
ਅਮਰੀਕਾ ਵਿਚ ਧੋਖਾ- ਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਨਿਊਯਾਰਕ ਅਤੇ ਸ਼ਿਕਾਗੋ ਦੀ ਕਮੋਡਿਟੀ ਫਿਊਚਕਰਜ਼ ....
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਧੋਖਾ- ਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਨਿਊਯਾਰਕ ਅਤੇ ਸ਼ਿਕਾਗੋ ਦੀ ਕਮੋਡਿਟੀ ਫਿਊਚਕਰਜ਼ ਮਾਰਕੀਟ ਵਿਚ ਸਾਜਿਸ਼ ਰਚਣ ਅਤੇ 6 ਕਰੋੜ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਇਸ ਦੀ ਜਾਣਕਾਰੀ ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਦਿਤੀ।
Fraud Case
ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਦੇ 33 ਸਾਲਾ ਕ੍ਰਿਸ਼ਨ ਮੋਹਨ ਅਤੇ ਸ਼ਿਕਾਗੋ ਦੇ 36 ਸਾਲਾ ਕਮਲਦੀਪ ਗਾਂਧੀ ਨੇ ਇਸ ਮਾਮਲੇ ਵਿਚ ਅਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸਾਸ ਦੀ ਅਦਾਲਤ ਵਿਚ ਮੋਹਨ ਨੂੰ 28 ਫਰਵਰੀ ਅਤੇ ਗਾਂਧੀ ਨੂੰ 22 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਨਿਆਂ ਵਿਭਾਗ ਨੇ ਜਾਰੀ ਬਿਆਨ ਵਿਚ ਕਿਹਾ ਕਿ ਦੋਹਾਂ ਅਪਰਾਧੀਆਂ ਨੇ ਧੋਖਾਧੜੀ ਅਤੇ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
Fraud Case
ਦੋਨਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਮਾਰਚ 2012 ਤੋਂ ਮਾਰਚ 2014 ਵਿਚਕਾਰ ਟ੍ਰੇਡਿੰਗ ਫਰਮ-ਏ ਕੇ ਯੁਚੂਨ ਬਰੂਸ ਅਤੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਬਾਜ਼ਾਰ ਨੂੰ ਧੋਖਾ ਦੇਣ ਲਈ ਕੁਝ ਆਰਡਰ ਦਿਤੇ ਤਾਂ ਜੋ ਉਹ ਅਨੁਕੂਲ ਕੀਮਤਾਂ 'ਤੇ ਅਪਣੇ ਦੂਜੇ ਜਾਂ ਮੂਲ ਆਰਡਰ ਨੂੰ ਲਾਭਦਾਇਕ ਤਰੀਕੇ ਨਾਲ ਪੂਰਾ ਕਰ ਸਕਨ।
ਇੱਥੇ ਦੱਸ ਦਈਏ ਕਿ ਅਮਰੀਕੀ ਅਧਿਕਾਰੀਆਂ ਦੀ ਗਿਣਤੀ ਮੁਤਾਬਕ ਇਸ ਤਰ੍ਹਾਂ ਦੀ ਧੋਖੇਬਾਜ਼ੀ ਨਾਲ ਬਾਜ਼ਾਰ ਨੂੰ 6 ਕਰੋੜ ਡਾਲਰ ਦਾ ਨੁਕਸਾਨ ਹੋਇਆ। ਜਿਸ ਨੇ ਸਾਰੀਆ ਨੂੰ ਹੈਰਾਨ ਕਰਕੇ ਰੱਖ ਦਿਤਾ ਹੈ।