ਪ੍ਰਿੰਸ ਫਿਲਿਪ ਦੀ ਮੌਤ 'ਤੇ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਪ੍ਰਗਟਾਇਆ ਦੁੱਖ
Published : Apr 9, 2021, 6:42 pm IST
Updated : Apr 9, 2021, 6:54 pm IST
SHARE ARTICLE
 Tanmanjeet Singh Dhesi
Tanmanjeet Singh Dhesi

ਉਹ ਦਿਲ ਵਿਚ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤੇ ਸੀ।

ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ ਹੋ ਗਈ ਹੈ। ਉਹਨਾਂ ਦੀ ਉਮਰ 99 ਸਾਲ ਦੀ ਹੈ।  ਦੱਸ ਦਈਏ ਕਿ ਪ੍ਰਿੰਸ ਫਿਲਿਪ ਨੂੰ ਹਾਲ ਹੀ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਦਿਲ ਵਿਚ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤੇ ਸੀ। ਪ੍ਰਿੰਸ ਫਿਲਿਪ ਦੀ ਮੌਤ 'ਤੇ ਯੂਕੇ ਵਿੱਚ ਸਲੋ ਤੋਂ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਦੁੱਖ ਜਾਹਰ ਕੀਤਾ ਹੈ। 

Husband Of Queen Elizabeth II Dies At 99Husband Of Queen Elizabeth II Dies At 99

ਤਨਮਨਜੀਤ ਸਿੰਘ ਢੇਸੀ ਦਾ ਟਵੀਟ 
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਿੰਸ ਫਿਲਿਪ ਦਾ ਦੇਹਾਂਤ ਹੋਣਾ ਉਸ ਦੇ ਪਰਿਵਾਰ ਅਤੇ ਮਹਾਰਾਣੀ ਲਈ ਬਹੁਤ ਵੱਡਾ ਨਿੱਜੀ ਨੁਕਸਾਨ ਹੈ, ਉਹ ਹਮੇਸ਼ਾਂ ਉਸ ਦੇ ਨਾਲ ਹੁੰਦੇ ਸਨ ਤੇ ਉਨ੍ਹਾਂ ਨੇ ਮਿਲ ਕੇ ਦੇਸ਼ ਦੀ ਸੇਵਾ ਕੀਤੀ। ਬੇਸ਼ਕ ਦੇਸ਼ ਦੇ ਸਭ ਤੋਂ ਭਿਆਨਕ ਸਮੇਂ ਦੌਰਾਨ ਫੌਜੀ ਸੇਵਾ ਦੇ ਉਸਦੇ ਮਾਣਮੱਤੇ ਰਿਕਾਰਡ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 

tarnmjeettanmanjeet singh

ਸ਼ਾਹੀ ਪਰਿਵਾਰ ਵੱਲੋਂ ਜਾਰੀ ਬਿਆਨ ਵਿਚ ਮਹਾਰਾਣੀ ਨੇ ਇਹ ਐਲਾਨ ਕੀਤਾ ਹੈ ਕਿ ਉਹਨਾਂ ਦੇ ਪਤੀ ਅਤੇ ‘ਡਿਊਕ ਆਫ ਐਡਨਬਰਗ’ ਪ੍ਰਿੰਸ ਫਿਲਿਪ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਵਿੰਡਸਰ ਕੈਸਲ ਵਿਚ ਸ਼ੁੱਕਰਵਾਰ ਸਵੇਰੇ ਉਹਨਾਂ ਦੀ ਮੌਤ ਹੋਈ ਹੈ।

Prince Philip, husband of Britain's Queen Elizabeth II, dies at 99Prince Philip

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement