Bhavini Patel: ਭਾਰਤੀ ਮੂਲ ਦੀ ਭਵਿਨੀ ਪਟੇਲ ਡੈਮੋਕ੍ਰੇਟਿਕ ਪਾਰਟੀ ਵਲੋਂ ਲੜੇਗੀ ਅਮਰੀਕੀ ਸੰਸਦੀ ਚੋਣ
Published : Feb 9, 2024, 3:04 pm IST
Updated : Feb 9, 2024, 3:04 pm IST
SHARE ARTICLE
Bhavini Patel running for US Congress
Bhavini Patel running for US Congress

ਗੁਜਰਾਤ ਨਾਲ ਸਬੰਧਤ ਭਵਿਨੀ ਨੇ ਫੂਡ ਟਰੱਕ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ

Bhavini Patel : ਭਾਰਤੀ ਮੂਲ ਦੀ ਭਵਿਨੀ ਪਟੇਲ ਦਾ ਨਾਂ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਦਰਅਸਲ, ਪਟੇਲ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਦੌੜ ਵਿਚ ਸ਼ਾਮਲ ਹੈ। ਉਸ ਨੇ ਇਹ ਸਫ਼ਰ ਬਹੁਤ ਹੀ ਔਖੇ ਹਾਲਾਤਾਂ ਵਿਚ ਤੈਅ ਕੀਤਾ ਹੈ। ਇਕ ਸਮਾਂ ਸੀ ਜਦੋਂ ਉਹ ਅਪਣੀ ਮਾਂ ਦੀ ਮਦਦ ਲਈ ਇੰਡੀਆ ਆਨ ਵ੍ਹੀਲਜ਼ ਨਾਂ ਦਾ ਇਕ ਫੂਡ ਟਰੱਕ ਚਲਾਉਂਦੀ ਸੀ।

ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ, ਉਸ ਨੇ ਅਪਣਾ ਟੈਕ ਸਟਾਰਟਅੱਪ ਸ਼ੁਰੂ ਕੀਤਾ। ਹੁਣ ਉਹ ਅਮਰੀਕੀ ਸੰਸਦ ਦੀਆਂ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾ ਰਹੀ ਹੈ। 30 ਸਾਲਾ ਪਟੇਲ ਨੇ ਪਿਛਲੇ ਸਾਲ 2 ਅਕਤੂਬਰ ਨੂੰ 12ਵੇਂ ਪੈਨਸਿਲਵੇਨੀਆ ਜ਼ਿਲ੍ਹੇ ਤੋਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਸ ਸਮੇਂ ਪਟੇਲ ਦੀ ਡੈਮੋਕ੍ਰੇਟਿਕ ਪਾਰਟੀ ਦੀ ਸਹਿਯੋਗੀ ਸਮਰ ਲੀ ਇਥੇ ਪ੍ਰਤੀਨਿਧੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਵਿਨੀ ਪਟੇਲ ਨੇ 23 ਅਪ੍ਰੈਲ ਨੂੰ ਹੋਣ ਵਾਲੀਆਂ ਪ੍ਰਾਇਮਰੀ ਚੋਣਾਂ ਲਈ 3.10 ਲੱਖ ਡਾਲਰ ਤੋਂ ਵੱਧ ਇਕੱਠੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਇਸ ਵਿਚੋਂ ਸੂਬੇ ਦੇ ਅੰਦਰੋਂ 70 ਫ਼ੀ ਸਦੀ ਵਸੂਲੀ ਹੋਈ ਹੈ। ਭਾਵਨੀ ਪਟੇਲ ਨੂੰ ਕਰੀਬ 33 ਚੁਣੇ ਹੋਏ ਅਧਿਕਾਰੀਆਂ ਦਾ ਸਮਰਥਨ ਵੀ ਮਿਲਿਆ ਹੈ। ਇਨ੍ਹਾਂ ਵਿਚ ਛੋਟੇ ਸ਼ਹਿਰਾਂ ਦੇ ਮੇਅਰਾਂ ਸਮੇਤ ਕੌਂਸਲ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ। ਦੱਸ ਦੇਈਏ ਕਿ ਭਾਵਨੀ ਪਟੇਲ ਰਾਸ਼ਟਰਪਤੀ ਜੋਅ ਬਾਈਡਨ ਦੀ ਕੱਟੜ ਸਮਰਥਕ ਹੈ।

ਦੱਸ ਦੇਈਏ ਕਿ ਭਾਵਨੀ ਪਟੇਲ ਦੀ ਮਾਂ ਮੂਲ ਰੂਪ ਤੋਂ ਗੁਜਰਾਤ ਦੀ ਰਹਿਣ ਵਾਲੀ ਸੀ। ਅਪਣੀ ਮਾਂ ਦੇ ਸੰਘਰਸ਼ ਬਾਰੇ ਭਾਵਨੀ ਪਟੇਲ ਨੇ ਕਿਹਾ, 'ਜਦੋਂ ਉਹ ਇਸ ਦੇਸ਼ 'ਚ ਆਈ ਸੀ ਤਾਂ ਉਸ ਕੋਲ ਕੁੱਝ ਵੀ ਨਹੀਂ ਸੀ। ਉਸ ਨੇ ਮੈਨੂੰ ਅਤੇ ਮੇਰੇ ਭਰਾ ਨੂੰ ਇਕੱਲਿਆਂ ਹੀ ਪਾਲਿਆ। ਸਾਨੂੰ ਵੱਖ-ਵੱਖ ਸ਼ਹਿਰਾਂ ਵਿਚ ਰਹਿਣਾ ਪਿਆ। ਉਹ ਰੈਸਟੋਰੈਂਟਾਂ ਵਿਚ ਭਾਂਡੇ ਧੋਣ ਤੋਂ ਲੈ ਕੇ ਮੋਟਲ ਉਦਯੋਗ ਤਕ ਕਈ ਤਰ੍ਹਾਂ ਦੇ ਕੰਮ ਕਰਦੀ ਸੀ। ਬਾਅਦ ਵਿਚ ਉਸ ਨੇ ਪੱਛਮੀ ਪੈਨਸਿਲਵੇਨੀਆ ਵਿਚ ਫੂਡ ਟਰੱਕ ਦਾ ਕੰਮ ਸ਼ੁਰੂ ਕੀਤਾ’। ਉਨ੍ਹਾਂ ਕਿਹਾ ਕਿ ਮੇਰਾ ਪਰਵਾਰ ਪਿਛਲੇ 25 ਸਾਲਾਂ ਤੋਂ ਫੂਡ ਟਰੱਕ ਚਲਾ ਰਿਹਾ ਹੈ।  ਭਵਨੀ ਪਟੇਲ ਅਪਣੇ ਪਰਵਾਰ ਵਿਚ ਕਾਲਜ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸ਼ਖਸ ਹੈ। ਭਵਿਨੀ ਨੂੰ ਆਕਸਫੋਰਡ ਤੋਂ ਮਾਸਟਰ ਡਿਗਰੀ ਪੂਰੀ ਕਰਨ ਲਈ ਸਕਾਲਰਸ਼ਿਪ ਮਿਲੀ ਸੀ।

 (For more Punjabi news apart from Bhavini Patel running for US Congress, stay tuned to Rozana Spokesman)

Tags: us congress

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement