
ਯਾਤਰਾ ਦੇ ਨਵੇਂ ਪੜਾਅ ਤਹਿਤ ਸਰਬੀਆ ਦੇਸ਼ ਰਾਹੀਂ ਹੁੰਦੇ ਹੋਏ ਬੁਲਗਾਰੀਆ ਦੇਸ਼ ਵਿਚ ਦਾਖ਼ਲ ਹੋਣਗੇ
ਸਰੀ (ਕੈਨੇਡਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਸਰੀ (ਕੈਨੇਡਾ) ਦੇ 6 ਉਦਮੀ ਮੋਟਰਸਾਈਕਲ ਸਵਾਰਾਂ ਦੇ ਜਥੇ ਵਲੋਂ ਕੈਨੇਡਾ ਤੋਂ ਪੰਜਾਬ ਤਕ ਆਰੰਭ ਕੀਤੇ 'ਵਰਲਡ ਟੂਰ' ਤਹਿਤ ਕੀਤੀ ਜਾ ਰਹੀ ਮੋਟਰਸਾਈਕਲ ਯਾਤਰਾ ਦਾ ਵਿੱਢਿਆ ਗਿਆ ਸ਼ਲਾਘਾਯੋਗ ਉਪਰਾਲਾ ਨਿਰਵਿਘਨ ਜਾਰੀ ਹੈ।
Group motorcycle riders reached Europe
ਅਪਣੀ ਯਾਤਰਾ ਦੇ ਅਗਲੇਰੇ ਪੜਾਅ ਤਹਿਤ ਯੂਰਪ ਦੇ ਦੇਸ਼ ਰੋਮਾਨੀਆ ਤੋਂ ਇਸ ਪੱਤਰਕਾਰ ਨਾਲ ਫ਼ੋਨ 'ਤੇ ਯਾਤਰਾ ਦੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਉਕਤ ਜਥੇ ਦੇ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦਾ ਇਹ ਜਥਾ ਇੰਗਲੈਂਡ ਤੋਂ ਰਵਾਨਾ ਹੋਣ ਉਪਰੰਤ ਯੂਰਪ ਦੇ ਫ਼ਰਾਂਸ ਅਤੇ ਸਵਿਜ਼ਰਲੈਂਡ ਰਾਹੀਂ ਹੁੰਦਾ ਹੋਇਆ ਇਟਲੀ ਦਾਖ਼ਲ ਹੋਇਆ। ਜਿਥੇ ਇਕ ਰਾਤ ਠਹਿਰਣ ਉਪਰੰਤ ਇਹ ਜਥਾ ਗੁਜਾਰਾ ਕਸਬੇ ਰਾਹੀਂ ਹੁੰਦਾ ਹੋਇਆ ਨੈਵੇਲਾਰਾ ਸਥਿਤ ਗੁਰਦਵਾਰਾ ਸਿੰਘ ਸਭਾ ਪੁੱਜਾ। ਇਸੇ ਦੌਰਾਨ ਯਾਤਰਾ ਦੇ ਅਗਲੇਰੇ ਪੜਾਅ ਤਹਿਤ ਉਨ੍ਹਾਂ ਦਾ ਜਥਾ ਵਿਆਨਾ (ਆਸਟ੍ਰੇਰੀਆ) ਰਾਹੀਂ ਹੁੰਦਾ ਹੋਇਆ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਪਹੁੰਚਿਆ।
Group motorcycle riders reached Europe
ਇਸ ਤੋਂ ਇਲਾਵਾ ਅਮਨਦੀਪ ਸਿੰਘ ਅਤੇ ਵਾਲੀਆ ਬ੍ਰਦਰਜ਼ ਵਲੋਂ ਸਾਡੇ ਜਥੇ ਦਾ ਸਵਾਗਤ ਕੀਤਾ ਗਿਆ। ਇਸ ਮਗਰੋਂ ਉਹ ਅਪਣੀ ਯਾਤਰਾ ਜਾਰੀ ਰੱਖਦੇ ਹੋਏ ਸਿਡਾਡਸਾ ਸ਼ਹਿਰ ਰਾਹੀਂ ਸਰਬੀਆ ਅਤੇ ਰੋਮਾਨੀਆਂ ਦੇਸ਼ ਦੀ ਸਾਂਝੀ ਸਰਹੱਦ 'ਤੇ ਬਣੇ ਤਾਜ ਮਹਿਲ ਰੈਸਟੋਰੈਂਟ ਪੁੱਜੇ ਜਿਥੇ ਪੰਜਾਬੀ ਅਮਰਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੇ ਜਥੇ ਲਈ ਪੰਜਾਬੀ ਖਾਣਾ ਮੁਹਈਆ ਕਰਵਾਇਆ ਗਿਆ। ਅਖ਼ੀਰ ਵਿਚ ਉਨ੍ਹਾਂ ਦਸਿਆ ਕਿ ਯਾਤਰਾ ਦੇ ਨਵੇਂ ਪੜਾਅ ਤਹਿਤ ਉਹ ਸਰਬੀਆ ਦੇਸ਼ ਰਾਹੀਂ ਹੁੰਦੇ ਹੋਏ ਬੁਲਗਾਰੀਆ ਦੇਸ਼ ਵਿਚ ਦਾਖ਼ਲ ਹੋਣਗੇ।
Group motorcycle riders reached Europe
ਜ਼ਿਕਰਯੋਗ ਹੈ ਕਿ ਯੂਰਪ ਮਗਰੋਂ ਅਰਬ ਦੇਸ਼ਾਂ ਦੀਆਂ ਸੜਕਾਂ ਰਾਹੀਂ ਹੁੰਦਾ ਹੋਇਆ ਇਹ ਜਥਾ ਤਕਰੀਬਨ ਇਕ ਮਹੀਨੇ ਬਾਅਦ ਅਪਣੀ ਯਾਤਰਾ ਤੈਅ ਕਰਦਿਆਂ ਈਰਾਨ ਰਾਹੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਦਾ ਹੋਇਆ ਅਪਣੇ ਅੰਤਮ ਪੜਾਅ ਦੌਰਾਨ ਵਾਹਗਾ ਸਰਹੱਦ ਰਾਹੀਂ ਪੰਹੁਚ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਅਪਣੀ ਉਕਤ ਯਾਤਰਾ ਸਮਾਪਤ ਕਰੇਗਾ।