ਹਾਂਗਕਾਂਗ ਵਾਸੀ ਵੀ ਹੁਣ ਚਖ਼ ਸਕਣਗੇ ਮਾਰਕਫੈਡ ਦੇ ਉਤਪਾਦਾਂ ਦਾ ਸਵਾਦ
Published : Aug 9, 2018, 4:55 pm IST
Updated : Aug 9, 2018, 4:55 pm IST
SHARE ARTICLE
Markfed opens counter in Hongkong
Markfed opens counter in Hongkong

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਇਸ ਖੇਤਰ ਦੇ ਸਭ ਤੋਂ ਅਹਿਮ...

ਹਾਂਗਕਾਂਗ :- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਇਸ ਖੇਤਰ ਦੇ ਸਭ ਤੋਂ ਅਹਿਮ ਸਹਿਕਾਰੀ ਅਦਾਰੇ ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਦਾ ਘੇਰਾ ਵਧਾਉਂਦਿਆਂ ਹਾਂਗਕਾਂਗ ਵਿਖੇ ਵਿਕਰੀ ਕੇਂਦਰ ਖੋਲ੍ਹਿਆ ਹੈ। ਇੰਡੀਆ ਫੂਡ ਮਾਰਟ ਦੇ ਉਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕੀਟ 'ਚੁੰਗ ਕਿੰਗ ਮੋਨਸਨ' ਵਿਚ ਕਮਲ ਸਵੀਟ ਵਿਖੇ ਮਾਰਕਫੈਡ ਦਾ ਕਾਊਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮਾਰਕਫੈਡ ਦੇ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਰੰਧਾਵਾ ਨੇ ਕੀਤਾ। ਉਦਘਾਟਨ ਮੌਕੇ ਬੋਲਦਿਆਂ ਸ਼੍ਰੀ ਰੰਧਾਵਾ ਨੇ ਆਖਿਆ ਕਿ ਚਾਹੇ ਮਾਰਕਫੈਡ ਲਈ ਇਹ ਬਿਲਕੁਲ ਨਵੀਂ ਮਾਰਕੀਟ ਹੈ ਇਸ ਲਈ ਆਉਣ ਵਾਲੇ ਸਮੇਂ ਵਿਚ ਪੂਰੀ ਮਿਹਨਤ ਕਰਕੇ ਮਾਰਕਫੈਡ ਦੇ ਉਤਪਾਦਾਂ ਨੂੰ ਪ੍ਰਚੱਲਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

markfedmarkfed

ਇੰਡੀਆ ਫੂਡ ਮਾਰਟ ਦੇ ਮਾਲਕ ਸ੍ਰੀ ਕੁਲਦੀਪ ਸਿੰਘ ਉੱਪਲ ਅਤੇ ਸ੍ਰੀ ਗੁਰਮੀਤ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਤੀਆਂ ਦੇ ਮੇਲੇ ਮੌਕੇ ਮੱਕੀ ਦੀ ਰੋਟੀ ਤੇ ਮਾਰਕਫੈਡ ਦੇ ਸਰੋਂ ਦੇ ਸਾਗ ਲਈ ਸਟਾਲ 'ਤੇ ਪੰਜਾਬਣਾਂ ਦੀ ਵੱਡੀ ਭੀੜ ਨੇ ਸਾਬਤ ਕੀਤਾ ਕਿ ਮਾਰਕਫੈਡ ਵੱਲੋਂ ਤਿਆਰ ਕੀਤੇ ਸਾਗ, ਦਾਲ ਮੱਖਣੀ, ਚਟਪਟਾ ਚਨਾ, ਕੜੀ ਪਕੌੜਾ ਇਥੇ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਇਸ ਤੋਂ ਇਲਾਵਾ ਮਾਰਕਫੈਡ ਦੇ ਉਤਪਾਦ ਸੋਹਣਾ ਆਟਾ ਅਤੇ ਸੋਹਣਾ ਬਾਸਮਤੀ ਚਾਵਲ, ਆਚਾਰ ਤੇ ਮੁਰੱਬਾ ਇਥੋਂ ਦੇ ਪੰਜਾਬੀ ਘਰਾਂ ਦੇ ਨਾਲ-ਨਾਲ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵੀ ਪਹੁੰਚਾਏ ਜਾਣਗੇ। ਇਸ ਮੌਕੇ ਪੰਜਾਬੀਆਂ ਦੇ ਨਾਲ ਉਥੇ ਹਾਜ਼ਰ ਆਸਟਰੇਲੀਆ ਤੋਂ ਆਏ ਗੋਰਿਆਂ ਅਤੇ ਚੀਨੀ ਲੋਕਾਂ ਨੇ ਵੀ ਮਾਰਕਫੈਡ ਦੇ ਡੱਬੇ ਬੰਦ ਉਤਪਾਦਾਂ ਬਾਰੇ ਦਿਲਚਸਪੀ ਦਿਖਾਉਂਦਿਆਂ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਮਾਰਕਫੈਡ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਹਾਜ਼ਰ ਪਤਵੰਤਿਆਂ ਦੇ ਵਿਚਾਰ ਜਾਣੇ। ਲੋਕਾਂ ਵੱਲੋਂ ਮਾਰਕਫੈਡ ਦੇ ਉਤਪਾਦਾਂ ਦੀ ਵੱਡੀ ਮੰਗ ਤੋਂ ਬਾਅਦ ਸ੍ਰੀ ਸ਼ਰਮਾ ਨੇ ਕਿਹਾ ਕਿ ਹਾਂਗਕਾਂਗ ਵਸਦੇ ਪੰਜਾਬੀਆਂ ਤੱਕ ਆਪਣੇ ਉਤਪਾਦਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਆਰੰਭੇ ਹਨ ਅਤੇ ਅੱਜ ਦੇ ਵਿਕਰੀ ਕੇਂਦਰ ਖੋਲ੍ਹਣ ਨਾਲ ਹਾਂਗਕਾਂਗ ਦੇ ਪੰਜਾਬੀਆਂ ਦੀ ਵੱਡੀ ਮੰਗ ਪੂਰੀ ਹੋ ਗਈ ਹੈ।

markfed opens counter in Hongkongmarkfed opens counter in Hongkong

ਸਿੰਘ ਸਭਾ ਸਪੋਰਟਸ ਕਲੱਬ ਹਾਂਗਕਾਂਗ ਦੇ ਪ੍ਰਧਾਨ ਸ. ਸਤਪਾਲ ਸਿੰਘ ਨੇ ਦੱਸਿਆ ਕਿ ਇਥੇ ਵਸਦੇ ਪੰਜਾਬੀਆਂ ਵਾਸਤੇ ਇਹ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਮਾਰਕਫੈਡ ਦੇ ਮਿਆਰੀ ਉਤਪਾਦ ਪੰਜਾਬੀਆਂ ਦੀ ਰਸੋਈ ਦਾ ਸ਼ਿੰਗਾਰ ਬਣਨਗੇ। ਕਮਲ ਸਵੀਟ ਦੇ ਮਾਲਕ ਡਾਕਟਰ ਸੁਖਜੀਤ ਸਿੰਘ ਨੇ ਮਾਰਕਫੈਡ ਦੀ ਟੀਮ ਵੱਲੋਂ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਸ਼ਹਿਰ ਦੇ ਥੋਕ ਅਤੇ ਪਰਚੂਨ ਵਪਾਰੀਆਂ ਨਾਲ ਕੀਤੀ ਗੱਲਬਾਤ ਨੂੰ ਸਲਾਹਿਆ ਅਤੇ ਕਿਹਾ ਕਿ ਜਿਸ ਲਗਨ, ਮਿਹਨਤ ਅਤੇ ਪੇਸ਼ੇਵਾਰਨਾ ਪਹੁੰਚ ਨਾਲ ਮਾਰਕਫੈਡ ਦੇ ਅਧਿਕਾਰੀ ਵਪਾਰੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਮਾਰਕਫੈਡ ਦੇ ਉਤਪਾਦਾਂ ਦੀ ਮੰਗ ਵਧੇਗੀ।

markfed dal makhanimarkfed dal makhani

ਹਾਂਗਕਾਂਗ ਵਪਾਰੀਆਂ ਦੇ ਲੇਖੇ-ਜੋਖੇ ਰੱਖਣ ਦੇ ਮਾਹਰ ਚਾਰਟਰਡ ਅਕਾਊਂਟੈਂਟ ਸ. ਕਰਮਜੀਤ ਸਿੰਘ  ਨੇ ਬੋਲਦਿਆਂ ਆਖਿਆ ਕਿ ਖ਼ਾਸ ਕਰਕੇ ਪੰਜਾਬਣਾਂ ਵਾਸਤੇ ਮਾਰਕਫੈਡ ਦੇ ਡੱਬਾ ਬੰਦ ਉਤਪਾਦ ਆਉਣੇ ਖੁਸ਼ੀ ਦੀ ਗੱਲ ਹੈ ਕਿ ਘਰਾਂ 'ਚ ਅੱਜ ਕੱਲ ਔਰਤਾਂ ਦੇ ਕੰਮ ਕਾਜ 'ਚ ਰੁੱਝੇ ਹੋਣ ਕਰਕੇ ਬਣਿਆ ਬਣਾਇਆ ਖਾਣਾਂ ਨਾ ਸਿਰਫ ਵਕਤ ਬਚਾਏਗਾ ਸਗੋਂ ਉਹ ਪੰਜਾਬੀ ਖਾਣਿਆਂ ਦਾ ਹਾਂਗਕਾਂਗ ਬੈਠੇ ਵੀ ਸਵਾਦ ਚਖ਼ ਸਕਣਗੇ। ਪੰਜਾਬੀ ਕਲਾਕਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਹਾਂਗਕਾਂਗ ਦੇ ਪ੍ਰਸਿੱਧ ਪੰਜਾਬੀ ਗਾਇਕ ਸ੍ਰੀ ਗੁਰਦੀਪ ਸਿੰਘ ਸਵੱਦੀ ਨੇ ਬੋਲਦਿਆਂ ਆਖਿਆ ਕਿ ਮਾਰਕਫੈਡ ਵੱਲੋਂ ਹਾਂਗਕਾਂਗ ਰਹਿੰਦੇ ਪੰਜਾਬੀਆਂ ਨੂੰ ਬਹੁਤ ਵਧੀਆ ਤੋਹਫਾ ਦਿੱਤਾ ਗਿਆ ਹੈ।

markfed saagmarkfed saag

ਸ੍ਰੀ ਸ਼ਰਮਾ ਨੇ ਦੱਸਿਆ ਕਿ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਜਿੱਥੇ ਪਹਿਲਾਂ ਵੀ ਵਿਦੇਸ਼ਾਂ ਵਿੱਚ ਡੱਬਾਬੰਦ ਖਾਣੇ ਭੇਜੇ ਜਾਂਦੇ ਸਨ ਹੁਣ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ ਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਦੀ ਅਗਵਾਈ ਹੇਠ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਤੋਂ ਬਾਹਰ ਜਾ ਕੇ ਮਾਰਕਫੈਡ ਦੇ ਉਤਪਾਦਾਂ ਨੂੰ ਵੇਚਣ ਲਈ ਵਿਕਰੀ ਕੇਂਦਰ ਵੀ ਖੋਲ੍ਹੇ ਜਾਣ। ਉਨ੍ਹਾਂ ਦੱਸਿਆ ਕਿ ਦੇਸ ਅੰਦਰ ਇਸ ਦੀ ਸ਼ੁਰੂਆਤ ਗੁਜਰਾਤ ਦੇ ਸ਼ਹਿਰ ਵਡੋਦਰਾ ਤੋਂ ਕਰ ਦਿੱਤੀ ਹੈ ਅਤੇ ਮਹਾਂਰਾਸ਼ਟਰ ਦੇ ਸ਼ਹਿਰਾਂ ਵਿਚ ਵੀ ਜਲਦ ਹੀ ਵਿਕਰੀ ਕੇਂਦਰ ਖੋਲ੍ਹੇ ਜਾ ਰਹੇ ਹਨ।

ਵਿਦੇਸ਼ਾਂ ਵਿਚ ਵੀ ਇਸ ਨੂੰ ਅੱਗੇ ਤੋਰਦਿਆਂ ਹਾਂਗਕਾਂਗ ਵਿਖੇ ਇਸ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਪੰਜਾਬ ਤੋਂ ਬਾਹਰ ਦੇਸ਼ ਅਤੇ ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਫੈਲਿਆ ਹੋਇਆ ਹੈ ਇਸ ਨੂੰ ਧਿਆਨ ਵਿਚ ਰੱਖਦਿਆਂ ਮਾਰਕਫੈਡ ਵੱਲੋਂ ਭਵਿੱਖ ਵਿਚ ਵੀ ਅਜਿਹੇ ਵਿਕਰੀ ਕੇਂਦਰ ਹੋਰ ਖੋਲ੍ਹੇ ਜਾਣਗੇ। ਅੰਤ ਵਿਚ ਮਾਰਕਫੈਡ ਦੇ ਸੀਨੀਅਰ ਮੈਨੇਜਰ ਐਕਸਪੋਰਟ ਸ੍ਰੀ ਮਨਦੀਪ ਸਿੰਘ ਬਰਾੜ ਨੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਉਦਘਾਟਨ ਦੀ ਰਿਪੋਰਟ 'ਤੇ ਆਧਾਰਿਤ ਮਾਰਕਫੈਡ ਦੇ ਹਫਤਾਵਰੀ ਪ੍ਰੋਗਰਾਮ ਸੋਹਣਾ ਪੰਜਾਬ, ਜਲੰਧਰ ਦੂਰਦਰਸ਼ਨ ਤੋਂ 18 ਅਗਸਤ ਸ਼ਾਮ 5:30 ਵਜੇ ਦਿਖਾਇਆ ਜਾਵੇਗਾ।  
 

Location: Hong Kong, Hongkong

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement