
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਭਾਰਤੀ ਸਰਹੱਦ ਕੋਲ ਕਬੂਤਰਬਾਜ਼ ਅਪਣੇ ਕੀਮਤੀ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਕਬੂਤਰਾਂ ਦੀ ‘ਬੇਵਫਾਈ’ ਤੋਂ ਕਾਫ਼ੀ ਪਰੇਸ਼ਾਨ ਹਨ।
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਭਾਰਤੀ ਸਰਹੱਦ ਕੋਲ ਕਬੂਤਰਬਾਜ਼ ਅਪਣੇ ਕੀਮਤੀ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਕਬੂਤਰਾਂ ਦੀ ‘ਬੇਵਫਾਈ’ ਤੋਂ ਕਾਫ਼ੀ ਪਰੇਸ਼ਾਨ ਹਨ। ਉਹਨਾਂ ਦੇ ਇਹਨਾਂ ਕਬੂਤਰਾਂ ਵਿਚ ਕਈ ਤੇਜ਼ ਹਵਾ ਦੇ ਨਾਲ ਉੱਡਦੇ ਹੋਏ ਭਾਰਤ ਆ ਜਾਂਦੇ ਹਨ ਅਤੇ ਫਿਰ ਇਹਨਾਂ ਨੂੰ ਭਾਰਤ ਪਸੰਦ ਆ ਜਾਂਦਾ ਹੈ ਜਾਂ ਫਿਰ ਉਹ ਰਸਤਾ ਭੁੱਲ ਜਾਂਦੇ ਹਨ ਅਤੇ ਵਾਪਿਸ ਪਾਕਿਸਤਾਨ ਨਹੀਂ ਆਉਂਦੇ।
Pakistani pigeon
ਇਸ ਨਾਲ ਪਾਕਿਸਤਾਨੀ ਕਬੂਤਰਬਾਜ਼ਾਂ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਸਾਨਾਂ ਦੀ ਬਣਾਈ ਸਰਹੱਦ ਨੂੰ ਇਹ ਪੰਛੀ ਨਹੀਂ ਮੰਨਦੇ ਅਤੇ ਨਤੀਜਾ ਇਹ ਹੁੰਦਾ ਹੈ ਕਿ ਕੁਝ ਮਾਮਲਿਆਂ ਵਿਚ ਲੱਖਾਂ ਰੁਪਏ ਤੱਕ ਦੀ ਕੀਮਤ ਦੇ ਕਬੂਤਰ ਨੂੰ ਉਹਨਾਂ ਦਾ ਮਾਲਕ ਖੋ ਬੈਠਦਾ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੀਮਾ ਦੇ ਨੇੜਲੇ ਇਲਾਕੇ ਵਾਹਘਾ, ਭਾਨੂਚਕ, ਨਰੋੜ, ਲਵਾਨਵਾਲਾ ਅਤੇ ਕਈ ਹੋਰ ਸ਼ਹੀਰਾਂ ਵਿਚ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਕਬੂਤਰ ਪਾਲਣ ਅਤੇ ਕਬੂਤਰਬਾਜ਼ੀ ਦਾ ਸ਼ੌਕ ਹੈ।
Pakistani pigeon
ਅਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਇਹ ਲੋਕ ਬਹੁਤ ਕੀਮਤੀ ਕਬੂਤਰ ਵੀ ਪਾਲਦੇ ਹਨ। ਇਹਨਾਂ ਵਿਚ ਕਈ ਕਬੂਤਰ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਕੀਮਤ ਇਕ ਲੱਖ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਹੁੰਦੀ ਹੈ। ਰਿਹਾਨ ਨਾਂਅ ਦੇ ਇਕ ਕਬੂਤਰਬਾਜ਼ ਨੇ ਕਿਹਾ ਕਿ ਉਹਨਾਂ ਕੋਲ ਸੈਂਕੜੇ ਕਬੂਤਰ ਹਨ, ਜਿਨ੍ਹਾਂ ਵਿਚ ਕਈਆਂ ਦੀ ਕੀਮਤ ਇਕ-ਇਕ ਲੱਖ ਰੁਪਏ ਤੱਕ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਸਮੇਂ ਕਾਫ਼ੀ ਦੁੱਖ ਹੁੰਦਾ ਹੈ ਜਦੋਂ ਉਹਨਾਂ ਦੇ ਕਬੂਤਰ ਵਾਪਸ ਨਹੀਂ ਆਉਂਦੇ।
Pakistani pigeon
ਪਾਕਿਸਤਾਨੀ ਕਬੂਤਰਬਾਜ਼ਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਭਾਰਤ ਦੇ ਕਬੂਤਰ ਵੀ ਉਹਨਾਂ ਦੀਆਂ ਛੱਤਾਂ ‘ਤੇ ਆ ਕੇ ਬੈਠ ਜਾਂਦੇ ਹਨ ਅਤੇ ਫਿਰ ਵਾਪਸ ਨਹੀਂ ਜਾਂਦੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਜਾਣ ਵਾਲੇ ਇਹਨਾਂ ਕਬੂਤਰਾਂ ਨੂੰ ਭਾਰਤ ਵਿਚ ਜਾਸੂਸ ਸਮਝ ਲਿਆ ਜਾਂਦਾ ਹੈ। ਪਾਕਿਸਤਾਨੀ ਕਬੂਤਰਬਾਜ਼ ਪਛਾਣ ਲਈ ਅਪਣੇ ਕਬੂਤਰਾਂ ਦੇ ਪਰਾਂ ‘ਤੇ ਉਰਦੂ ਵਿਚ ਲਿਖੀਆਂ ਮੋਹਰਾਂ ਲਗਾਉਂਦੇ ਹਨ। ਇਸ ਨੂੰ ਭਾਰਤ ਵਿਚ ਖੂਫੀਆ ਸੰਦੇਸ਼ ਸਮਝ ਲਿਆ ਜਾਂਦਾ ਹੈ।
Pakistani pigeon
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।