
ਡਾ. ਵਾਲਟਰ ਨੇ ਕਿਹਾ ਕਿ ਕੁੱਝ ਹਫ਼ਤਿਆਂ ਦੇ ਆਰਾਮ ਤੋਂ ਬਾਅਦ ਪੋਪ ਫਰਾਂਸਿਸ ਬਿਲਕੁਲ ਠੀਕ ਹੋ ਜਾਣਗੇ
ਰੋਮ: ਪੋਪ ਫਰਾਂਸਿਸ ਨੂੰ ਅੰਤੜੀਆਂ ਦੀ ਸਰਜਰੀ ਲਈ ਇਥੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਅੰਤੜੀ ਦੇ ਮੁੱਖ ਹਿੱਸੇ ਨੂੰ ਦੋ ਸਾਲ ਪਹਿਲਾਂ ਕੱਢ ਦਿੱਤਾ ਗਿਆ ਸੀ। ਉਹ ਦਰਦਨਾਕ ਤੇ ਵਿਗੜਦੀ ਹਰਨੀਆ ਤੋਂ ਪੀੜਤ ਸਨ, ਜੋ ਉਨ੍ਹਾਂ ਨੂੰ 2021 ’ਚ ਅੰਤੜੀਆਂ ਦੀ ਸਰਜਰੀ ਤੋਂ ਬਾਅਦ ਹੋਈ। ਯੇਲ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਕੋਲਨ ਤੇ ਰੇਕਟਲ ਸਰਜਰੀ ਦੇ ਮੁਖੀ ਡਾ. ਵਾਲਟਰ ਨੇ ਕਿਹਾ ਕਿ ਕੁੱਝ ਹਫ਼ਤਿਆਂ ਦੇ ਆਰਾਮ ਤੋਂ ਬਾਅਦ ਪੋਪ ਫਰਾਂਸਿਸ ਬਿਲਕੁਲ ਠੀਕ ਹੋ ਜਾਣਗੇ।