ਆਸਟਰੇਲੀਆ 'ਚ ਭਾਰਤ ਸਮੇਤ 10 ਦੇਸ਼ਾਂ ਦੇ ਵਪਾਰਕ ਦੁਤਘਰਾਂ 'ਚ ਮਿਲੇ ਸ਼ੱਕੀ ਪੈਕਟ, ਜਾਂਚ ਸ਼ੁਰੂ
Published : Jan 9, 2019, 4:55 pm IST
Updated : Jan 9, 2019, 5:05 pm IST
SHARE ARTICLE
Firefighters outside the Indian and French consulates in Melbourne
Firefighters outside the Indian and French consulates in Melbourne

ਮੈਟਰੋਪੋਲਿਟਨ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਉਹ ਮੇਲਬਰਨ ਦੂਤਘਰਾਂ ਵਿਚ ਹੋਈਆਂ ਇਹਨਾਂ ਘਟਨਾਵਾਂ ਦੀ ਜਾਂਚ ਵਿਚ ਆਸਟਰੇਲੀਅਨ ਫੈਡਰਲ ਪੁਲਿਸ ਦੀ ਮਦਦ ਕਰ ਰਹੀ ਹੈ।

ਮੇਲਬਰਨ :  ਮੇਲਬਰਨ ਵਿਖੇ ਭਾਰਤੀ ਵਪਾਰਕ ਦੂਤਘਰ ਸਮੇਤ ਕਈ ਰਾਜਨੀਤਕ ਮਿਸ਼ਨਾਂ ਵਿਚ ਸ਼ੱਕੀ ਪੈਕਟ ਮਿਲਣ ਤੋਂ ਬਾਅਦ ਆਸਟਰੇਲੀਆਈ ਅਧਿਕਾਰੀਆਂ ਨੇ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੂਰੇ ਮੇਲਬਰਨ ਵਿਚ ਘੱਟ ਤੋਂ ਘੱਟ 10 ਅੰਤਰਰਾਸ਼ਟਰੀ ਵਪਾਰਕ ਦੂਤਘਰਾਂ ਵਿਚ ਸ਼ੱਕੀ ਪੈਕਟਾਂ ਦੇ ਮਿਲਣ ਤੋਂ ਬਾਅਦ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਸੇਂਟ ਕਿਲਡਾ ਰੋਡ 'ਤੇ ਭਾਰਤੀ ਵਪਾਰਕ ਦੂਤਘਰ ਅਤੇ ਅਮਰੀਕੀ ਵਪਾਰਕ ਦੂਤਘਰਾਂ ਵਿਚ ਅੱਗ ਬੁਝਾਓ ਕਰਮਚਾਰੀ ਅਤੇ ਐਂਬੂਲੈਂਸ ਵਿਕਟੋਰੀਆ ਦੇ ਡਾਕਟਰ ਸਹਾਇਕ ਮੌਜੂਦ ਹਨ।

Australian Federal PoliceAustralian Federal Police

ਆਸਟਰੇਲੀਅਨ ਫੈਡਰਲ ਪੁਲਿਸ ਨੇ ਟਵੀਟ ਕਰ ਕੇ ਕਿਹਾ ਹੈ ਕਿ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਦੂਤਘਰਾਂ ਅਤੇ ਵਪਾਰਕ ਦੂਤਘਰਾਂ ਵਿਚ ਸ਼ੱਕੀ ਪੈਕਟ ਮਿਲਣ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਮਰਜੈਂਸੀ ਸੇਵਾ ਦੇ ਕਰਮਚਾਰੀ ਪੈਕਟਾਂ ਅਤੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ। ਮੈਟਰੋਪੋਲਿਟਨ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਉਹ ਮੇਲਬਰਨ ਦੂਤਘਰਾਂ ਵਿਚ ਹੋਈਆਂ ਇਹਨਾਂ ਘਟਨਾਵਾਂ ਦੀ ਜਾਂਚ ਵਿਚ ਆਸਟਰੇਲੀਅਨ ਫੈਡਰਲ ਪੁਲਿਸ ਦੀ ਮਦਦ ਕਰ ਰਹੀ ਹੈ।

Metropolitan Fire BrigadeMetropolitan Fire Brigade

ਕੁਝ ਇਮਾਰਤਾਂ ਵਿਚ ਐਮਰਜੈਂਸੀ ਕਰਮਚਾਰੀਆਂ ਨੂੰ ਰਸਾਇਣਾਂ ਤੋਂ ਬਚਾਅ ਕਰਨ ਵਾਲੇ ਸੂਟ ਪਾ ਕੇ ਦਾਖਲ ਹੁੰਦੇ ਹੋਏ ਦੇਖਿਆ ਗਿਆ।ਹੁਣ ਤੱਕ ਕਿਸੇ ਦੇ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਵਿਕਐਮਰਜੈਂਸੀ ਵੈਬਸਾਈਟ 'ਤੇ ਖ਼ਤਰਨਾਕ ਸਮੱਗਰੀ ਦੇ ਕਈ ਅਲਰਟ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਿਡਨੀ ਵਿਚ ਸਥਿਤ ਅਰਜਨਟੀਨਾ ਦੇ ਵਪਾਰਕ ਦੂਤਘਰ ਵਿਚ ਸ਼ੱਕੀ ਚਿੱਟਾ ਪਾਊਡਰ ਮਿਲਿਆ ਸੀ।

 


 

 ਭਾਰਤ ਤੋਂ ਇਲਾਵਾ ਆਸਟਰੇਲੀਆ ਵਿਚ ਯੂਕੇ, ਕੋਰੀਆ, ਇਟਲੀ, ਜਰਮਨੀ, ਇੰਡੋਨੇਸ਼ੀਆ, ਸਵਿਟਰਜ਼ਲੈਂਡ, ਪਾਕਿਸਤਾਨ ਅਤੇ ਗਰੀਸ ਦੇ ਦੂਤਘਰਾਂ ਵਿਚ ਸ਼ੱਕੀ ਪੈਕਟ ਮਿਲੇ ਹਨ ਸ਼ਾਮਲ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement