
ਚੀਨ ਦੇ ਸਾਨਿਆ ਸ਼ਹਿਰ 'ਚ ਸ਼ਨਿਚਰਵਾਰ ਨੂੰ ਹੋਏ ਸ਼ਾਨਦਾਰ ਪ੍ਰੋਗਰਾਮ ਵਿਚ ਮੈਕਸਿਕੋ ਦੀ ਵੈਨੇਸਾ ਪੌਂਸ ਡਿ ਲਿਔਨ ਨੇ ਮਿਸ ਵਰਲਡ 2018 ਦਾ ਖਿਤਾਬ ਜਿੱਤੀਆ...
ਬੀਜਿੰਗ : (ਭਾਸ਼ਾ) ਚੀਨ ਦੇ ਸਾਨਿਆ ਸ਼ਹਿਰ 'ਚ ਸ਼ਨਿਚਰਵਾਰ ਨੂੰ ਹੋਏ ਸ਼ਾਨਦਾਰ ਪ੍ਰੋਗਰਾਮ ਵਿਚ ਮੈਕਸਿਕੋ ਦੀ ਵੈਨੇਸਾ ਪੌਂਸ ਡਿ ਲਿਔਨ ਨੇ ਮਿਸ ਵਰਲਡ 2018 ਦਾ ਖਿਤਾਬ ਜਿੱਤੀਆ। ਇਸ ਮੁਕਾਬਲੇ ਵਿਚ ਫਰਸਟ ਰਨਰ ਅਪ ਰਹੀ ਮਿਸ ਥਾਈਲੈਂਡ ਨਿਕੋਲੀਨ ਲਿੰਸਨੁਕਾਨ। ਇਸ ਤੋਂ ਪਹਿਲਾਂ ਚੁਣੀ ਗਈ ਮੁੱਖ 12 ਬਿਊਟੀ ਕਵੀਨ ਵਿਚ ਮਿਸ ਨੇਪਾਲ ਸ਼੍ਰੀਂਖਲਾ ਖਤਿਵਦਾ ਦਾ ਪਹੁੰਚਣਾ ਵੱਡੀ ਗੱਲ ਰਿਹਾ ਹੈ।
Miss World 2018 winner Vanessa Ponce De Leon
ਇਸ ਤੋਂ ਪਹਿਲਾਂ ਭਾਰਤ ਦੇ ਇਸ ਗੁਆਂਢੀ ਦੇਸ਼ ਦੀ ਕੋਈ ਬਿਊਟੀ ਕਵੀਨ ਇਥੇ ਤੱਕ ਨਹੀਂ ਪਹੁੰਚੀ ਸੀ। ਮਿਸ ਵਰਲਡ 2018 ਦੀ ਮੁੱਖ 30 ਵਿਚ ਜਿਨ੍ਹਾਂ ਦੇਸ਼ਾਂ ਦੀ ਬਿਊਟੀ ਕਵੀਨਾਂ ਨੇ ਜਗ੍ਹਾ ਬਣਾਈ, ਉਹ ਹਨ, ਭਾਰਤ, ਚਿਲੀ, ਫ਼੍ਰਾਂਸ, ਬੰਗਲਾਦੇਸ਼, ਜਾਪਾਨ, ਮਲੇਸ਼ੀਆ, ਮੌਰਿਸ਼ਸ, ਮੈਕਸਿਕੋ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੇਨੇਜ਼ੁਏਲਾ ਅਤੇ ਵਿਅਤਨਾਮ ਸ਼ਾਮਿਲ ਹਨ।
Miss World 2018 winner Vanessa Ponce De Leon
ਮਿਸ ਵਰਲਡ 2018 ਵਿਚ ਭਾਰਤ ਦਾ ਤਰਜਮਾਨੀ ਕਰਨ ਪਹੁੰਚੀਆਂ ਅਨੁਕ੍ਰਿਤੀ ਵਾਸ ਤਮਿਲਨਾਡੁ ਦੀ ਰਹਿਣ ਵਾਲੀ ਹਨ। ਅਨੁਕ੍ਰਿਤੀ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਫ੍ਰੈਂਚ ਵਿਚ ਬੀਏ ਕੀਤੀ ਹੈ। ਅਨੁਕ੍ਰਿਤੀ ਇਕ ਚੰਗੀ ਡਾਂਸਰ ਤਾਂ ਹੈ ਹੀ ਨਾਲ ਹੀ ਉਹ ਰਾਜ ਪੱਧਰ ਦੀ ਐਥਲੀਟ ਵੀ ਹੈ। ਇਹਨਾਂ ਹੀ ਨਹੀਂ ਉਨ੍ਹਾਂ ਨੂੰ ਬਾਈਕ ਚਲਾਉਣਾ ਵੀ ਬੇਹੱਦ ਪਸੰਦ ਹੈ।
Miss World 2018 winner Vanessa Ponce De Leon
ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਅਨੁਕ੍ਰਿਤੀ ਦੀ ਮਾਂ ਦਾ ਸੁਪਨਾ ਅਨੁਕ੍ਰਿਤੀ ਨੂੰ ਫ੍ਰੈਂਚ ਕੋਰਸ ਕਰਾ ਕੇ ਇਕ ਟ੍ਰਾਂਸਲੇਟਰ ਬਣਾਉਣ ਦਾ ਸੀ। ਦੱਸ ਦਈਏ ਕਿ 17 ਸਾਲਾਂ ਬਾਅਦ ਸਾਲ 2017 ਵਿਚ ਮਾਨੁਸ਼ੀ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਉਤ ਤੋਂ ਪਹਿਲਾਂ ਭਾਰਤ ਦੀ ਪ੍ਰਿਅੰਕਾ ਚੋਪੜਾ ਨੇ 2000 ਵਿਚ ਮਿਸ ਵਰਲਡ ਦਾ ਖਿਤਾਬ ਜਿੱਤੀਆ ਸੀ।