ਦੁਨੀਆਂ ਦੀ ਪਹਿਲੀਂ ਡਰਾਇਵਰ ਤੋਂ ਬਿਨ੍ਹਾ ਬੁਲਟ ਟ੍ਰੇਨ ਇਸ ਦੇਸ਼ ਨੇ ਕੀਤੀ ਸ਼ੁਰੂ
Published : Jan 9, 2019, 7:46 am IST
Updated : Apr 10, 2020, 10:11 am IST
SHARE ARTICLE
Bullet Train
Bullet Train

ਚੀਨ ਵਿਚ ਦੁਨੀਆ ਦੀ ਪਹਿਲੀ ਡਰਾਈਵਰ ਲੈੱਸ ਬੁਲਟ ਟਰੇਨ ਸ਼ੁਰੂ ਹੋ ਗਈ ਹੈ। ਇਸ ਟਰੇਨ ਦਾ ਨਾਂ ਫੁਕਸਿੰਗ ਬੁਲਟ ਟਰੇਨ ਰੱਖਿਆ ਗਿਆ ਹੈ। ਇਸ ਦੀ ਰਫਤਾਰ 350...

ਬੀਜਿੰਗ : ਚੀਨ ਵਿਚ ਦੁਨੀਆ ਦੀ ਪਹਿਲੀ ਡਰਾਈਵਰ ਲੈੱਸ ਬੁਲਟ ਟਰੇਨ ਸ਼ੁਰੂ ਹੋ ਗਈ ਹੈ। ਇਸ ਟਰੇਨ ਦਾ ਨਾਂ ਫੁਕਸਿੰਗ ਬੁਲਟ ਟਰੇਨ ਰੱਖਿਆ ਗਿਆ ਹੈ। ਇਸ ਦੀ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਪਹਿਲੇ ਦਿਨ ਇਹ ਟਰੇਨ ਬੀਜਿੰਗ-ਸ਼ੰਘਾਈ ਰੇਲਵੇ ਲਾਈਨ 'ਤੇ ਦੌੜੀ। ਚਾਈਨਾ ਅਕੈਡਮੀ ਆਫ਼ ਰੇਲਵੇ ਸਾਇੰਸਜ਼ ਦੇ ਸੋਧਕਰਤਾਵਾਂ ਨੇ ਦੱਸਿਆ ਕਿ ਟਰੇਨ ਵਿਚ 17 ਡੱਬੇ ਲੱਗੇ ਹਨ। ਟਰੇਨ ਦੀ ਲੰਬਾਈ 439 ਮੀਟਰ ਹੈ। ਟਰੇਨ ਵਿਚ 1283 ਲੋਕ ਬੈਠ ਕੇ ਇੱਕ ਵਾਰ ਵਿਚ ਸਫਰ ਕਰ ਸਕਣਗੇ। ਸੋਧਕਰਤਾਵਾਂ ਦਾ ਕਹਿਣਾ ਹੈ ਕਿ  ਇਹ ਟਰੇਨ ਆਟੋਮੈਟਿਕ ਹੀ ਰਵਾਨਾ ਹੋਵੇਗੀ। ਸਟੇਸ਼ਨਾਂ ਦੇ ਵਿਚ ਆਪਰੇਟ ਵੀ ਹੋਵੇਗੀ।

ਇਨ੍ਹਾਂ ਬੁਲਟ ਟਰੇਨਾਂ ਦਾ ਟਰਾਇਲ ਪਿਛਲੇ ਸਾਲ ਸ਼ੁਰੂ ਹੋਇਆ ਸੀ। ਚੀਨ ਦੇ ਮਾਹਰਾਂ ਦਾ ਮੰਨਣਾ ਹੈ ਕਿ ਸੇਫਟੀ ਦੇ ਲਈ ਇਹ ਟਰੇਨਾਂ ਕਾਫੀ ਸਹੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰੇਨਾਂ ਵਿਚ ਇੱਕ ਇੱਕ ਅਟੈਂਡੈਂਟ ਤੈਨਾਤ ਕੀਤਾ ਗਿਆ ਹੈ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਟਰੇਨ ਵਿਚ ਕੋਈ ਗੜਬੜੀ ਤਾਂ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement