾਇਰਸ ਕਾਰਨ ਉਹ ਉੱਥੇ ਹੀ ਫਸ ਗਏ। ਉਹਨਾਂ ਦੀ ਪਤਨੀ ਹਾਰਟ ਦੇ ਮਰੀਜ਼ ਹਨ। ਫਿਲਹਾਲ ਉਹਨਾਂ ਕੋਲ ਪੈਸੇ ਤੇ ਦਵਾਈ ਦੋਵੇਂ ਹੀ ਖ਼ਤਮ ਹੋ ਗਏ ਹਨ ਜਿਸ ਕਾਰਨ ਉਹਨਾਂ ਨੂੰ ਭਾਰੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Border
ਉਹਨਾਂ ਨੇ ਰਿਸ਼ਤੇਦਾਰਾਂ ਤੋਂ ਵੀ ਬਹੁਤ ਵਾਰ ਪੈਸੇ ਲੈ ਲਏ ਹਨ ਪਰ ਹੁਣ ਉਹਨਾਂ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਨੂੰ ਜਲਦ ਤੋਂ ਜਲਦ ਭਾਰਤ ਬੁਲਾਉਣ। ਲਾਕਡਾਊਨ ਕਾਰਨ ਉਹਨਾਂ ਨੂੰ ਉੱਥੇ ਰਹਿਣ ਵਿਚ ਬਹੁਤ ਤੰਗੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ 3 ਮਹੀਨੇ ਹੋ ਚੁੱਕੇ ਹਨ ਉਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ।
Sikh
ਉਹਨਾਂ ਨੇ ਗੇਟ ਤੋਂ ਪਾਸ ਲੈ ਕੇ ਵਾਪਸ ਘਰ ਚਲੇ ਜਾਣਾ ਹੈ ਉਹਨਾਂ ਨੇ ਕੋਈ ਜਹਾਜ਼ ਰਾਹੀਂ ਨਹੀਂ ਜਾਣਾ। ਇਸ ਲਈ ਉਹਨਾਂ ਦੇ ਭਾਰਤ ਵਾਪਸ ਆਉਣ ਦਾ ਜਲਦ ਤੋਂ ਜਲਦ ਪ੍ਰਬੰਧ ਕੀਤਾ ਜਾਵੇ। ਉੱਥੇ ਹੀ ਇਕ ਹੋਰ ਵਿਅਕਤੀ ਜੋ ਕਿ 10 ਮਾਰਚ ਨੂੰ ਪਾਕਿਸਤਾਨ ਅਪਣੇ ਨਿਜੀ ਵੀਜ਼ੇ ਤੇ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਸੀ ਉਹ ਵੀ ਉੱਥੇ ਹੀ ਫਸ ਗਿਆ ਹੈ।
Border
ਉਹਨਾਂ ਨਾਲ 2 ਹੋਰ ਇਕ ਵਿਅਕਤੀ ਤੇ ਉਸ ਦੀ ਪਤਨੀ 30 ਦਿਨਾਂ ਦੇ ਵੀਜ਼ੇ ਤੇ ਪਾਕਿਸਤਾਨ ਗਏ ਸਨ। ਹੁਣ ਉਹਨਾਂ ਕੋਲ ਵੀ ਪੈਸੇ ਦੀ ਕਮੀ ਹੋ ਗਈ ਹੈ ਜਿਸ ਕਾਰਨ ਉਹਨਾਂ ਨੂੰ ਭਾਰਤੀ ਦਿਕਤਾਂ ਆ ਰਹੀਆਂ ਹਨ। ਉਹਨਾਂ ਨੇ ਪਾਕਿਸਤਾਨ ਵਿਚ ਭਾਰਤੀ ਹਾਈਕਮਿਸ਼ਨ ਨੂੰ ਲਿਖ ਕੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਉਹ ਕਦੋਂ ਤੇ ਕਿਵੇਂ ਪਾਕਿਸਤਾਨ ਆਏ ਸਨ ਅਤੇ ਹੁਣ ਉਹ ਲਾਹੌਰ ਵਿਚ ਹਨ।
Border
ਉਹਨਾਂ ਨੇ ਸਰਕਾਰ ਅੱਗੇ ਇਹੀ ਗੁਹਾਰ ਲਗਾਈ ਹੈ ਕਿ ਬਾਰਡਰ ਖੋਲ੍ਹਿਆ ਜਾਵੇ ਤੇ ਉਹਨਾਂ ਨੂੰ ਭਾਰਤ ਬੁਲਾਇਆ ਜਾਵੇ ਤਾਂ ਜੋ ਅਪਣੇ ਪਰਿਵਾਰ ਨੂੰ ਮਿਲ ਸਕਣ ਤੇ ਅਪਣੀ ਦਵਾਈ ਤੇ ਪੈਸੇ ਦਾ ਪ੍ਰਬੰਧ ਕਰ ਸਕਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।