ਅਮਰੀਕਾ 'ਚ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ, ਜਮ੍ਹਾ ਕਰਵਾਏ ਇਕ ਮਿਲੀਅਨ ਡਾਲਰ
Published : Oct 8, 2020, 11:08 am IST
Updated : Oct 8, 2020, 11:08 am IST
SHARE ARTICLE
Policeman charged in death of George Floyd released on bail
Policeman charged in death of George Floyd released on bail

ਜੌਰਜ ਦੀ ਮੌਤ ਨੂੰ ਲੈ ਕੇ ਅਮਰੀਕਾ 'ਚ ਹੋਏ ਸੀ ਵੱਡੇ ਪੱਧਰ 'ਤੇ ਪ੍ਰਦਰਸ਼ਨ

ਵਸ਼ਿੰਗਟਨ - ਅਫਰੀਕੀ ਮੂਲ ਦੇ ਅਮਰੀਕਨ ਨਾਗਰਿਕ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਨੇ ਕੋਰਟ ਵਿਚ ਇਕ ਮਿਲੀਅਨ ਡਾਲਰ ਜਮ੍ਹਾ ਕਰਵਾਏ ਹਨ ਤਾਂ ਜਾ ਕੇ ਉਸ ਨੂੰ ਜ਼ਮਾਨਤ ਮਿਲੀ ਹੈ। ਜੌਰਜ ਫਲੋਇਡ ਦੀ ਮੌਤ ਮਗਰੋਂ ਅਮਰੀਕਾ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ। ਜੌਰਜ ਫਲੋਇਡ ਦੀ ਮੌਤ ਦੇ ਜ਼ਿੰਮੇਵਾਰ 44 ਸਾਲਾ ਪੁਲਿਸ ਅਧਿਕਾਰੀ ਸਮੇਤ ਉਸ ਦੇ ਤਿੰਨ ਸਾਬਕਾ ਸਹਿਕਰਮੀਆਂ ਨੂੰ ਮੰਨਿਆ ਗਿਆ ਸੀ।

Policeman charged in death of George Floyd released on bailPoliceman charged in death of George Floyd released on bail

ਫਲੌਇਡ ਦੀ ਮੌਤ ਮਗਰੋਂ ਅਮਰੀਕਾ 'ਚ 1960 ਤੋਂ ਬਾਅਦ ਰੰਗਭੇਦ ਦੇ ਖਿਲਾਫ਼ ਵੱਡਾ ਅੰਦੋਲਨ ਚੱਲਿਆ। 26 ਮਈ ਨੂੰ ਅਮਰੀਕਾ ਦੇ ਮਿਨੇਪੋਲਿਸ ਸ਼ਹਿਰ 'ਚ ਜੌਰਜ ਫਲੋਇਡ ਨਾਂਅ ਦੇ ਸ਼ਖਸ ਨੂੰ ਪੁਲਿਸ ਨੇ ਧੋਖਾਧੜੀ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਸੀ। ਇਕ ਪੁਲਿਸ ਅਧਿਕਾਰੀ ਡੇਰੇਕ ਸ਼ੋਵਿਨ ਨੇ ਸੜਕ 'ਤੇ ਆਪਣੇ ਗੋਡੇ ਨਾਲ ਫੋਲਇਡ ਦੀ ਗਰਦਨ ਕਰੀਬ ਅੱਠ ਮਿੰਟ ਤਕ ਦੱਬੀ ਰੱਖੀ।

George FloydGeorge Floyd

ਜੌਰਜ ਲਗਾਤਾਰ ਪੁਲਿਸ ਅਫ਼ਸਰ ਨੂੰ ਗੋਡਾ ਹਟਾਉਣ ਦੀ ਅਪੀਲ ਕਰਦਾ ਰਿਹਾ ਪਰ ਪੁਲਿਸ ਅਧਿਕਾਰੀ ਨੇ ਅਜਿਹਾ ਨਹੀਂ ਕੀਤਾ ਤੇ ਫਲੋਇਡ ਦੀ ਮੌਤ ਹੋ ਗਈ। 
ਜੌਰਜ ਦੀ ਮੌਤ ਨੂੰ ਲੈ ਕੇ ਕਈ ਵੱਡੇ ਪ੍ਰਦਰਸ਼ਨ ਕੀਤੇ ਗਏ। ਅਮਰੀਕਾ ਦੇ ਕਈ ਸ਼ਹਿਰਾਂ ਵਿਚ ਦੁਕਾਨਾਂ ਵਿਚ ਲੁੱਟਮਾਰ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਅਤੇ ਰਬੜ ਦੇ ਗੋਲਿਆਂ ਦੀ ਵਰਤੋਂ ਕੀਤੀ।

Policeman charged in death of George Floyd released on bailGeorge Floyd case 

ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਕਿਸੇ ਸਟੋਰ ਦੇ ਮਾਲਕ ਨੇ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਵ੍ਹਾਈਟ ਹਾਊਸ ਨੇ ਇਸ ਮਾਮਲੇ ਵਿਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਚਾਹੁੰਦੇ ਹਨ ਕਿ ਜੌਰਜ ਫਲੌਇਡ ਨੂੰ ਨਿਆਂ ਮਿਲੇ ਪਰ ਇਸ ਦੀ ਆੜ ਵਿਚ ਹਫੜਾ-ਦਫੜੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement