
ਆਕਲੈਂਡ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ....
ਚੰਡੀਗੜ੍ਹ: ਆਕਲੈਂਡ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਲੋਂ ਕੋਵਿਡ-19 ਦੇ ਸੰਕਟਮਈ ਸਮੇਂ ਦੌਰਾਨ ਹੋਏ ਲਾਕਡਾਊਨ 'ਚ ਨਿਭਾਈ ਭੂਮਿਕਾ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵਲੋਂ ਜਥੇਬੰਦਕ ਤੌਰ 'ਤੇ ਪੂਰੇ ਨਿਊਜ਼ੀਲੈਂਡ ਵਿਚ ਲੋੜਵੰਦ ਸਥਾਨਕ ਭਾਈਚਾਰੇ ਦੇ 40000 ਤੋਂ ਵੱਧ ਪਰਵਾਰਾਂ ਨੂੰ ਵੰਡੀਆਂ ਫ਼ੂਡ ਕਿੱਟਾਂ, ਜਿਨ੍ਹਾਂ ਦੀ ਪਹੁੰਚ ਤਕਰੀਬਨ ਦੋ ਲੱਖ ਲੋਕਾਂ ਤਕ ਹੋਈ
Newzealand Parliament
ਬਾਬਤ 2 ਜੂਨ ਨੂੰ ਵਿਗਰਮ ਤੋਂ ਲੇਬਰ ਐਮ.ਪੀ. ਅਤੇ ਹਾਊਸਿੰਗ ਮਨਿਸਟਰ ਡਾ. ਮੈਗਿਨ ਵੁੱਡ ਵਲੋਂ ਇਕ ਧਨਵਾਦੀ ਮਤਾ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਲਿਆਂਦਾ ਗਿਆ, ਜਿਸ ਨੂੰ ਉਥੋਂ ਦੀ ਪਾਰਲੀਮੈਂਟ ਵਲੋਂ ਪਾਸ ਕਰਦਿਆਂ ਸਿੱਖ ਭਾਈਚਾਰੇ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।
Newzealand Parliament
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਸੰਸਥਾਵਾਂ ਵਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਇਸ ਸੰਕਟ ਦੌਰਾਨ ਕੀਤੀ ਸੇਵਾ ਲਈ ਸਰਕਾਰੀ ਮਦਦ ਦੀ ਵੀ ਪੇਸ਼ਕਸ਼ ਕੀਤੀ ਸੀ।
Newzealand Parliament
ਜਿਸ ਨੂੰ ਸੁਸਾਇਟੀ ਵਲੋਂ ਨਿਮਰਤਾ ਸਹਿਤ ਨਾਂਹ ਕਹਿ ਦਿਤੀ ਗਈ ਸੀ ਕਿਉਂਕਿ ਗੁਰੂ ਨਾਨਕ ਦੇ ਲੰਗਰ ਸਦੀਵੀ ਸੰਗਤ ਦੇ ਸਹਿਯੋਗ ਨਾਲ ਲਗਦੇ ਹਨ, ਇਹ ਇਕ ਇਤਿਹਾਸਕ ਪਰੰਪਰਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਦੀ ਮਾਣਮੱਤੀ ਇਤਿਹਾਸਕ ਪਰੰਪਰਾ ਵਜੋਂ ਹੀ ਵੇਖਿਆ ਜਾਵੇ।
Newzealand Parliament
ਇਸ ਮਤੇ ਦੇ ਪਾਸ ਹੋਣ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦੇ ਉਕਤ ਇਤਿਹਾਸਕ ਸੇਵਾ ਦੌਰਾਨ ਸਮੁੱਚੇ ਕਾਰਜਾਂ ਦੀ ਦੇਖ ਰੇਖ ਕਰ ਰਹੇ ਦਲਜੀਤ ਸਿੰਘ ਨੇ ਦਸਿਆ ਕਿ ਇਹ ਪ੍ਰਾਪਤੀ ਨਹੀਂ ਸਗੋਂ ਇਹ ਸਾਡੇ ਗੁਰੂ ਦੇ ਫਲਸਫ਼ੇ ਦਾ ਹੀ ਪ੍ਰਤਾਪ ਹੈ।
Newzealand Parliament
ਪਾਰਲੀਮੈਂਟ ਦਾ ਉਕਤ ਧੰਨਵਾਦੀ ਮਤਾ ਜਿਥੇ ਸਿੱਖੀ ਦੀ ਪਹਿਚਾਣ ਸਾਡੇ ਚਿੰਨ੍ਹਾਂ, ਸਾਡੇ ਵਿਰਸੇ ਨੂੰ ਅੱਗੇ ਲੈ ਕੇ ਜਾਵੇਗਾ ਉਥੇ ਹੀ ਸੇਵਾ ਭਾਵਨਾ, ਆਪਸੀ ਸਹਿਯੋਗ ਤੇ ਮੁਲਕ ਦੇ ਕੌਮੀ ਦ੍ਰਿਸ਼ ਵਿਚ ਵੀ ਸਾਨੂੰ ਸਮਾਜਕ ਅਤੇ ਰਾਜਨਤਕ ਤੌਰ 'ਤੇ ਮਜ਼ਬੂਤ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।