
ਜ਼ੈਬਰਾ ਦੇ ਸਰੀਰ ‘ਤੇ ਕਾਲੀਆਂ- ਸਫੈਦ ਧਾਰੀਆਂ ਹੁੰਦੀਆਂ ਹਨ, ਜੋ ਕਿ ਜ਼ੈਬਰਾ ਦੀ ਸਰੀਰਿਕ ਬਣਤਰ ਦਾ ਹਿੱਸਾ ਹੈ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸਦੇ ਕੁੱਝ ਵਿਗਿਆਨਕ ਕਾਰਣ
ਨਵੀਂ ਦਿੱਲੀ: ਜ਼ੈਬਰਾ ਦੇ ਸਰੀਰ ‘ਤੇ ਕਾਲੀਆਂ- ਸਫੈਦ ਧਾਰੀਆਂ ਹੁੰਦੀਆਂ ਹਨ, ਜੋ ਕਿ ਜ਼ੈਬਰਾ ਦੀ ਸਰੀਰਿਕ ਬਣਤਰ ਦਾ ਹਿੱਸਾ ਹੈ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸਦੇ ਕੁੱਝ ਵਿਗਿਆਨਕ ਕਾਰਨ ਵੀ ਹਨ। ਧਾਰੀਨੁਮਾ ਸਰੀਰਿਕ ਬਣਤਰ ਦੇ ਚੱਲਦੇ ਜ਼ੈਬਰਾ ਕੀੜੇ-ਮਕੌੜਿਆਂ ਤੋਂ ਆਪਣਾ ਬਚਾਅ ਕਰ ਪਾਂਦੇ ਹਨ।
ਦਰਅਸਲ ਹਾਲ ਹੀ ਵਿਚ ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਗਾਇਆ ਕਿ ਜ਼ੈਬਰਾ ਦੇ ਸਰੀਰ ‘ਤੇ ਜੋ ਧਾਰੀਦਾਰ ਪੱਟੀਆਂ ਹੁੰਦੀਆਂ ਹਨ, ਉਸੇ ਕਰਕੇ ਉਹ ਖੂਨ ਚੁਸਣ ਵਾਲੀਆਂ ਮੱਖੀਆਂ ਤੋਂ ਆਪਣਾ ਬਚਾਅ ਕਰ ਪਾਂਦੇ ਹਨ। ਇਹ ਮੱਖੀਆਂ ਜ਼ੈਬਰਾ ਦੀਆਂ ਵੱਖ ਵੱਖ ਰੰਗਾਂ ਵਾਲੀਆਂ ਧਾਰੀਆਂ ਨੂੰ ਦੇਖ ਕੇ ਚਕਾਚੌਂਧ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਹੇਠਾਂ ਆਉਣ ਵਿਚ ਮੁਸ਼ਕਿਲ ਹੁੰਦੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜਾਨਵਰਾਂ ਦੇ ਸਰੀਰ ‘ਤੇ ਧਾਰੀਆਂ ਉਹਨਾਂ ਨੂੰ ਮੱਖੀਆਂ- ਕੀੜਿਆਂ ਅਤੇ ਉਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਦੂਰ ਰੱਖਣ ਵਿਚ ਮਦਦ ਕਰਦੀਆਂ ਹਨ। ਖੋਜ ਕਰਤਾਵਾਂ ਨੇ ਅਧਿਐਨ ਦੌਰਾਨ ਘੋੜੇ ਦੇ ਸਰੀਰ ‘ਤੇ ਜ਼ੈਬਰਾ ਜਿਹੀਆਂ ਧਾਰੀਆਂ ਬਣਾਈਆਂ। ਉਸ ਤੋਂ ਬਾਅਦ ਦੇਖਿਆ ਕਿ ਇਕ ਰੰਗ ਦੇ ਪੇਂਟ ਨਾਲ ਰੰਗੇ ਘੋੜੇ ਦੇ ਮੁਕਾਬਲੇ ਧਾਰੀਦਾਰ ਪੱਟੀਆਂ ਤੋਂ ਪੇਂਟ ਕੀਤੇ ਗਏ ਘੋੜੇ ‘ਤੇ ਕਿੰਨੇ ਕੀੜੇ-ਮਕੌੜੇ ਅਤੇ ਮੱਖੀਆਂ ਆਉਂਦੀਆਂ ਹਨ।
ਅਧਿਐਨ ਵਿਚ ਦੇਖਿਆ ਗਿਆ ਕਿ ਕੀੜੇ- ਮਕੌੜੇ ਅਤੇ ਮੱਖੀਆਂ ਦੋਨਾਂ ‘ਤੇ ਬਰਾਬਰ ਆਏ ਹਨ, ਪਰ ਜਦੋਂ ਚੱਕਰ ਲਗਾਉਂਦੇ ਹੋਏ ਸ਼ੇਰ ‘ਤੇ ਉਤਰਨ ਦੀ ਵਾਰੀ ਆਈ, ਤਾਂ ਧਾਰੀਦਾਰ ਪੱਟੀ ਵਾਲੇ ਘੋੜੇ ‘ਤੇ ਕੀੜੇ – ਮਕੌੜਿਆਂ ਨੂੰ ਕਾਫੀ ਸਮੱਸਿਆ ਆਈ । ਇਹ ਖੋਜ ਯੂਨੀਵਰਸਿਟੀ ਆਫ ਬ੍ਰਿਸਟਲ ਬਿਓਲੋਜਿਸਟ ਦੇ ਖੋਜਕਰਤਾ ਮਾਰਟਨ ਹਾਊ ਨੇ ਕੀਤੀ ਹੈ।
ਖੋਤਕਰਤਾਵਾਂ ਅਨੁਸਾਰ ਜਿਵੇਂ ਹੀ ਮੱਖੀਆਂ ਧਾਰੀਆਂ ਦੇ ਕਰੀਬ ਆਉਂਦੀਆ ਹਨ, ਉਹਨਾਂ ਦੀਆਂ ਅੱਖਾਂ ਚਕਾਚੌਧ ਹੋਣ ਲੱਗਦੀਆਂ ਹਨ ਅਤੇ ਉਹ ਜ਼ਿਆਦਾ ਨਹੀਂ ਦੇਖ ਸਕਦੀਆਂ। ਕੁੱਝ ਬਿਓਲੋਜਿਸਟ ਇਹ ਵੀ ਕਹਿੰਦੇ ਹਨ ਕਿ ਜ਼ੈਬਰਾ ਨੂੰ ਅਫ਼ਰੀਕਨ ਹੌਰਸ ਸਿੱਕਨੈਸ, ਟ੍ਰਾਈਪੇਂਸੋਮਾਸਿਸ ਅਤੇ ਇੰਨਫਲੁਐਂਜ਼ਾ ਜਿਹੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਹ ਬਿਮਾਰੀਆਂ ਹੌਰਸ ਫਲਾਈਜ਼ ਦੇ ਕਾਰਨ ਫੈਲਦੀਆਂ ਹਨ।