ਭਾਰਤ ਨਹੀਂ ਆਏਗਾ ਜਾਕਿਰ ਨਾਇਕ, ਸਰਕਾਰ ਨੂੰ ਮਲੇਸ਼ੀਆ ਤੋਂ ਨਹੀਂ ਮਿਲਿਆ ਕੋਈ ਸੰਦੇਸ਼
Published : Jul 4, 2018, 5:15 pm IST
Updated : Jul 4, 2018, 5:15 pm IST
SHARE ARTICLE
zakir naik
zakir naik

ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਵਿਵਾਦਤ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਨੂੰ ਦੇਸ਼ 'ਚੋਂ ਕੱਢ ਦਿਤੇ ਜਾਣ ਦੇ ਸਿਲਸਿਲੇ ਵਿਚ ਉਸ ਨੂੰ ਮਲੇਸ਼ੀਆ ਸਰਕਾਰ ...

ਨਵੀਂ ਦਿੱਲੀ : ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਵਿਵਾਦਤ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਨੂੰ ਦੇਸ਼ 'ਚੋਂ ਕੱਢ ਦਿਤੇ ਜਾਣ ਦੇ ਸਿਲਸਿਲੇ ਵਿਚ ਉਸ ਨੂੰ ਮਲੇਸ਼ੀਆ ਸਰਕਾਰ ਤੋਂ ਕੋਈ ਰਸਮੀ ਸੰਦੇਸ਼ ਨਹੀਂ ਮਿਲਿਆ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿਤੀ ਹੈ। ਵਿਦੇਸ਼ ਮੰਤਰਾਲਾ ਨੇ ਜਨਵਰੀ ਵਿਚ ਮਲੇਸ਼ੀਆ ਤੋਂ ਨਾਇਕ ਨੂੰ ਕੱਢੇ ਜਾਣ ਲਈ ਅਧਿਕਾਰਕ ਬੇਨਤੀ ਕੀਤੀ ਸੀ। ਨਾਇਕ 'ਤੇ ਅਪਣੇ ਨਫ਼ਰਤ ਭਰੇ ਭਾਸ਼ਣਾਂ ਜ਼ਰੀਏ ਨੌਜਵਾਨਾਂ ਨੂੰ ਅਤਿਵਾਦੀ ਗਤੀਵਿਧੀਆਂ ਲਈ ਉਕਸਾਉਣ ਦਾ ਦੋਸ਼ ਹੈ। ਇਸੇ ਸਿਲਸਿਲੇ ਵਿਚ ਭਾਰਤੀ ਏਜੰਸੀਆਂ ਨੂੰ ਉਸ ਦੀ ਭਾਲ ਹੈ।

zakir naik zakir naikਸੂਤਰਾਂ ਨੇ ਦਸਿਆ ਕਿ ਨਾਇਕ ਨੂੰ ਦੇਸ਼ ਵਿਚੋਂ ਕੱਢੇ ਜਾਣ ਨੂੰ ਲੈ ਕੇ ਵਿਦੇਸ਼ ਮੰਤਰਾਲਾ ਨੂੰ ਮਲੇਸ਼ੀਆ ਤੋਂ ਹੁਣ ਤਕ ਕੋਈ ਰਸਮੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਦਸ ਦਈਏ ਕਿ ਨਾਇਕ ਨੂੰ ਮਲੇਸ਼ੀਆ ਸਰਕਾਰ ਵਲੋਂ ਭਾਰਤ ਭੇਜੇ ਜਾਣ ਦੀ ਮੀਡੀਆ ਰਿਪੋਰਟ ਹੈ। ਖ਼ਬਰ ਆਈ ਸੀ ਕਿ ਨਾਇਕ ਬੁਧਵਾਰ ਰਾਤ ਤਕ ਭਾਰਤ ਪਰਤ ਸਕਦੇ ਹਨ। ਹਾਲਾਂਕਿ ਬਾਅਦ ਵਿਚ ਖ਼ੁਦ ਨਾਇਕ ਨੇ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿਤਾ। ਨਾਇਕ ਨੇ ਕਿਹਾ ਕਿ ਮੇਰੇ ਭਾਰਤ ਵਾਪਸ ਹੋਣ ਦੀ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। 

zakir naik zakir naikਉਨ੍ਹਾਂ ਕਿਹਾ ਕਿ ਜਦੋਂ ਤਕ ਗ਼ੈਰ ਲੋੜੀਂਦੇ ਮੁਕੱਦਮਿਆਂ ਤੋਂ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਾਂਗਾ, ਉਦੋਂ ਤਕ ਮੇਰੀ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ ਹੈ। ਜਦੋਂ ਮੈਂ ਮਹਿਸੂਸ ਕਰਾਂਗਾ ਕਿ ਸਰਕਾਰ ਨਿਰਪੱਖ ਹੋਵੇਗੀ ਤਾਂ ਮੈਂ ਜ਼ਰੂਰ ਅਪਣੇ ਦੇਸ਼ ਪਰਤਾਂਗਾ। ਧਾਰਮਿਕ ਪ੍ਰਚਾਰਕ ਜਾਕਿਰ ਨਾਇਕ ਦੇ ਵਿਰੁਧ ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ (ਐਨਆਈਏ) ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।

zakir naik zakir naikਐਨਆਈਏ ਨੇ ਇਕ ਵਿਸ਼ੇਸ਼ ਅਦਾਲਤ ਵਿਚ ਜਾਕਿਰ ਦੇ ਵਿਰੁਧ ਚਾਰਜਸ਼ੀਟ ਸੌਂਪੀ। ਜਾਕਿਰ 'ਤੇ ਨੌਜਵਾਨਾਂ ਨੂੰ ਅਪਣੇ ਭੜਕਾਊ ਭਾਸ਼ਣ ਜ਼ਰੀਏ ਉਕਸਾਉਣ ਅਤੇ 'ਭਾਰਤ ਵਿਰੋਧੀ ਗਤੀਵਿਧੀਆਂ' ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਹੈ।

zakir naik zakir naikਜਾਕਿਰ ਦੇ ਵਿਰੁਧ ਗ਼ੈਰ ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ (ਯੂਏਪੀਏ) ਅਤੇ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਜੇਕਰ ਜਾਕਿਰ ਨਾਇਕ ਭਾਰਤ ਆਉਣ ਦੀ ਗ਼ਲਤੀ ਕਦੇ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਆਉਂਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸੇ ਲਈ ਉਸ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਸਿਰੇ ਤੋਂ ਗ਼ਲਤ ਦਸਿਆ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement