
ਵਿਦਿਆਰਥੀਆਂ ਲਈ ਵੱਡੀ ਖ਼ਬਰ
ਨਵੀਂ ਦਿੱਲੀ : ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਤਕਨੀਕੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਪੋਸਟ ਗ੍ਰੈਜੁਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਮਹੀਨੇ 12,500 ਰੁਪਏ ਦੀ ਸਕਾਲਰਸ਼ਿਪ ਦੇਣ ਜਾ ਰਿਹਾ ਹੈ। ਇਹ ਸਕਾਲਰਸ਼ਿਪ GATE ਜਾਂ GPAT ਕੁਆਲੀਫ਼ਾਈ ਵਿਦਿਆਰਥੀਆਂ ਨੂੰ ਹੀ ਮਿਲੇਗੀ।
Scholarship
GATE/GPAT ਕੁਆਲੀਫ਼ਾਈਡ ਅਜਿਹੇ ਵਿਦਿਆਰਥੀ, ਜੋ AICTE ਤੋਂ ਮਾਨਤਾ ਪ੍ਰਾਪਤ ਟੈਕਨੀਕਲ ਇੰਸਟੀਚਿਊਸ਼ਨ 'ਚ ਮਾਸਟਰ ਦੀ ਡਿਗਰੀ ਹਾਸਲ ਕਰਨ ਜਾ ਰਹੇ ਹਨ, ਉਹ ਇਸ ਸਕਾਲਰਸ਼ਿਪ ਲਈ ਆਨਲਾਈਨ ਅਪਲਾਈ ਕਰਨ ਸਕਦੇ ਹਨ। M. Tech, M.E., M.Arch ਜਾਂ M.Pharma 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਹਰ ਮਹੀਨੇ ਇਹ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ।
Scholarship
ਸਕਾਲਰਸ਼ਿਪ ਪ੍ਰਾਪਤ ਕਰਨ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-
- ਅਜਿਹੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲੇਗੀ, ਜਿਨ੍ਹਾਂ ਨੇ GATE/GPAT ਦੇ ਸਕੋਰ ਨਾਲ ਦਾਖ਼ਲਾ ਲਿਆ ਹੋਵੇ। ਦਾਖ਼ਲੇ ਤੋਂ ਬਾਅਦ GATE/GPAT ਕੁਆਲੀਫ਼ਾਈ ਕਰਨ ਵਾਲੇ ਵਿਦਿਆਰਥੀ ਸਕਾਲਰਸ਼ਿਪ ਹਾਸਲ ਨਹੀਂ ਸਕ ਸਕਦੇ।
- ਸਕਾਲਰਸ਼ਿਪ ਪ੍ਰਾਪਤ ਕਰ ਵਾਲੇ ਵਿਦਿਆਰਥੀ ਆਪਣੀ ਪੜ਼੍ਹਾਈ ਦੌਰਾਨ ਕਿਸੇ ਦੂਜੀ ਤਰ੍ਹਾਂ ਦੀ ਆਰਥਕ ਮਦਦ, ਕਿਸੇ ਹੋਰ ਤਰ੍ਹਾਂ ਦੀ ਸਕਾਲਰਸ਼ਿਪ, ਕਿਸੇ ਤਰ੍ਹਾਂ ਦੀ ਆਮਦਨ ਜਾਂ ਭੱਤਾ ਨਹੀਂ ਲੈ ਸਕਦੇ।
- ਵਿਦੇਸ਼ੀ ਵਿਦਿਆਰਥੀਆਂ ਜਾਂ ਮੈਨੇਜਮੈਂਟ ਕੋਟੇ ਤੋਂ ਦਾਖ਼ਲਾ ਲੈਣ ਵਾਲਿਆਂ ਨੂੰ ਇਹ ਸਕਾਲਰਸ਼ਿਪ ਨਹੀਂ ਮਿਲੇਗੀ।
- ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹਫ਼ਤੇ 'ਚ 8 ਤੋਂ 10 ਘੰਟੇ ਦਾ ਟੀਚਿੰਗ ਨਾਲ ਸਬੰਧਤ ਕੰਮ ਜਾਂ ਰਿਸਰਚ ਦਾ ਕੰਮ ਕਰਨਾ ਹੋਵੇਗਾ ਅਤੇ ਇਹ ਕੰਮ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇੰਸਟੀਚਿਊਟ ਹੀ ਦੇਣਗੇ।
- ਸਕਾਲਰਸ਼ਿਪ 12,500 ਰੁਪਏ ਦੀ ਹਰ ਮਹੀਨੇ ਮਿਲੇਗੀ। ਪਰ ਉਸ ਦੇ ਲਈ ਇੰਸਟੀਚਿਊਟ 'ਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਦੀ ਪਰਫ਼ਾਰਮੈਂਸ ਦਾ ਆਂਕਲਨ ਵੀ ਕੀਤਾ ਜਾਵੇਗਾ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਸਕਾਲਰਸ਼ਿਪ ਮਿਲੇਗੀ।
- ਸਕਾਲਰਸ਼ਿਪ ਵੱਧ ਤੋਂ ਵੱਧ 24 ਮਹੀਨੇ ਜਾਂ ਫਿਰ ਕੋਰਸ ਦੀ ਮਿਆਦ ਖ਼ਤਮ ਹੋਣ ਤਕ ਦਿੱਤੀ ਜਾਵੇਗੀ।
- ਅਨੁਸ਼ਾਸਨਹੀਨਤਾ ਜਾਂ ਗ਼ਲਤ ਵਿਵਹਾਰ ਦੀ ਸ਼ਿਕਾਇਤ ਮਿਲਣ 'ਤੇ ਸਕਾਲਰਸ਼ਿਪ ਰੱਦ ਕੀਤੀ ਜਾ ਸਕਦੀ ਹੈ।
- ਸਕਾਲਰਸ਼ਿਪ ਵਾਲੇ ਵਿਦਿਆਰਥੀ ਸਾਲ 'ਚ 15 ਦਿਨ ਦੀ ਕੈਜੂਅਲ ਲੀਵ, ਵੱਧ ਤੋਂ ਵੱਧ 30 ਦਿਨ ਦੀ ਮੈਡੀਕਲ ਲੀਵ ਅਤੇ ਸਰਕਾਰੀ ਨਿਰਦੇਸ਼ ਮੁਤਾਬਕ ਮੈਟਰਨਿਟੀ ਲੀਵ ਹੀ ਲੈ ਸਕਦੇ ਹਨ।
- ਸਕਾਲਰਸ਼ਿਪ AICTE ਦੀ ਪਾਲਸੀ ਦੇ ਹਿਸਾਬ ਨਾਲ ਮਿਲੇਗੀ। ਇਸ ਬਾਰੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਜਾਣਕਾਰੀ ਅਖ਼ਬਾਰ ਜਾਂ ਪੋਰਟਲ 'ਤੇ ਜਾਰੀ ਕਰ ਦਿੱਤੀ ਜਾਵੇਗੀ।