
ਅਫਗਾਨਿਸਤਾਨ ਦੇ ਹੇਰਾਤ ਸੁਬੇ 'ਚ ਤਾਲਿਬਾਨ ਨੇ ਇਕ ਵਾਰ ਫਿਰ ਵੱਡਾ ਹਮਲਾ ਕੀਤਾ ਹੈ। ਇਸ ਹਮਲੇ 'ਚ ਹੁਣੇ ਤੱਕ 14 ਅਫਗਾਨ ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਹੈ, ਉਥੇ ਹੀ ...
ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਹੇਰਾਤ ਸੁਬੇ 'ਚ ਤਾਲਿਬਾਨ ਨੇ ਇਕ ਵਾਰ ਫਿਰ ਵੱਡਾ ਹਮਲਾ ਕੀਤਾ ਹੈ। ਇਸ ਹਮਲੇ 'ਚ ਹੁਣੇ ਤੱਕ 14 ਅਫਗਾਨ ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਹੈ, ਉਥੇ ਹੀ ਕਿਸੇ ਹੋਰ ਨੂੰ ਬੰਧਕ ਬਣਾਉਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਹੇਰਾਤ ਸੁਬਾ ਪਰਿਸ਼ਦ ਦੇ ਮੈਂਬਰ ਨਜ਼ੀਬੁੱਲਾ ਮੋਹੇਬੀ ਨੇ ਕਿਹਾ ਕਿ ਹਮਲਾਵਰਾਂ ਨੇ ਵੀਰਵਾਰ ਦੀ ਦੇਰ ਰਾਤ ਨਿਨਦਾਂਦ ਵਿਚ ਫੌਜ ਦੀ ਦੋ ਬਾਹਰਲੀ ਚੌਕੀਆਂ ਨੂੰ ਘੇਰ ਲਿਆ।
14 soldiers are killed
ਉਨ੍ਹਾਂ ਨੇ ਕਿਹਾ ਕਿ ਛੇ ਘੰਟੇ ਤੱਕ ਚੱਲੀ ਲੜਾਈ ਸ਼ੁੱਕਰਵਾਰ ਸਵੇਰੇ ਖਤਮ ਹੋਈ। ਉੱਥੇ ਪਹੁੰਚੀ ਫੌਜ ਦੀ ਸੈਨਾ ਨੇ ਵਿਦਰੋਹੀਆਂ ਨੂੰ ਖਦੇੜ ਦਿਤਾ, ਪਰ ਉਦੋਂ ਤੱਕ ਉਹ 21 ਸੈਨਿਕਾਂ ਨੂੰ ਬੰਦੀ ਬਣਾ ਚੁੱਕੇ ਸਨ। ਦੱਸ ਦਈਏ ਕਿ ਰੱਖਿਆ ਮੰਤਰਾਲਾ ਦੇ ਬੁਲਾਰੇ ਗਫੂਰ ਅਹਿਮਦ ਜਾਵੀਦ ਨੇ ਮ੍ਰਿਤਕ ਅਤੇ ਜ਼ਖ਼ਮੀਆਂ ਦੀ ਗਿਣਤੀ ਦਸ ਦੱਸੀ ਹੈ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ, ਪਰ ਅਧਿਕਾਰੀਆਂ ਨੇ ਇਸ ਦੇ ਲਈ ਤਾਲਿਬਾਨ ਨੂੰ ਜ਼ਿੰਮੇਦਾਰ ਦੱਸਿਆ ਹੈ।
ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਚ ਸੈਨਿਕਾਂ ਨੂੰ ਜਾਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹਵੇ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ਵਿਚ ਤਾਲਿਬਾਨ ਅਤਿਵਾਦੀਆਂ ਦੇ ਹਮਲੇ ਵਿਚ ਅਫਗਾਨ ਪੁਲਿਸ ਦੇ 10 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ।
ਬਾਦਗੀਸ ਸੁਬੇ ਦੀ ਰਾਜਧਾਨੀ ਕਲਾ-ਏ-ਨੌਂ ਦੇ ਨੇੜੇ ਹਮਲੇ ਵਿਚ ਰਿਜ਼ਰਵ ਫੋਰਸ ਦੇ ਪੁਲਿਸ ਕਮਾਂਡਰ ਅਬਦੁਲ ਹਕੀਮ ਸਮੇਤ ਪੰਜ ਅਧਿਕਾਰੀ ਮਾਰੇ ਗਏ। ਰਾਜਸੀ ਗਵਰਨਰ ਦੇ ਬੁਲਾਰੇ ਜਮਸ਼ੀਦ ਸੂਹਾ ਨੇ ਦੱਸਿਆ ਕਿ ਦੋਨਾਂ ਪਾਸੋਂ ਗੋਲੀਬਾਰੀ ਵਿਚ ਤਕਰੀਬਨ 22 ਤਾਲਿਬਾਨ ਅਤਿਵਾਦੀ ਮਾਰੇ ਗਏ ਅਤੇ 16 ਹੋਰ ਜਖ਼ਮੀ ਹੋ ਗਏ ਸਨ।