ਨਾ ਕੋਈ ਸਮਝੌਤਾ ਨਾ MoU, ਜਿਨਪਿੰਗ ਦੇ ਭਾਰਤ ਦੌਰੇ ਦਾ ਹੈ ਇਹ ਏਜੰਡਾ
Published : Oct 9, 2019, 12:46 pm IST
Updated : Oct 11, 2019, 12:20 pm IST
SHARE ARTICLE
Chinese President Xi Jinping to meet PM Modi in Chennai October 11
Chinese President Xi Jinping to meet PM Modi in Chennai October 11

ਭਾਰਤ ਅਤੇ ਚੀਨ ਵਿਚ ਦੂਜਾ ਗੈਰ ਰਸਮੀ ਸੰਮੇਲਨ ਚੇਨਈ ਵਿਚ ਅਯੋਜਿਤ ਹੋਣ ਜਾ ਰਿਹਾ ਹੈ।

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚ ਦੂਜਾ ਗੈਰ ਰਸਮੀ ਸੰਮੇਲਨ ਚੇਨਈ ਵਿਚ ਅਯੋਜਿਤ ਹੋਣ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਦੇ ਦੌਰੇ ‘ਤੇ ਆਉਣਗੇ ਅਤੇ ਚੇਨਈ ਵਿਚ ਪੀਐਮ ਮੋਦੀ ਨਾਲ ਮੀਟਿੰਗ ਕਰਨਗੇ। ਇਸ ਸਿਲਸਿਲੇ ਵਿਚ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ, ‘ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੂਜੇ ਗੈਰ ਰਸਮੀ ਸੰਮੇਲਨ ਵਿਚ ਹਿੱਸਾ ਲੈਣ ਲਈ ਚੇਨਈ ਆਉਣਗੇ’।

Chinese President Xi Jinping to meet PM Modi in Chennai October 11Chinese President Xi Jinping to meet PM Modi in Chennai October 11

ਇਸ ਤੋਂ ਪਹਿਲਾਂ ਭਾਰਤ ਵਿਚ ਚੀਨ ਦੇ ਦੂਤ ਸੁਨ ਵਾਇਡੋਂਗ ਨੇ ਕਿਹਾ, ‘ਸਾਡੇ ਨੇਤਾਵਾਂ ਦੀ ਰਣਨੀਤਕ ਅਗਵਾਈ ਹੇਠ ਮੌਜੂਦਾ ਸਮੇਂ ਵਿਚ ਚੀਨ ਅਤੇ ਭਾਰਤ ਦੇ ਸਬੰਧਾਂ ਵਿਚ ਨਿਰੰਤਰ ਤਰੱਕੀ ਹੋਈ’। ਸੂਤਰਾਂ ਮੁਤਾਬਕ ਦੋਵੇਂ ਆਗੂਆਂ ਦੀ ਮੁਲਾਕਾਤ ਦੌਰਾਨ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਹੋਵੇਗੀ। ਸਰਹੱਦ ‘ਤੇ ਸ਼ਾਂਤੀ, ਸਦਭਾਵਨਾ ਬਣਾਈ ਰੱਖਣ ‘ਤੇ ਵੀ ਚਰਚਾ ਹੋ ਸਕਦੀ ਹੈ, ਭਾਰਤ-ਚੀਨ ਅਗਲੀ ਵਿਸ਼ੇਸ਼ ਪ੍ਰਤੀਨਿਧੀ ਸਭਾ ‘ਤੇ ਫੈਸਲਾ ਲੈ ਸਕਦੇ ਹਨ।

Article 370Article 370

ਸੂਤਰਾਂ ਮੁਤਾਬਕ ਕਸ਼ਮੀਰ ਤੋਂ ਧਾਰਾ 370 ਹਵਾਉਣ ਦੇ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋਵੇਗੀ ਕਿਉਂਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਅਤਿਵਾਦ ਦੇ ਮੁੱਦੇ ‘ਤੇ ਵਿਆਪਕ ਚਰਚਾ ਹੋਣ ਦੀ ਉਮੀਦ ਹੈ ਫਿਰ ਚਾਹੇ ਉਹ ਖੇਤਰੀ ਅਤਿਵਾਦ ਹੋ ਜਾਂ ਗਲੋਬਲ। ਖਾਸਤੌਰ ‘ਤੇ ਅਤਿਵਾਦੀਆਂ ਨੂੰ ਟ੍ਰੇਨਿੰਗ, ਫਾਇਨੈਂਸਿੰਗ ਅਤੇ ਸਮਰਥਨ ਦੇਣ ਵਾਲੇ ਮੁੱਦਿਆਂ ‘ਤੇ ਗੱਲ ਹੋਵੇਗੀ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਵਿਚ ਸ਼ਾਂਤੀ , ਵਪਾਰ, ਰੱਖਿਆ, ਦੁਵੱਲੇ ਮੁੱਦੇ, ਸੀਬੀਐਮ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement