
ਪਣੇ ਭੜਕਾਊ ਭਾਸ਼ਣਾਂ ਲਈ ਚਰਚਾ 'ਚ ਰਹਿਣ ਵਾਲੇ ਵਿਵਾਦਿਤ ਬੁਲਾਰੇ ਜ਼ਾਕਿਰ ਨਾਇਕ ਭਾਰਤ ਵਾਪਸ ਆ ਰਿਹਾ ਰਿਹਾ ਹੈ
ਨਵੀਂ ਦਿੱਲੀ, ਅਪਣੇ ਭੜਕਾਊ ਭਾਸ਼ਣਾਂ ਲਈ ਚਰਚਾ 'ਚ ਰਹਿਣ ਵਾਲੇ ਵਿਵਾਦਿਤ ਬੁਲਾਰੇ ਜ਼ਾਕਿਰ ਨਾਇਕ ਭਾਰਤ ਵਾਪਸ ਆ ਰਿਹਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸਾਲ 2016 ਵਿਚ ਢਾਕਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਾਮਿਲ ISIS ਦੇ ਅਤਿਵਾਦੀਆਂ ਨੂੰ ਜ਼ਾਕਿਰ ਨਾਇਕ ਦੇ ਭਾਸ਼ਣਾਂ ਤੋਂ ਹੀ ਪ੍ਰੇਰਨਾ ਮਿਲੀ ਸੀ।
ਮਲੇਸ਼ਿਆਈ ਸਰਕਾਰ ਦੇ ਇਕ ਗੁਪਤ ਸੂਤਰ ਨੇ ਕੁਆਲਾਲੰਪੁਰ ਵਿਚ ਦੱਸਿਆ, ਉਹ ਅੱਜ ਦੇਸ਼ ਤੋਂ ਬਾਹਰ ਜਾਵੇਗਾ ਉਸਨੇ ਕਿਹਾ ਕੇ ਮੈਨੂੰ ਲੱਗਦਾ ਹੈ, ਉਹ ਅੱਜ ਭਾਰਤ ਲਈ ਹਵਾਈ ਜਹਾਜ਼ ਵਿਚ ਸਵਾਰ ਹੋਵੇਗਾ।
Zakir Naikਵਿਵਾਦਿਤ ਇਸਲਾਮੀਕ ਬੁਲਾਰੇ ਜ਼ਾਕਿਰ ਨਾਇਕ ਦੇ ਖਿਲਾਫ ਇੰਟਰਪੋਲ ਨੇ ਰੇਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ। ਦੱਸ ਦਈਏ ਕੇ ਜ਼ਾਕਿਰ ਨਾਇਕ ਨੇ 2016 ਵਿਚ ਹੀ ਭਾਰਤ ਛੱਡ ਦਿੱਤਾ ਸੀ, ਅਤੇ ਉਹ ਉਸੀ ਸਮੇਂ ਤੋਂ ਮਲੇਸ਼ੀਆ ਦੇ ਪੁਤਰਾਜਾਇਆ ਵਿਚ ਰਹਿ ਰਿਹਾ ਹੈ। ਉਸ ਨੂੰ ਉੱਥੇ ਸਥਾਨਕ ਨਿਵਾਸੀ ਦੇ ਤੌਰ 'ਤੇ ਰਹਿਣ ਦੀ ਆਗਿਆ ਵੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਜ਼ਾਕਿਰ ਨਾਇਕ ਤੋਂ ਪੁੱਛਿਆ ਗਿਆ ਕੇ ਉਨ੍ਹਾਂ ਦਾ ਮਲੇਸ਼ੀਆ ਵਿਚ ਕਿਉਂ ਸਵਾਗਤ ਕੀਤਾ ਜਾਂਦਾ ਹੈ, ਤਾਂ ਸੂਤਰ ਮੁਤਾਬਕ ਉਸਦਾ ਜਵਾਬ ਸੀ ਕਿ, ਇਸ ਦੇ ਲਈ ਉਨ੍ਹਾਂ ਨੂੰ ਪਿਛਲੀ ਸਰਕਾਰ ਤੋਂ ਸਵਾਲ ਕਰਨਾ ਹੋਵੇਗਾ।
Zakir Naikਹਾਲਾਂਕਿ, ਇਸ ਵਿਚ ਜ਼ਾਕਿਰ ਨਾਇਕ ਵਲੋਂ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ। ਵਿਵਾਦਿਤ ਬੁਲਾਰਾ ਜ਼ਾਕਿਰ ਨਾਇਕ ਇਕ ਬਿਆਨ ਜਾਰੀ ਕਰ ਕਿਹਾ ਹੈ ਕਿ ਉਸਦੇ ਭਾਰਤ ਆਉਣ ਦੀ ਖ਼ਬਰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀ ਹੈ। ਦੱਸ ਦਈਏ ਕੇ ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਾਕਿਰ ਨਾਇਕ ਨੂੰ ਭਾਰਤ ਵਿਚ ਪੱਖਪਾਤ ਪੂਰਨ ਤਰੀਕੇ ਨਾਲ ਵਚਨਬੱਧਤਾ ਨਿਭਾਏ ਜਾਣ ਦਾ ਡਰ ਹੈ, ਅਤੇ ਜਦੋਂ ਤੱਕ ਇਹ ਡਰ ਖਤਮ ਨਹੀਂ ਹੋ ਜਾਂਦਾ, ਉਹ ਭਾਰਤ ਵਾਪਸ ਨਹੀਂ ਆਵੇਗਾ।
Zakir Naik ਜ਼ਾਕਿਰ ਨਾਇਕ ਦੇ ਮੁਤਾਬਕ, ਜਦੋਂ ਉਸ ਨੂੰ ਮਹਿਸੂਸ ਹੋਵੇਗਾ ਕਿ ਸਰਕਾਰ ਨਿਰਪੱਖ ਅਤੇ ਨਿਆਪੂਰਣ ਰਹੇਗੀ, ਉਹ ਅਪਣੀ ਮਾਤਭੂਮੀ 'ਤੇ ਜ਼ਰੂਰ ਵਾਪਸ ਆਵੇਗਾ। ਦੱਸ ਦਈਏ ਕੇ ਜ਼ਾਕਿਰ ਨਾਇਕ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਹੈ, ਐਨਆਈਏ ਨੇ ਸ਼ੁਰੂ ਦੀ ਜਾਇਦਾਦ ਕੁਰਕ ਕਰਨ ਦੀ ਪਰਿਕ੍ਰੀਆ ਵੀ ਆਰੰਭ ਦਿੱਤੀ ਹੈ। ਦੱਸ ਦਈਏ ਕਿ ਵਿਵਾਦਿਤ ਇਸਲਾਮੀਕ ਬੁਲਾਰਾ ਅਤੇ ਉਪਦੇਸ਼ਕ ਜ਼ਾਕਿਰ ਨਾਇਕ ਸਮਾਜਿਕ ਅਸ਼ਾਂਤੀ ਫੈਲਾਉਣ, ਮਨੀ ਲਾਂਡਰਿੰਗ ਅਤੇ ਅਤਿਵਾਦੀਆਂ ਨੂੰ ਫੰਡ ਮੁਹਈਆ ਕਰਵਾਉਣ ਦੇ ਕਈ ਮਾਮਲਿਆਂ ਵਿਚ ਦੋਸ਼ੀਆਂ ਹੈ।