
ਇਕ ਦਾ ਯੂਏਈ ਵਿਚ ਕੀਤਾ ਸਸਕਾਰ
ਦੁਬਈ : ਕੁੱਝ ਦਿਨ ਪਹਿਲਾਂ ਦੁਬਈ ਵਿਚ ਹੋਏ ਇਕ ਸੜਕ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ 12 ਭਾਰਤੀਆਂ ਵਿਚ 11 ਦੀਆਂ ਲਾਸ਼ਾਂ ਭਾਰਤ ਭੇਜ ਦਿਤੀਆਂ ਗਈਆਂ ਹਨ ਜਦਕਿ ਇਕ ਭਾਰਤੀ ਦਾ ਉਥੇ ਹੀ ਅੰਤਮ ਸਸਕਾਰ ਕਰ ਦਿਤਾ ਗਿਆ ਹੈ। ਓਮਾਨ ਤੋਂ ਦੁਬਈ ਜਾ ਰਹੀ ਇਕ ਬੱਸ ਵੀਰਵਾਰ ਨੂੰ ਸਾਈਨਬੋਰਡ ਨਾਲ ਟਕਰਾ ਗਈ ਸੀ ਜਿਸ ਕਾਰਨ 17 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚੋਂ 12 ਵਿਅਤਕੀ ਭਾਰਤੀ ਮੂਲ ਦੇ ਸਨ।
Dubai bus crash
ਬੱਸ ਵਿਚ ਸਵਾਰ ਜ਼ਿਆਦਾਤਰ ਲੋਕ ਈਦ ਦੀ ਛੁੱਟੀ ਮਨਾ ਕੇ ਓਮਾਨ ਤੋਂ ਸੰਯੁਕਤ ਅਰਬ ਅਮੀਰਾਤ ਜਾ ਰਹੇ ਸਨ। ਇਕ ਅਧਿਕਾਰੀ ਨੇ ਦਸਿਆ ਕਿ ਅੰਤਮ ਤਿੰਨ ਲਾਸ਼ਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਮੁੰਬਈ ਭੇਜੇ ਜਾਣ ਨਾਲ 11 ਲਾਸ਼ਾਂ ਨੂੰ ਭਾਰਤ ਭੇਜਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਦੌਰਾਨ ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਸ਼ਾਮਲ ਸੱਭ ਤੋਂ ਘੱਟ 22 ਸਾਲ ਦੀ ਉਮਰ ਦੀ ਰੋਸ਼ਨੀ ਮੂਲਚੰਦਾਨੀ ਦਾ ਯੂਏਈ ਵਿਚ ਹੀ ਅੰਤਮ ਸਸਕਾਰ ਕਰ ਦਿਤਾ ਗਿਆ।
Dubai bus crash
ਮੂਲਚੰਦਾਨੀ ਦੇ ਪਰਵਾਰ ਦੀ ਮਦਦ ਕਰ ਰਹੇ ਇਕ ਸਮਾਜਕ ਕਾਰਕੁਨ ਨੇ ਕਿਹਾ ਕਿ 22 ਸਾਲਾ ਮ੍ਰਿਤਕਾ ਦੇ ਪਰਵਾਰ ਨੇ ਭਾਰਤ ਤੋਂ ਇਥੇ ਆ ਕੇ ਉਸ ਦਾ ਅੰਤਮ ਸਸਕਾਰ ਕਰ ਦਿਤਾ।