ਹਿਜ਼ਬੁੱਲਾ ਦੀ ਧਮਕੀ : ਇਜ਼ਰਾਈਲ ਦੇ ਅੰਦਰ ਤਕ ਰਾਕੇਟ ਦਾਗ਼ਾਂਗੇ
Published : Oct 8, 2024, 10:54 pm IST
Updated : Oct 8, 2024, 10:54 pm IST
SHARE ARTICLE
Representative Image.
Representative Image.

ਕਿਹਾ, ਹਾਲੇ ਹੋਰ ਇਜ਼ਰਾਈਲੀਆਂ ਨੂੰ ਬੇਘਰ ਹੋਣਾ ਪਏਗਾ

ਬੇਰੂਤ : ਹਿਜ਼ਬੁੱਲਾ ਦੇ ਪ੍ਰਮੁੱਖ ਨੇਤਾ ਨੇ ਧਮਕੀ ਦਿਤੀ ਹੈ ਕਿ ਹੋਰ ਇਜ਼ਰਾਈਲੀ ਨਾਗਰਿਕਾਂ ਨੂੰ ਉਜਾੜ ਦਿਤਾ ਜਾਵੇਗਾ ਕਿਉਂਕਿ ਉਸ ਦਾ ਸਮੂਹ ਇਜ਼ਰਾਈਲ ਦੇ ਅੰਦਰ ਤਕ ਮਾਰ ਕਰਨ ਵਾਲੇ ਰਾਕੇਟ ਦਾਗ਼ ਰਿਹਾ ਹੈ।  ਹਿਜ਼ਬੁੱਲਾ ਦੇ ਕਾਰਜਕਾਰੀ ਨੇਤਾ ਸ਼ੇਖ ਨਈਮ ਕਾਸਿਮ ਨੇ ਇਕ ਟੈਲੀਵਿਜ਼ਨ ਬਿਆਨ ਵਿਚ ਕਿਹਾ ਕਿ ਇਜ਼ਰਾਈਲੀ ਹਵਾਈ ਹਮਲਿਆਂ ਤੇ ਕਈ ਕਮਾਂਡਰਾਂ ਦੇ ਮਾਰੇ ਜਾਣ ਦੇ ਬਾਵਜੂਦ, ਹਿਜ਼ਬੁੱਲਾ ਦੀ ਫ਼ਾਇਰ ਪਾਵਰ ਬਰਕਰਾਰ ਹੈ। 

ਉਸ ਨੇ ਇਹ ਵੀ ਕਿਹਾ ਕਿ ਇਜ਼ਰਾਈਲੀ ਬਲ ਪਿਛਲੇ ਹਫ਼ਤੇ ਲੇਬਨਾਨ ਵਿਚ ਜ਼ਮੀਨੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਅੱਗੇ ਨਹੀਂ ਵਧ ਸਕਿਆ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਚੌਥੀ ਡਿਵੀਜ਼ਨ ਹੁਣ ਜ਼ਮੀਨੀ ਕਾਰਵਾਈ ਵਿਚ ਹਿੱਸਾ ਲੈ ਰਹੀ ਹੈ ਜੋ ਪੱਛਮ ਵਿਚ ਫੈਲ ਗਈ ਹੈ। ਹਾਲਾਂਕਿ, ਕਾਰਵਾਈ ਅਜੇ ਵੀ ਸਰਹੱਦ ਦੇ ਨਾਲ ਇਕ ਤੰਗ ਪੱਟੀ ਤਕ ਸੀਮਿਤ ਜਾਪਦੀ ਹੈ। ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਸ ਨੇ ਹਿਜ਼ਬੁੱਲਾ ਦੇ ਸੈਂਕੜੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਸਰਹੱਦੀ ਖੇਤਰਾਂ ਵਿਚ ਅਤਿਵਾਦੀ ਢਾਂਚੇ ਨੂੰ ਤਬਾਹ ਕਰ ਦਿਤਾ ਹੈ ਅਤੇ ਸੈਂਕੜੇ ਹਿਜ਼ਬੁੱਲਾ ਲੜਾਕਿਆਂ ਨੂੰ ਮਾਰ ਦਿਤਾ ਹੈ। 

ਯੁੱਧ ਬਾਰੇ ਕਿਸੇ ਵੀ ਧਿਰ ਦੁਆਰਾ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਕਰਨ ਦਾ ਕੋਈ ਤਰੀਕਾ ਨਹੀਂ ਹੈ। ਕਾਸਿਮ ਨੇ ਕਿਹਾ,“ਅਸੀਂ ਸੈਂਕੜੇ ਰਾਕੇਟ ਅਤੇ ਦਰਜਨਾਂ ਡਰੋਨ ਦਾਗ਼ ਰਹੇ ਹਾਂ। ਵੱਡੀ ਗਿਣਤੀ ਵਿਚ ਬਸਤੀਆਂ ਅਤੇ ਸ਼ਹਿਰ ਸਾਡੀ ਜਵਾਬੀ ਕਾਰਵਾਈ ਦਾ ਨਿਸ਼ਾਨਾ ਹਨ। ਸਾਡੀ ਸਮਰੱਥਾ ਮਜ਼ਬੂਤ ਹੈ ਅਤੇ ਸਾਡੇ ਲੜਾਕੇ ਫ਼ਰੰਟ ਲਾਈਨਾਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਦੀ ਸਿਖਰਲੀ ਲੀਡਰਸ਼ਿਪ ਜੰਗੀ ਰਣਨੀਤੀ ਤੈਅ ਕਰ ਰਹੀ ਹੈ ਅਤੇ ਇਜ਼ਰਾਈਲੀ ਹਮਲੇ ’ਚ ਮਾਰੇ ਗਏ ਕਮਾਂਡਰਾਂ ਦੀ ਥਾਂ ’ਤੇ ਨਵੇਂ ਕਮਾਂਡਰ ਨਿਯੁਕਤ ਕੀਤੇ ਗਏ ਹਨ। ਉਸ ਨੇ ਕਿਹਾ,‘‘ਸਾਡੇ ਕੋਲ ਕੋਈ ਖ਼ਾਲੀ ਅਸਾਮੀ ਨਹੀਂ ਹੈ।’’

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Jan 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM
Advertisement