ਇਹ ਸਿਰਫ਼ ਇੱਕ ਇਮਾਰਤ ਨਹੀਂ ਸਗੋਂ 200 ਪਰਿਵਾਰਾਂ ਦਾ ਹੈ ਪੂਰਾ ਪਿੰਡ
Published : Sep 8, 2019, 12:18 pm IST
Updated : Sep 8, 2019, 12:18 pm IST
SHARE ARTICLE
Whittier Alaska one tower
Whittier Alaska one tower

ਵੱਧਦੀ ਜਨਸੰਖਿਆਂ ਦੇ ਚੱਲਦੇ ਜਗ੍ਹਾ ਦੀ ਕਮੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਜਿਸਦੀ ਵਜ੍ਹਾ ਨਾਲ ਅੱਜਕੱਲ੍ਹ ਫਲੈਟ ਸਿਸਟਮ ਤੋਂ ਘਰ ਬਨਣ ਲੱਗੇ ਹਨ

ਵਾਸ਼ਿੰਗਟਨ : ਵੱਧਦੀ ਜਨਸੰਖਿਆ ਦੇ ਚੱਲਦੇ ਜਗ੍ਹਾ ਦੀ ਕਮੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਜਿਸਦੀ ਵਜ੍ਹਾ ਨਾਲ ਅੱਜਕੱਲ੍ਹ ਫਲੈਟ ਸਿਸਟਮ ਤੋਂ ਘਰ ਬਨਣ ਲੱਗੇ ਹਨ ਅਤੇ ਵੱਡੀਆਂ - ਵੱਡੀਆਂ ਇਮਾਰਤਾਂ ਦੇਖਣ ਨੂੰ ਮਿਲਣ ਲੱਗੀਆਂ ਹਨ। ਅੱਜ ਦੇ ਸਮੇਂ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਘਰ ਅਤੇ ਫਲੈਟ ਕਾਫ਼ੀ ਮਹਿੰਗੇ ਹੋ ਗਏ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੂਰਾ ਪਿੰਡ ਇੱਕ ਹੀ ਇਮਾਰਤ ਵਿੱਚ ਰਹਿੰਦਾ ਹੋਵੇ। ਜੀ ਹਾਂ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਸਬੇ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਕੇਵਲ ਇੱਕ ਹੀ ਇਮਾਰਤ ਹੈ ਅਤੇ ਉਸ ਵਿੱਚ 200 ਪਰਿਵਾਰ ਰਹਿੰਦੇ ਹਨ। 

Whittier Alaska one towerWhittier Alaska one tower

ਦਰਅਸਲ ਅਮਰੀਕਾ ਦੇ ਉੱਤਰੀ ਰਾਜ ਅਲਾਸਕਾ ਦਾ ਛੋਟਾ ਜਿਹਾ ਕਸਬਾ ਇਸ ਕਸਬੇ ਦਾ ਨਾਮ ਹੈ ਵਹਿਟਿਅਰ। ਇਹ ਕਸਬਾ ਆਪਣੀ ਵਿਵਸਥਾ ਲਈ ਪ੍ਰਸਿੱਧ ਹੈ। ਇਸ ਪੂਰੇ ਕਸਬੇ 'ਚ ਸਿਰਫ ਇੱਕ 14 ਮੰਜਿਲਾ ਇਮਾਰਤ 'ਬੇਗਿਚ ਟਾਵਰ' ਹੈ। ਇਹੀ ਕਾਰਨ ਹੈ ਕਿ ਇਸਨੂੰ ਵਰਟੀਕਲ ਟਾਊਨ ਵੀ ਕਹਿੰਦੇ ਹਨ।  ਤੁਸੀ ਸੋਚ ਵੀ ਨਹੀਂ ਸਕਦੇ ਕਿ ਇਸ ਈਮਾਰਤ ਵਿੱਚ ਲੱਗਭੱਗ 200 ਪਰਿਵਾਰ ਰਹਿੰਦੇ ਹਨ। ਕਸਬੇ ਵਿੱਚ ਇਨ੍ਹਾਂ ਲੋਕਾਂ ਦੀ ਆਬਾਦੀ ਹੈ। 

Whittier Alaska one towerWhittier Alaska one tower

ਇਸ ਇਮਾਰਤ 'ਚ ਕੇਵਲ ਲੋਕ ਹੀ ਨਹੀਂ ਰਹਿੰਦੇ, ਸਗੋਂ ਉਨ੍ਹਾਂ ਦੀ ਲੋੜ ਅਤੇ ਜ਼ਰੂਰਤ ਦੀ ਹਰ ਸਮੱਗਰੀ ਲਈ ਇੱਥੇ ਵਿਵਸਥਾ ਹੈ। ਇਮਾਰਤ ਵਿੱਚ ਪੁਲਿਸ ਸਟੇਸ਼ਨ, ਸਿਹਤ ਸੇਵਾ ਕੇਂਦਰ, ਪ੍ਰੋਵੀਜਨ ਸਟੋਰ, ਤੇ ਚਰਚ ਘਰ ਹੈ। ਇਹਨਾਂ 'ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਮਾਲਿਕ ਵੀ ਇਸੇ ਇਮਾਰਤ ਵਿੱਚ ਰਹਿੰਦੇ ਹਨ। ਇਸਦੇ ਚੱਲਦੇ ਇਹ ਰਹਿਣ ਲਈ ਹੋਰ ਦੀ ਤੁਲਣਾ 'ਚ ਜ਼ਿਆਦਾ ਸੁਵਿਧਾਜਨਕ ਇਮਾਰਤ ਬਣ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement