ਚੀਨ ਸਰਕਾਰ ਵਲੋਂ ਐਪਲ ਦੇ ਫ਼ੋਨ ਬਾਈਕਾਟ ਕਰਨ ਦਾ ਐਲਾਨ
Published : Dec 26, 2018, 4:27 pm IST
Updated : Dec 26, 2018, 4:27 pm IST
SHARE ARTICLE
iPhone
iPhone

ਕਨੇਡਾ ਨੇ ਹਾਲ ਹੀ ਵਿਚ ਚੀਨੀ ਟੈਕਨਾਲੋਜੀ ਕੰਪਨੀ ਹੁਆਈ ਦੀ ਸੀਐਫ਼ਓ (ਚੀਫ਼ ਫਾਈਨੈਸ਼ੀਅਲ ਅਫ਼ਸਰ) ਨੂੰ ਗ੍ਰਿਫ਼ਤਾਰ ਕਰ...

ਨਵੀਂ ਦਿੱਲੀ (ਭਾਸ਼ਾ) : ਕਨੇਡਾ ਨੇ ਹਾਲ ਹੀ ਵਿਚ ਚੀਨੀ ਟੈਕਨਾਲੋਜੀ ਕੰਪਨੀ ਹੁਆਈ ਦੀ ਸੀਐਫ਼ਓ (ਚੀਫ਼ ਫਾਈਨੈਸ਼ੀਅਲ ਅਫ਼ਸਰ) ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਚੀਨ ਦੀ ਸਰਕਾਰ ਨੇ ਐਪਲ ਦੇ ਫ਼ੋਨ ਨੂੰ ਬਾਈਕਾਟ ਕਰਨ ਲਈ ਕਿਹਾ ਹੈ। ਨਾਲ ਹੀ ਚੀਨ ਦੀ ਸਰਕਾਰ ਨੇ ਐਪਲ ਦੇ ਫ਼ੋਨ ਬਾਈਕਾਟ ਨਾ ਕਰਨ ਵਾਲਿਆਂ ਨੂੰ ਸਜ਼ਾ ਭੁਗਤਣ ਤੱਕ ਦੀ ਧਮਕੀ ਦਿਤੀ ਹੈ। ਫ਼ੋਨ ਸਮੇਤ ਹੋਰ ਸਮਾਨ ਦਾ ਤਿਆਗ ਕਰ ਕੇ ਚੀਨੀ ਲੋਕ ਇਸ ਨੂੰ ਅਪਣਾ ਰਾਸ਼ਟਰੀ ਮਾਣ ਮੰਨ ਰਹੇ ਹਨ।

Huawei CFOHuawei CFOਦੱਸ ਦਈਏ ਕਿ ਪਹਿਲਾਂ ਤੋਂ ਹੀ ਅਮਰੀਕਾ ਅਤੇ ਚੀਨ ਦੇ ਵਿਚ ‘ਟ੍ਰੇਡ ਵਾਰ’ ਚੱਲ ਰਿਹਾ ਹੈ ਪਰ ਹੁਣ ਸੀਐਫ਼ਓ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਐਪਲ ਦੇ ਫ਼ੋਨ ਬਾਈਕਾਟ ਕਰਨ ਲਈ ਕੰਪਨੀਆਂ ਨੂੰ ਹੁਆਈ ਲਈ ਸਬਸਿਡੀ ਦੇਣ ਨੂੰ ਲੈ ਕੇ ਕਾਲ ਕੀਤੇ ਗਏ ਹਨ। ਉਥੇ ਹੀ, ਕਰਮਚਾਰੀਆਂ ਲਈ ਹੁਆਈ ਡਿਵਾਈਸ ਦੀ ਲਾਗਤ ਦਾ 10 ਤੋਂ 20 ਫ਼ੀਸਦੀ ਫੰਡ ਕੰਪਨੀਆਂ ਖ਼ੁਦ ਦੇ ਰਹੀਆਂ ਹਨ। ਉਥੇ ਹੀ, ਕਈ ਕੰਪਨੀਆਂ ਤਾਂ ਫ਼ੋਨ ਦੀ ਪੂਰੀ ਰਕਮ ਅਪਣੇ ਕਰਮਚਾਰੀਆਂ ਲਈ ਖਰਚ ਕਰਨ ਲਈ ਤਿਆਰ ਹੋ ਗਈ ਹੈ।

ਕਨੇਡਾ ਦੇ ਵਿਰੋਧ ਵਿਚ ਸਰਕਾਰ ਨੇ ਐਪਲ ਦੇ ਆਈਫ਼ੋਨ ਨੂੰ ਬਾਈਕਾਟ ਕਰਨ ਲਈ ਕਿਹਾ ਹੈ ਅਤੇ ਇਸ ਹੁਕਮ ਨੂੰ ਨਾ ਮੰਨਣ ਵਾਲੇ ਨੂੰ ਨੌਕਰੀ ਤੋਂ ਕੱਢਣ ਤੱਕ ਦੀ ਧਮਕੀ ਦਿਤੀ ਹੈ। ਚੀਨ ਨੇ ਕਨੇਡਾ ਨੂੰ ਧਮਕੀ ਦਿਤੀ ਹੈ ਕਿ ਜੇਕਰ ਉਸ ਨੇ ਹੁਆਈ ਸੀਐਫ਼ਓ ਮੇਂਗ ਵਾਂਗਝੋਉ ਨੂੰ ਜਲ‍ਦੀ ਤੋਂ ਜਲ‍ਦੀ ਰਿਹਾਅ ਨਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਚੀਨ ਨੇ ਮੇਂਗ ਦੀ ਗ੍ਰਿਫ਼ਤਾਰੀ ਨੂੰ ਅਸ਼ਾਂਤ, ਅਣ-ਉਚਿਤ ਅਤੇ ਇਕ ਮਾਮੂਲੀ ਹਰਕਤ ਕਰਾਰ ਦਿਤਾ ਹੈ।

iPhoneiPhoneਇਕ ਦਸੰਬਰ ਨੂੰ ਕਨੇਡਾ ਵਿਚ ਮੇਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਚੀਨ ਦੇ ਉਪ-ਵਿਦੇਸ਼ ਮੰਤਰੀ ਲੇ ਯੂਚੇਂਗ ਨੇ ਕਨੇਡਾ ਦੇ ਰਾਜਦੂਤ ਜਾਨ ਮੈਕੁਲਮ ਨੂੰ ਸੰ‍ਮਣ ਭੇਜਿਆ ਸੀ। ਦੱਸ ਦਈਏ ਕਿ ਅਮਰੀਕਾ ਨੇ ਇਰਾਨ ਉਤੇ ਪਾਬੰਦੀ ਲਗਾਈ ਹੈ ਅਤੇ ਹੁਆਈ ਦੀ ਸੀਐਫ਼ਓ ਉਤੇ ਉਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਿਆ ਹੈ। ਹੁਆਈ ਦੀ ਸੀਐਫ਼ਓ ਕਨੇਡਾ ਵਿਚ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਇਸ ਮਹੀਨੇ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement