
ਵਿਵਾਦਤ ਭਾਰਤੀ ਮੂਲ ਦੇ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਨੂੰ ਵਾਪਸ ਭਾਰਤ ਲਿਆਉਣਾ ਐਨਾ ਆਸਾਨ ਨਹੀਂ ਹੈ। ਇੰਟਰਪੋਲ ਨੇ ਉਸ ਦੇ ...
ਨਵੀਂ ਦਿੱਲੀ : ਵਿਵਾਦਤ ਭਾਰਤੀ ਮੂਲ ਦੇ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਨੂੰ ਵਾਪਸ ਭਾਰਤ ਲਿਆਉਣਾ ਐਨਾ ਆਸਾਨ ਨਹੀਂ ਹੈ। ਇੰਟਰਪੋਲ ਨੇ ਉਸ ਦੇ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਲਈ ਮਨਾ ਕਰ ਦਿੱਤਾ ਹੈ। ਦੱਸ ਦਈਏ ਕਿ ਮਲੇਸ਼ੀਆ ਦੇ ਰਾਸ਼ਟਰਪਤੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜ਼ਾਕਿਰ ਨਾਇਕ ਨੂੰ ਭਾਰਤ ਵਾਪਿਸ ਭੇਜਣ ਦਾ ਸਵਾਲ ਨਹੀਂ ਉੱਠਦਾ। ਦੱਸ ਦਈਏ ਕਿ ਵਿਵਾਦਾਂ ਵਿਚ ਘਿਰੇ ਭਾਰਤੀ ਮੂਲ ਦੇ ਇਸਲਾਮੀ ਪ੍ਰਚਾਰਕ ਅਤੇ ਬੁਲਾਰੇ ਜ਼ਕਿਰ ਨਾਇਕ ਛੇਤੀ ਹੀ ਮਲੇਸ਼ੀਆ ਟੀਵੀ ਦੇ ਪ੍ਰਾਇਮ ਟਾਈਮ ਉੱਤੇ ਦਿਖਾਈ ਦੇਵੇਗਾ।
PM Najib Razak malaysian
ਮਲੇਸ਼ਿਆ ਸਰਕਾਰ ਨੇ ਜ਼ਾਕਿਰ ਨਾਇਕ ਨੂੰ ਆਪਣੇ ਸਰਕਾਰੀ ਚੈਨਲ ਉੱਤੇ ਪ੍ਰਾਇਮ ਟਾਈਮ ਵਿਚ ਸਪਾਟ ਦਿੱਤਾ ਹੈ ਅਤੇ ਉਸ ਦੇ ਪੀਸ ਟੀਵੀ ਦਾ ਲਾਇਸੇਂਸ ਵੀ ਜਾਰੀ ਕਰਨ ਵਾਲੀ ਹੈ। ਇਸ ਵਿਚ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜ਼ਾਕਿਰ ਨਾਇਕ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਨਹੀਂ ਕਰਵਾ ਸਕੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ, ਇੰਟਰਪੋਲ ਨੇ ਪਹਿਲੀ ਵਾਰ ਐਨਆਈਏ ਦੀ ਦਰਖ਼ਾਸਤ ਖ਼ਾਰਜ ਕਰਦੇ ਹੋਏ ਕਿਹਾ ਕਿ ਕੋਰਟ ਨੇ ਨਾਇਕ ਖਿਲਾਫ ਮਾਮਲੇ ਵਿਚ ਪੂਰੀ ਪੜਤਾਲ ਨਹੀਂ ਕੀਤੀ ਹੈ। ਦਸੰਬਰ 2017 ਵਿਚ ਕੋਰਟ ਨੇ ਮਾਮਲੇ ਦੀ ਪੜਤਾਲ ਕੀਤੀ।
Zakir Naik
ਇਸ ਤੋਂ ਬਾਅਦ ਐਨਆਈਏ ਨੇ ਦੁਬਾਰਾ ਅਰਜ਼ੀ ਭੇਜੀ, ਪਰ 7 ਮਹੀਨੇ ਬਾਅਦ ਵੀ ਇੰਟਰਪੋਲ ਤੋਂ ਕੋਈ ਜਵਾਬ ਨਹੀਂ ਆਇਆ ਹੈ। ਉਧਰ, ਜ਼ਾਕਿਰ ਨੇ ਅਪਣਾ ਕੇਸ ਇੰਟਰਪੋਲ ਵਿਚ ਇਹ ਕਹਿ ਕੇ ਪੇਸ਼ ਕੀਤਾ ਹੈ ਕਿ ਉਸਨੂੰ ਸਿਆਸੀ ਪੱਧਰ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ ਐਨਆਈਏ ਦਾ ਕਹਿਣਾ ਹੈ ਕਿ ਮਲੇਸ਼ੀਆ ਵਿਚ ਨਾਇਕ ਦੇ ਵਿਰੁਧ ਸਪੁਰਦਗੀ ਲਈ ਅਰਜ਼ੀ ਦਾਇਰ ਕੀਤੀ ਗਿਆ ਹੈ ਪਰ ਮਲੇਸ਼ੀਆ ਦੇ ਰਾਸ਼ਟਰਪਤੀ ਕਹਿ ਚੁਕੇ ਹਨ ਕਿ ਜ਼ਾਕਿਰ ਨਾਇਕ ਨੂੰ ਗੈਰ ਨਾਗਰਿਕ ਸਥਾਈ ਨਿਵਾਸੀ ਦਾ ਦਰਜਾ ਦੇ ਦਿੱਤਾ ਗਿਆ ਹੈ ਅਤੇ ਉਸ ਨੂੰ ਭੇਜੇ ਜਾਣ ਦਾ ਸਵਾਲ ਨਹੀਂ ਉੱਠਦਾ।