ਥਾਈਲੈਂਡ ਵਿਚ 20 ਲੋਕਾਂ ਨੂੰ ਮਾਰਨ ਵਾਲਾ ਸੈਨਿਕ ਹੋਇਆ ਢੇਰ, 17 ਘੰਟੇ ਚੱਲੀ ਮੁੱਠਭੇੜ
Published : Feb 9, 2020, 1:07 pm IST
Updated : Feb 9, 2020, 4:06 pm IST
SHARE ARTICLE
File Photo
File Photo

ਥਾਈਲੈਂਡ ਦੇ ਪੂਰਬ-ਉੱਤਰ ਸ਼ਹਿਰ 'ਚ ਸਨਿਚਰਵਾਰ ਨੂੰ ਇਕ ਫ਼ੌਜੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ 'ਚ ਘੱਟ ਤੋਂ ਘੱਟ 20 ਜਣਿਆਂ ਦੀ ਮੌਤ ਹੋ ਗਈ ਜਦਕਿ 40 ਲੋਕਾਂ ...

ਬੈਂਕਾਕ : ਥਾਈਲੈਂਡ ਦੇ ਪੂਰਬ-ਉੱਤਰ ਸ਼ਹਿਰ 'ਚ ਸਨਿਚਰਵਾਰ ਨੂੰ ਇਕ ਫ਼ੌਜੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ 'ਚ ਘੱਟ ਤੋਂ ਘੱਟ 20 ਜਣਿਆਂ ਦੀ ਮੌਤ ਹੋ ਗਈ ਜਦਕਿ 40 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ। 17 ਘੰਟੇ ਚੱਲੀ ਮੁੱਠਭੇੜ ਵਿਚ ਆਰੋਪੀ ਫ਼ੌਜੀ ਵੀ ਮਾਰ ਦਿੱਤਾ ਗਿਆ ਹੈ।

PhotoPhoto

ਨਾਖੋਨ ਰਤਚਾਸਿਮਾ ਸ਼ਹਿਰ ਦੀ ਪੁਲਿਸ ਅਨੁਸਾਰ ਫ਼ੌਜੀ ਸ਼ਹਿਰ ਤੋਂ ਬਾਹਰ ਤੈਨਾਤ ਸੀ ਅਤੇ ਸ਼ੁਰੂਆਤ 'ਚ ਇਕ ਹੋਰ ਫ਼ੌਜੀ ਅਤੇ ਔਰਤ ਦਾ ਕਤਲ ਕੀਤਾ ਅਤੇ ਤੀਜੇ ਵਿਅਕਤੀ ਨੂੰ ਜ਼ਖ਼ਮੀ ਕਰ ਦਿਤਾ। ਸ਼ਹਿਰ ਦੇ ਹੋਰ ਪੁਲਿਸ ਅਧਿਕਾਰੀ ਨੇ ਸੂਚਨਾ ਦੇਣ ਲਈ ਅਪਣੀ ਪਛਾਣ ਲੁਕਾਉਂਦਿਆਂ ਕਿਹਾ ਕਿ ਹਮਲਾਵਰ ਨੇ ਪਹਿਲਾਂ ਅਪਣੇ ਟਿਕਾਣੇ ਤੋਂ ਬੰਦੂਕ ਲਈ ਅਤੇ ਪੂਰੇ ਰਸਤੇ 'ਚ ਗੋਲੀਬਾਰੀ ਕਰਦਿਆਂ ਟਰਮੀਨਲ 21 ਮੌਲ ਪੁੱਜਾ। ਇਸ ਸ਼ਹਿਰ 'ਚ ਕੋਰਾਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

PhotoPhoto

ਕ੍ਰਾਇਮ ਸਪ੍ਰੇਸ਼ਨ ਡਿਵੀਜ਼ਨ ਦੇ ਮੁੱਖੀ ਜੀਰਾਭੋਬ ਭੁਰਿਦੇਜ ਦੇ ਹਵਾਲੇ ਨਾਲ ਏਐਫਪੀ ਨੇ ਦੱਸਿਆ ਕਿ ਹਮਲਾਵਾਰ ਲਗਭਗ 30 ਮਿੰਟ ਪਹਿਲਾਂ(ਰਾਤ ਦੋ ਵਜੇ) ਮਾਰਿਆ ਗਿਆ। ਸਿਹਤ ਮੰਤਰੀ ਅਤੇ ਪੁਲਿਸ ਮੁੱਖੀ ਨੇ ਬੰਦੂਕਧਾਰੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

PhotoPhoto

ਰਖਿਆ ਮੰਤਰਾਲਾ ਦੇ ਬੁਲਾਰੇ ਲੈਫ਼ਟੀਨੈਂਟ ਜਨਰਲ ਕੋਂਗਚੀਪ ਤੰਤਰਾਵਾਨਿਚ ਨੇ ਸ਼ੱਕੀ ਹਮਲਾਵਰ ਦੀ ਪਛਾਣ ਜਕਰਾਪੰਤ ਥੋਮਾ ਦੇ ਰੂਪ 'ਚ ਕੀਤੀ ਹੈ। ਇਸ ਪੂਰੇ ਆਪਰੇਸ਼ਨ ਵਿਚ ਗੋਲੀ ਲੱਗਣ ਕਰਕੇ ਇਕ ਪੁਲਿਸ ਵਾਲਾ ਵੀ ਮਾਰਿਆ ਗਿਆ ਹੈ ਅਤੇ ਹਮਲੇ ਦੌਰਾਨ ਜਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement