ਚੀਨ 'ਚ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ, ਪੂਰਾ ਇਲਾਕਾ ਸੀਲ
Published : Aug 9, 2020, 10:43 am IST
Updated : Aug 9, 2020, 10:43 am IST
SHARE ARTICLE
Photo
Photo

ਚੀਨ ਜਿਥੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ, ਉਥੇ ਹੁਣ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ ਹੋ ਗਈ ਹੈ।

ਬੀਜਿੰਗ, 8 ਅਗੱਸਤ : ਚੀਨ ਜਿਥੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ, ਉਥੇ ਹੁਣ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਤਰੀ ਚੀਨ 'ਚ ਵਿਅਕਤੀ ਦੀ ਬਿਊਬੋਨਿਕ ਪਲੇਗ ਨਾਲ ਮੌਤ ਹੋ ਗਈ ਹੈ। ਦੇਸ਼ ਦੇ ਮੰਗੋਲਿਆ ਖੇਤਰ ਨੇ ਅਪਣੀ ਵੈੱਬਸਾਈਟ 'ਤੇ ਦਸਿਆ ਹੈ ਕਿ ਬਿਊਬੋਨਿਕ ਪਲੇਗ ਦੇ ਇਕ ਮਾਮਲੇ 'ਚ ਕਈ ਅੰਗ ਫ਼ੇਲ ਹੋਣ ਨਾਲ ਇਕ ਮਰੀਜ਼ ਦੀ ਮੌਤ ਹੋ ਗਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਜਿਸ ਖੇਤਰ 'ਚ ਇਹ ਸੰਕ੍ਰਮਿਤ ਵਿਅਕਤੀ ਰਹਿੰਦਾ ਸੀ ਉਸ ਨੂੰ ਸੀਲ ਕਰ ਦਿਤਾ ਹੈ ਤੇ 7 ਕਰੀਬੀਆਂ ਨੂੰ ਮੈਡੀਕਲ ਨਿਗਰਾਨੀ 'ਚ ਰਖਿਆ ਗਿਆ ਹੈ। ਇਸ ਦੇ ਬਾਅਦ ਇਨ੍ਹਾਂ ਸਾਰੇ ਲੋਕਾਂ ਦਾ ਪਲੇਗ ਟੈਸਟ ਨੈਗੇਟਿਵ ਪਾਇਆ ਗਿਆ ਹੈ ਤੇ ਕੋਈ ਲੱਛਣ ਦਿਖਾਈ ਨਹੀਂ ਦਿਤਾ। ਬਾਉਟੋ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਡਾਕਟਰ ਅਧਿਕਾਰੀਆਂ ਨੇ ਚਾਰ ਦਿਨ ਪਹਿਲਾਂ ਇਕ ਹੋਰ ਵਿਆਕਤੀ ਦੀ ਮੌਤ ਦਾ ਕਾਰਨ, ਇਕ ਰਹੱਸਮਈ ਬਿਮਾਰੀ ਦੱਸੀ ਗਈ ਹੈ। ਇਹ ਵਿਅਕਤੀ ਵੀ ਮੰਗੋਲਿਆ ਖੇਤਰ 'ਚ ਰਹਿੰਦਾ ਸੀ।

PhotoPhoto

ਇਸ ਤੋਂ ਪਹਿਲਾਂ ਜੁਲਾਈ 'ਚ ਚੀਨ ਦੇ ਮੰਗੋਲਿਆ 'ਚ ਇਕ 15 ਸਾਲ ਦੇ ਲੜਕੇ ਦੀ ਬਿਊਬੋਨਿਕ ਪਲੇਗ ਦੇ ਕਾਰਨ ਮੌਤ ਹੋ ਗਈ ਸੀ। ਚੀਨ ਦੇ ਸਿਹਤ ਮੰਤਰਾਲੇ ਅਨੁਸਾਰ ਮਰਮੈਟ ਜਾਨਵਰ ਦਾ ਮਾਸ ਰੱਖਣ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਚੀਨ ਦਾ ਦਾਅਵਾ ਹੈ ਕਿ ਉਸ ਨੇ ਵੱਡੇ ਪੈਮਾਨੇ 'ਤੇ ਪਲੇਗ ਨੂੰ ਖ਼ਤਮ ਕਰ ਦਿਤਾ ਹੈ ਪਰ ਪੂਰੀ ਤਰ੍ਹਾਂ ਤਾਂ ਰਿਪੋਰਟ 'ਚ ਹੀ ਪਤਾ ਚੱਲੇਗਾ। ਚੀਨ 'ਚ ਬਿਊਬੋਨਿਕ ਪਲੇਗ ਦਾ ਆਖ਼ਰੀ ਪ੍ਰਕੋਪ 2009 'ਚ ਦੇਖਿਆ ਗਿਆ ਸੀ, ਜਦੋਂ ਤਿੱਬਤੀ ਪਠਾਰ 'ਤੇ ਕਿੰਧਈ ਸੂਬੇ ਦੇ ਜ਼ਿਕੇਤਨ ਸ਼ਾਹਿਰ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ।                  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement