ਇਤਿਹਾਸ ’ਚ ਪਹਿਲੀ ਵਾਰ! ਡਰੱਗ ਟਰਾਇਲ ’ਚ ਠੀਕ ਹੋਇਆ ਸਾਰੇ ਮਰੀਜ਼ਾਂ ਦਾ ਕੈਂਸਰ, ਡਾਕਟਰ ਵੀ ਹੋਏ ਹੈਰਾਨ
Published : Jun 8, 2022, 12:06 pm IST
Updated : Jun 8, 2022, 12:06 pm IST
SHARE ARTICLE
Massive breakthrough as rectal cancer disappears in every patient in drug trial
Massive breakthrough as rectal cancer disappears in every patient in drug trial

ਉਹਨਾਂ ਨੂੰ 6 ਮਹੀਨੇ ਤੱਕ Dostarlimab ਨਾਂ ਦੀ ਦਵਾਈ ਦਿੱਤੀ ਗਈ, ਜਿਸ ਤੋਂ ਬਾਅਦ ਮਰੀਜ਼ਾਂ ਦਾ ਰੈਕਟਲ ਕੈਂਸਰ ਠੀਕ ਹੋ ਗਿਆ

 

ਨਵੀਂ ਦਿੱਲੀ: ਦੁਨੀਆ 'ਚ ਪਹਿਲੀ ਵਾਰ ਕਿਸੇ ਦਵਾਈ ਦੇ ਟਰਾਇਲ 'ਚ ਸ਼ਾਮਲ ਸਾਰੇ ਕੈਂਸਰ ਦੇ ਮਰੀਜ਼ ਠੀਕ ਹੋ ਗਏ ਹਨ। ਹਾਲਾਂਕਿ ਇਹ ਟਰਾਇਲ ਸਿਰਫ 18 ਮਰੀਜ਼ਾਂ 'ਤੇ ਕੀਤਾ ਗਿਆ ਹੈ। ਉਹਨਾਂ ਨੂੰ 6 ਮਹੀਨੇ ਤੱਕ Dostarlimab ਨਾਂ ਦੀ ਦਵਾਈ ਦਿੱਤੀ ਗਈ, ਜਿਸ ਤੋਂ ਬਾਅਦ ਮਰੀਜ਼ਾਂ ਦਾ ਰੈਕਟਲ ਕੈਂਸਰ ਠੀਕ ਹੋ ਗਿਆ। ਕੈਂਸਰ ਦੇ ਟਿਊਮਰ ਸਾਰੇ ਮਰੀਜ਼ਾਂ ਵਿਚ ਗਾਇਬ ਹੁੰਦੇ ਦੇਖੇ ਗਏ ਸਨ।

Massive breakthrough as rectal cancer disappears in every patient in drug trialMassive breakthrough as rectal cancer disappears in every patient in drug trial

ਇਹ ਟਰਾਇਲ ਅਧਿਐਨ ‘ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ’ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਲੇਖਕ ਡਾ. ਲੁਈਸ ਏ. ਡਿਆਜ਼ ਨੇ ਕਿਹਾ, 'ਕੈਂਸਰ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਿਸ ਵਿਚ ਹਰ ਮਰੀਜ਼ ਦਾ ਕੈਂਸਰ ਇਲਾਜ ਤੋਂ ਬਾਅਦ ਗਾਇਬ ਹੋ ਗਿਆ ਹੈ। 6 ਮਹੀਨਿਆਂ ਬਾਅਦ ਐਂਡੋਸਕੋਪੀ, ਐਮਆਰਆਈ ਅਤੇ ਹੋਰ ਰਿਪੋਰਟਾਂ ਤੋਂ ਪਤਾ ਲੱਗਾ ਕਿ ਰੈਕਟਲ ਦਾ ਕੈਂਸਰ ਠੀਕ ਹੋ ਗਿਆ ਹੈ’। ਹੁਣ ਤੱਕ ਅਜਿਹੇ ਮਰੀਜ਼ਾਂ ਦਾ ਇਲਾਜ ਕੀਮੋਥੈਰੇਪੀ, ਰੇਡੀਏਸ਼ਨ ਅਤੇ ਔਖੀ ਸਰਜਰੀ ਰਾਹੀਂ ਕੀਤਾ ਜਾਂਦਾ ਹੈ। ਇਸ ਕਾਰਨ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ।

Cancer Cancer

ਭਾਰਤ ਦੇ ਕੈਂਸਰ ਮਾਹਿਰ ਕਹਿੰਦੇ ਹਨ, ‘ਇਸ ਸਮੇਂ ਇਹ ਅਧਿਐਨ ਸਿਰਫ਼ 18 ਲੋਕਾਂ ‘ਤੇ ਕੀਤਾ ਗਿਆ ਹੈ। ਇਸ ਦਾ ਘੱਟੋ-ਘੱਟ 100 ਮਰੀਜ਼ਾਂ 'ਤੇ ਟਰਾਇਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ dostarlimab ਨਾਲ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਡਾ. ਅੰਸ਼ੂਮਨ ਕੁਮਾਰ ਨੇ ਦੱਸਿਆ ਕਿ ਵੱਡੇ ਅਧਿਐਨ ਤੋਂ ਬਾਅਦ ਹੀ ਨਵਾਂ ਇਲਾਜ ਅਪਣਾਇਆ ਜਾਣਾ ਚਾਹੀਦਾ ਹੈ। ਇਹ ਮੈਡੀਕਲ ਜਗਤ ਵਿਚ ਇਕ ਵੱਡਾ ਬਦਲਾਅ ਸਾਬਤ ਹੋ ਸਕਦਾ ਹੈ।  

Cancer TreatmentCancer Treatment

ਅੰਸ਼ੂਮਨ ਦੱਸਦੇ ਹਨ ਕਿ ਰੈਕਟਲ ਕੈਂਸਰ ਕੁਝ ਲੋਕਾਂ ਵਿਚ ਜੈਨੇਟਿਕ ਤਬਦੀਲੀਆਂ ਕਾਰਨ ਹੁੰਦਾ ਹੈ ਅਤੇ ਕੁਝ ਵਿਚ ਜੀਵਨਸ਼ੈਲੀ ਕਾਰਨ। ਇਹ ਇਕ ਅਜਿਹਾ ਕੈਂਸਰ ਹੈ ਜੋ ਸੈੱਲ ਦੇ ਜੀਨ ਨੂੰ ਬਦਲ ਸਕਦਾ ਹੈ, ਜਿਸ ਕਾਰਨ ਸਰੀਰ ਦਾ ਇਮਿਊਨ ਸਿਸਟਮ ਇਸ ਨੂੰ ਆਮ ਸੈੱਲ ਸਮਝਣਾ ਸ਼ੁਰੂ ਕਰ ਦਿੰਦਾ ਹੈ, ਜਦੋਂ ਕਿ ਇਹ ਕੈਂਸਰ ਸੈੱਲ ਹੈ। ਇਸ ਨਾਲ ਕੈਂਸਰ ਵਧਦਾ ਹੈ। ਸਰਲ ਸ਼ਬਦਾਂ ਵਿਚ ਇਹ ਦਵਾਈ (ਡੋਸਟਾਰਲਿਮਬ) ਕੈਂਸਰ ਸੈੱਲ ਦੇ ਜੈਨੇਟਿਕ ਬਦਲਾਅ ਦਾ ਖੁਲਾਸਾ ਕਰਦੀ ਹੈ। ਇਹ ਇਕ ਕਿਸਮ ਦੀ ਇਮਿਊਨੋਥੈਰੇਪੀ ਦੀ ਦਵਾਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement