
ਜੰਮੂ-ਕਸ਼ਮੀਰ ਦੇ ਬਡਗਾਮ ਦੇ ਪਰਗਾਮ ਇਲਾਕੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਮੁੱਠਭੇੜ ਚੱਲ ਰਹੀ ਹੈ...
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਬਡਗਾਮ ਦੇ ਪਰਗਾਮ ਇਲਾਕੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਮੁੱਠਭੇੜ ਚੱਲ ਰਹੀ ਹੈ। ਜਿਸ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਹੈ। ਜਦਕਿ ਪੰਜ ਜਵਾਨ ਜਖ਼ਮੀ ਹੋ ਗਏ ਹਨ। ਇਹਨਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Army
ਮਾਰੇ ਗਏ ਅਤਿਵਾਦੀਆਂ ਦੇ ਕੋਲੋਂ ਅਮਰੀਕੀ ਰਾਇਫਲ ਐਮ-4 ਬਰਾਮਦ ਹੋਇਆ ਹੈ। ਇਸ ਰਾਇਫਲਸ ਦਾ ਇਸਤੇਮਾਲ ਅਮਰੀਕੀ ਫੌਜ ਕਰਦੀ ਹੈ। ਜਾਣਕਾਰੀ ਦੇ ਮੁਤਾਬਕ, ਸੁਰੱਖਿਆ ਬਲਾਂ ਨੂੰ ਖੁਫੀਆ ਏਜੰਸੀਆਂ ਵਲੋਂ ਦੋ ਤੋਂ ਤਿੰਨ ਅਤਿਵਾਦੀ ਛਿਪੇ ਹੋਣ ਦੀ ਜਾਣਕਾਰੀ ਮਿਲੀ ਸੀ।
Two terrorists killed, four jawans injured in the ongoing encounter in Budgam. #JammuandKashmir (visuals deferred by unspecified time) pic.twitter.com/bsmecPC5BZ
— ANI (@ANI) March 29, 2019
ਜਿਸਦੇ ਬਾਅਦ ਸੁਰੱਖਿਆਬਲਾਂ ਨੇ ਇਲਾਕੇ ਨੂੰ ਘੇਰ ਲਿਆ। ਆਤੰਕੀਆਂ ਨੇ ਆਪਣੇ ਆਪ ਨੂੰ ਘਿਰਿਆ ਵੇਖ ਫਾਇਰਿੰਗ ਸ਼ੁਰੂ ਕਰ ਦਿੱਤੀ । ਹੁਣ ਤੱਕ ਦੋ ਅਤਿਦਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਜਦਕਿ ਗੋਲੀਬਾਰੀ ਵਿੱਚ ਚਾਰ ਜਵਾਨਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਆਪਰੇਸ਼ਨ ਹਲੇ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟੇ ਵਿਚ ਅਤਿਵਾਦੀਆਂ ਵਲੋਂ ਇਹ ਤੀਜੀ ਮੁੱਠਭੇੜ ਹੈ। ਵੀਰਵਾਰ ਨੂੰ ਸ਼ੋਪੀਆਂ ਅਤੇ ਹੰਦਵਾੜਾ ਵਿੱਚ ਸੁਰੱਖਿਆ ਬਲਾਂ ਨੇ ਦੋ ਵੱਖ-ਵੱਖ ਮੁੱਠਭੇੜਾਂ ਵਿਚ ਚਾਰ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ।
Indian Army
ਸ਼ੋਪੀਆਂ ਵਿਚ ਮੁੱਠਭੇੜ ਥਾਂ ਤੋਂ 3 ਏਕੇ-47 ਰਾਇਫਲਸ ਤੋਂ ਇਲਾਵਾ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਏ ਹਨ। ਇਸ ਵਿਚ ਪਾਕਿਸਤਾਨ ਨੇ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਸੀਜਫਾਇਰ ਦੀ ਉਲੰਘਣਾ ਕਰ ਦਿੱਤੀ। ਪੁੰਛ ਦੇ ਮਨਕੋਟ ਅਤੇ ਕ੍ਰਿਸ਼ਣਾ ਘਾਟੀ ਸੈਕਟਰ ਵਿਚ ਫਾਇਰਿੰਗ ਹੋ ਰਹੀ ਹੈ। ਭਾਰਤੀ ਫੌਜ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਰਹੀ ਹੈ।