
Mahatma Gandhi ਦੀ 56 ਸਾਲਾ ਪੜਪੋਤੀ ਨੂੰ South Africa ਦੀ ਡਰਬਨ ਦੀ ਇਕ ਅਦਾਲਤ ਨੇ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ ਡਰਬਨ ਦੀ ਇਕ ਅਦਾਲਤ ਨੇ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦਰਅਸਲ ਉਹਨਾਂ ਉੱਤੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ ਲੱਗੇ ਹਨ। ਸੋਮਵਾਰ ਨੂੰ ਕੋਰਟ ਨੇ ਆਸ਼ੀਸ਼ ਲਤਾ ਰਾਮਗੋਬਿਨ (Ashish Lata Ramgobin) ਨੂੰ ਦੋਸ਼ੀ ਕਰਾਰ ਦਿੱਤਾ ਸੀ।
Mahatma Gandhi`s great-grandaughter jailed for 7 years in a fraud case
ਹੋਰ ਪੜ੍ਹੋ: ਦੁਖਦਾਈ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ
ਆਸ਼ੀਸ਼ ਲਤਾ ਰਾਮਗੋਬਿਨ ਨੂੰ ਕੋਰਟ ਨੇ 6 ਮਿਲੀਅਨ ਦੱਖਣੀ ਅਫ਼ੀਕੀ ਰੈਂਡ (African rand) (3 ਕਰੋੜ 22 ਲੱਖ 84 ਹਜ਼ਾਰ 460 ਭਾਰਤੀ ਰੁਪਏ) ਦੀ ਧੋਖਾਧੜੀ ਦੇ ਕੇਸ ਵਿਚ ਦੋਸ਼ੀ ਪਾਇਆ ਹੈ। ਆਸ਼ੀਸ਼ ਲਤਾ ਉੱਤੇ ਕਾਰੋਬਾਰੀ ਐਸਆਰ ਮਹਾਰਾਜ (Businessman SR Maharaj) ਨੂੰ ਧੋਖਾ ਦੇਣ ਦਾ ਦੋਸ਼ ਹੈ।
Fraud
ਹੋਰ ਪੜ੍ਹੋ: ਪੰਜਾਬੀ ਗਾਇਕ Jazzy B ਦਾ ਟਵਿਟਰ ਅਕਾਊਂਟ ਹੋਇਆ ਬਲਾਕ
ਐਸਆਰ ਮਹਾਰਾਜ ਨੇ ਐਸਆਰ ਮਹਾਰਾਜ ਨੇ ਲਤਾ ਨੂੰ ਇਕ ਕਨਸਾਇੰਮੈਂਟ ਦੇ ਦਰਾਮਦ ਅਤੇ ਕਸਟਮ ਡਿਊਟੀ ਨੂੰ ਕਥਿਤ ਤੌਰ ’ਤੇ ਕਲੀਅਰ ਕਰਵਾਉਣ ਲਈ 6.2 ਮਿਲੀਅਨ ਰੁਪਏ ਐਡਵਾਂਸ ਦਿੱਤੇ ਸੀ ਪਰ ਅਜਿਹਾ ਕੋਈ ਕਨਸਾਇੰਮੈਂਟ ਹੈ ਹੀ ਨਹੀਂ ਸੀ।
Jail
ਹੋਰ ਪੜ੍ਹੋ: ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ
ਜਦੋਂ 2015 ਵਿਚ ਲਤਾ ਰਾਮਗੋਬਿਨ ਖਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਨੈਸ਼ਨਲ ਪ੍ਰਾਸੀਕਿਊਸ਼ਨ ਅਥਾਰਟੀ (NPA) ਦੇ ਬ੍ਰਿਗੇਡੀਅਨ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਹਨਾਂ ਨੇ ਸੰਭਾਵਤ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਜਾਅਲੀ ਚਲਾਨ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਜਿਸ ਦੇ ਜ਼ਰੀਏ ਉਸ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਲਿਨਨ ਦੇ ਤਿੰਨ ਕੰਟੇਨਰ ਭਾਰਤ ਤੋਂ ਭੇਜੇ ਜਾ ਰਹੇ ਹਨ।
Ashish Lata Ramgobin
ਹੋਰ ਦੇਖੋ: New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ
ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ ਸੀ। ਲਤਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਜਡ ਕਮਰਸ਼ੀਅਲ ਕੋਰਟ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ।