
ਉਂਝ ਭਾਵੇਂ ਕੈਨੇਡਾ, ਅਮਰੀਕਾ ਸਮੇਤ ਹੋਰ ਕਈ ਵੱਡੇ ਦੇਸ਼ਾਂ ਵਿਚ ਸਿੱਖ ਉਚੇ ਸਰਕਾਰੀ ਅਹੁਦਿਆਂ 'ਤੇ ਬੈਠੇ ਹਨ ਅਤੇ ਕੈਨੇਡਾ ਵਿਚ ਹੁਣੇ-ਹੁਣੇ ਕਈ ...
ਕਰਾਚੀ : ਉਂਝ ਭਾਵੇਂ ਕੈਨੇਡਾ, ਅਮਰੀਕਾ ਸਮੇਤ ਹੋਰ ਕਈ ਵੱਡੇ ਦੇਸ਼ਾਂ ਵਿਚ ਸਿੱਖ ਉਚੇ ਸਰਕਾਰੀ ਅਹੁਦਿਆਂ 'ਤੇ ਬੈਠੇ ਹਨ ਅਤੇ ਕੈਨੇਡਾ ਵਿਚ ਹੁਣੇ-ਹੁਣੇ ਕਈ ਪੰਜਾਬੀਆਂ ਨੇ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਪਰ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸੂਬੇ ਸਿੰਧ ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਵਿਅਕਤੀ ਚੋਣ ਲੜਨ ਜਾ ਰਿਹਾ ਹੈ।
pakistani sikh ramesh singhਰਮੇਸ਼ ਸਿੰਘ ਖ਼ਾਲਸਾ ਨੇ ਐੱਮਪੀਏ (ਸੂਬਾ ਅਸੈਂਬਲੀ ਮੈਂਬਰ) ਲਈ ਨਾਮਜ਼ਦਗੀ ਭਰੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਸੂਬਾਈ ਚੋਣ ਕਮਿਸ਼ਨਰ ਮੁਹੰਮਦ ਯੂਸਫ਼ ਖ਼ਾਨ ਖਟਕ ਨੂੰ ਆਪਣਾ ਨਾਮਜ਼ਦਗੀ ਪੱਤਰ ਭਰ ਕੇ ਸੌਂਪਿਆ। ਰਮੇਸ਼ ਸਿੰਘ ਖ਼ਾਲਸਾ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ 'ਤੇ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ ਨਾਮਜ਼ਦਗੀ ਭਰੀ ਹੈ। ਰਮੇਸ਼ ਸਿੰਘ ਪਾਕਿਸਤਾਨ ਸਿੱਖ ਕੌਂਸਲਰ ਦੇ ਪੈਟਰਨ ਇਨ ਚੀਫ਼ ਹਨ।
pakistani sikh charanjit singhਦਸ ਦਈਏ ਕਿ ਪਾਕਿਸਤਾਨ 'ਚ ਸਿੱਖ ਭਾਈਚਾਰਾ ਬਹੁਤ ਘੱਟ ਗਿਣਤੀ 'ਚ ਹੈ। ਵਧੇਰੇ ਸਿੱਖ ਇਥੋਂ ਦੇ ਸੂਬੇ ਪੰਜਾਬ ਵਿਚ ਹੀ ਰਹਿੰਦੇ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਪਾਕਿਸਤਾਨ 'ਚ ਸਿਰਫ਼ 6,000 ਸਿੱਖ ਹੀ ਰਹਿੰਦੇ ਹਨ ਹਾਲਾਂਕਿ ਸਿੱਖ ਨੁਮਾਇੰਦਿਆਂ ਦਾ ਦਾਅਵਾ ਹੈ ਕਿ ਇੱਥੇ 30,000 ਤੋਂ 35,000 ਸਿੱਖ ਰਹਿੰਦੇ ਹਨ।
ਪਾਕਿਸਤਾਨ 'ਚ ਸਿੱਖਾਂ ਨਾਲੋਂ ਵਧੇਰੇ ਗਿਣਤੀ ਹਿੰਦੂਆਂ ਦੀ ਹੈ। ਪਾਕਿਸਤਾਨ ਹਿੰਦੂ ਕੌਂਸਲ ਮੁਤਾਬਕ ਇਥੇ 60 ਲੱਖ ਹਿੰਦੂ ਰਹਿੰਦੇ ਹਨ ਪਰ ਹਿੰਦੂ ਨੁਮਾਇੰਦਿਆਂ ਮੁਤਾਬਕ ਇੱਥੇ 80 ਲੱਖ ਹਿੰਦੂਆਂ ਦੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਸਿੰਧ ਵਿਚ ਵਧੇਰੇ ਹਿੰਦੂ ਰਹਿੰਦੇ ਹਨ। ਹਿੰਦੂ ਭਾਈਚਾਰੇ ਦੇ ਕਈ ਮੈਂਬਰ ਰਾਸ਼ਟਰੀ ਅਤੇ ਸੂਬਾ ਅਸੈਂਬਲੀਆਂ 'ਚ ਅਹੁਦਿਆਂ 'ਤੇ ਹਨ।
pakistani sikh maninder singh ubl bankਸਿੰਧ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੈ ਅਤੇ ਜਦੋਂ ਤੋਂ ਪਾਕਿਸਤਾਨ ਬਣਿਆ ਹੈ, ਇੱਥੇ ਇਕ ਵੀ ਸਿੱਖ ਨੂੰ ਸਿੰਧ ਅਸੈਂਬਲੀ 'ਚ ਚੁਣਿਆ ਨਹੀਂ ਗਿਆ ਪਰ ਹੁਣ ਇਸ ਵਾਰ ਰਮੇਸ਼ ਸਿੰਘ ਨੇ ਅਸੈਂਬਲੀ ਮੈਂਬਰ ਬਣਨ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਦੇਖਣਾ ਹੋਵੇਗਾ ਕਿ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਜਾਂ ਨਹੀਂ?
ਦਸ ਦਈਏ ਕਿ ਇੱਥੇ ਹੋਰ ਵੀ ਕਈ ਸਿੱਖ ਉਚੇ ਅਹੁਦਿਆਂ 'ਤੇ ਬੈਠੇ ਹਨ। ਇਸ ਤੋਂ ਕੁੱਝ ਮਹੀਨੇ ਪਹਿਲਾਂ ਨਨਕਾਣਾ ਸਾਹਿਬ ਤੋਂ ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਸ. ਮਨਿੰਦਰ ਸਿੰਘ ਨੂੰ ਯੂਨਾਈਟਿਡ ਬੈਂਕ ਲਿਮਿਟੇਡ ਦੇ ਓਜੀ-1 ਦੇ ਆਪ੍ਰੇਸ਼ਨ ਮੈਨੇਜਰ ਵਜੋਂ ਤਰੱਕੀ ਦੇ ਦਿਤੀ ਗਈ ਹੈ, ਜੋ ਕਿ ਸਿੱਖਾਂ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ।
pakistani sikh ramesh singhਜਾਣਕਾਰੀ ਅਨੁਸਾਰ 2011 ਵਿਚ ਯੂ.ਬੀ.ਐਲ. ਬੈਂਕ ਵਿਚ ਸ. ਮਨਿੰਦਰ ਸਿੰਘ ਦੀ ਭਰਤੀ ਹੋਇਆ ਸੀ। ਸਾਲ 2012 ਵਿਚ ਉਹਨਾਂ ਨੂੰ ਰੈਗੂਲਰ ਕਰ ਦਿਤਾ ਗਿਆ ਅਤੇ 2016 ਵਿਚ ਪਾਕਿਸਤਾਨ ਸਿੱਖ ਭਾਈਚਾਰੇ ਦੇ ਪਹਿਲੇ ਪਾਕਿਸਤਾਨੀ ਆਪ੍ਰੇਸ਼ਨ ਮੈਨੇਜਰ ਬਣ ਗਏ ਜੋ ਕਿ ਸਿੱਖ ਜਗਤ ਲਈ ਇਕ ਮਾਣ ਵਾਲੀ ਗੱਲ ਹੈ।
ਇਸ ਤੋਂ ਇਲਾਵਾ ਇੱਥੇ ਪਿਛਲੇ ਕੁੱਝ ਸਮੇਂ ਦੌਰਾਨ ਸਿੱਖਾਂ 'ਤੇ ਹਮਲਿਆਂ ਵਿਚ ਵਾਧਾ ਹੋਇਆ ਹੈ। ਹਾਲੇ ਪਿਛਲੇ ਦਿਨੀਂ ਪਾਕਿਸਤਾਨ ਦੇ ਸਿੱਖ ਲੀਡਰ ਚਰਨਜੀਤ ਸਿੰਘ ਦੀ ਪੇਸ਼ਾਵਰ 'ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਇਸ ਵਾਰਦਾਤ ਨੂੰ ਕੋਹਾਟ ਦੇ ਜਨਰਲ ਬੱਸ ਸਟੈਂਡ ਦੇ ਨੇੜੇ ਉਨ੍ਹਾਂ ਦੀ pakistani sikh charanjit singhਦੁਕਾਨ ਦੇ ਅੰਦਰ ਅੰਜ਼ਾਮ ਦਿਤਾ ਗਿਆ ਸੀ। ਚਰਨਜੀਤ ਸਿੰਘ ਆਪਣੀ ਦੁਕਾਨ 'ਚ ਬੈਠੇ ਸਨ ਕਿ ਮੋਟਰਸਾਈਕਲ 'ਤੇ ਅਣਪਛਾਤੇ ਕਾਤਲਾਂ ਨੇ ਉਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ। ਪੇਸ਼ਾਵਰ ਪੁਲਿਸ ਨੇ ਇਸ ਮਾਮਲੇ 'ਚ ਪਰਚਾ ਦਰਜ ਕਰ ਲਿਆ ਹੈ। ਚਰਨਜੀਤ ਸਿੰਘ ਸਿੱਖਾਂ ਦੇ ਹਰਮਨ ਪਿਆਰੇ ਆਗੂ ਸਨ ਅਤੇ ਪਖਤੂਨ ਖ਼ੈਬਰ ਇਲਾਕੇ 'ਚ ਮੁਸਲਮਾਨਾਂ ਵਿਚ ਵੀ ਉਨ੍ਹਾਂ ਦੀ ਚੰਗੀ ਸ਼ਾਖ ਸੀ।