
ਵਿਵਾਦਿਤ ਇਸਲਾਮਿਕ ਉਪਦੇਸ਼ਕ ਜ਼ਾਕਿਰ ਨਾਇਕ ਨੂੰ ਭਾਰਤ ਹਵਾਲਗੀ ਕਰਨ ਦੇ ਮਾਮਲੇ ਵਿਚ ਮਲੇਸ਼ੀਆ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ ਅਤੇ ਇਸ ਮਾਮਲੇ '...
ਕੁਆਲਾਲੰਪੁਰ : (ਪੀਟੀਆਈ) ਵਿਵਾਦਿਤ ਇਸਲਾਮਿਕ ਉਪਦੇਸ਼ਕ ਜ਼ਾਕਿਰ ਨਾਇਕ ਨੂੰ ਭਾਰਤ ਹਵਾਲਗੀ ਕਰਨ ਦੇ ਮਾਮਲੇ ਵਿਚ ਮਲੇਸ਼ੀਆ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ ਅਤੇ ਇਸ ਮਾਮਲੇ 'ਤੇ ਉਥੇ ਦੀ ਅਦਾਲਤ ਕੋਈ ਫੈਸਲਾ ਕਰੇਗੀ। ਮਲੇਸ਼ੀਆ ਦੇ ਇਕ ਸੀਨੀਅਰ ਮੰਤਰੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਕ ਬੈਠਕ ਦੇ ਦੌਰਾਨ ਇਹ ਜਾਣਕਾਰੀ ਦਿਤੀ। ਵਿਦੇਸ਼ ਮੰਤਰੀ ਨੇ ਇਥੇ ਇਕ ਬੈਠਕ ਵਿਚ ਮਲੇਸ਼ੀਆ ਦੇ ਮੰਤਰੀ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ।
zakir naik
ਮਲੇਸ਼ੀਆ ਦੇ ਮਨੁੱਖੀ ਵਸੀਲਾ ਮੰਤਰੀ ਐਮ ਕੁਲਾ ਸੇਗਰਾਮ ਨੇ ਦੱਸਿਆ ਕਿ ਇਕ ਬੈਠਕ ਦੇ ਦੌਰਾਨ ਸਵਰਾਜ ਨੇ ਨਾਇਕ ਦਾ ਹਵਾਲਗੀ ਜਲਦੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਸ਼ਾ ਨੂੰ ਦੱਸਿਆ ਕਿ ਉਹ ਜ਼ਾਕਿਰ ਨਾਇਕ 'ਤੇ ਪੁੱਛ ਰਹੀਆਂ ਸਨ ਕਿ ਕੀ ਮਲੇਸ਼ੀਆ ਤੋਂ ਨਾਇਕ ਨੂੰ ਸਪੁਰਦ ਕੀਤਾ ਜਾਵੇਗਾ, ਮੈਂ ਕਿਹਾ ਕਿ ਮਲੇਸ਼ੀਆ ਦੀ ਸਰਕਾਰ ਨੇ ਹੁਣ ਤੱਕ ਇਸ 'ਤੇ ਕੋਈ ਅੰਤਮ ਫ਼ੈਸਲਾ ਨਹੀਂ ਲਿਆ ਹੈ। ਇਸ ਮਾਮਲੇ 'ਤੇ ਫ਼ੈਸਲਾ ਕਰਨਾ ਮਲੇਸ਼ੀਆ ਸਰਕਾਰ ਨੇ ਅਦਾਲਤ 'ਤੇ ਛੱਡ ਰੱਖਿਆ ਹੈ।
Zakir Naik
ਤੁਹਾਨੂੰ ਦੱਸ ਦਈੲ ਕਿ ਜ਼ਾਕਿਰ ਨਾਇਕ 'ਤੇ ਅਤਿਵਾਦ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਹਨ। ਉਹ ਜੁਲਾਈ 2016 ਵਿਚ ਭਾਰਤ ਤੋਂ ਬਾਹਰ ਚਲਾ ਗਿਆ ਸੀ। ਨਾਇਕ 'ਤੇ ਹੇਟ ਸਪੀਚ ਅਤੇ ਭਾਈਚਾਰਿਆਂ ਦੇ ਵਿਚ ਵੈਰ ਵਧਾਉਣ ਦੇ ਇਲਜ਼ਾਮ ਵੀ ਲੱਗੇ ਸਨ। ਉਸ ਦੇ ਖਿਲਾਫ 2016 ਵਿਚ ਐਂਟੀ - ਟੈਰਰ ਲਿਆ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। 2016 ਵਿਚ ਬੰਗਲਾਦੇਸ਼ ਵਿਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿਚ ਵੀ ਨਾਇਕ ਜਾਂਚ ਦੇ ਦਾਇਰੇ ਵਿਚ ਹੈ।