
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੀ ਵਿਵਾਦਿਤ ਅਮਰੀਕੀ - ਮੈਕਸਿਕੋ ਸਰਹੱਦ ਦੀਵਾਰ ਯੋਜਨਾ ਲਈ 5.7 ਅਰਬ ਡਾਲਰ ਦੀ ਰਾਸ਼ੀ ਵੰਡਣ ਤੋਂ ਇਨਕਾਰ...
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੀ ਵਿਵਾਦਿਤ ਅਮਰੀਕੀ - ਮੈਕਸਿਕੋ ਸਰਹੱਦ ਦੀਵਾਰ ਯੋਜਨਾ ਲਈ 5.7 ਅਰਬ ਡਾਲਰ ਦੀ ਰਾਸ਼ੀ ਵੰਡਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸਿਖਰ ਡੈਮੋਕਰੇਟਿਕ ਨੇਤਾਵਾਂ ਨੈਂਸੀ ਪੇਲੋਸੀ ਅਤੇ ਚੱਕ ਸ਼ੂਮਰ ਦੇ ਨਾਲ ਬੈਠਕ ਵਿਚਾਲੇ ਹੀ ਛੱਡ ਕੇ ਚਲੇ ਗਏ। ਟਰੰਪ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿਤੀ ਅਤੇ ਕਿਹਾ ਕਿ ਸੀਨੀਅਰ ਡੈਮੋਕਰੇਟਸ ਨੇਤਾਵਾਂ ਨੂੰ ਉਨ੍ਹਾਂ ਨੇ 'ਬਾਏ ਬਾਏ' ਬੋਲ ਬੈਠਕ ਵਿਚਕਾਰ ਛੱਡ ਦਿਤੀ।
Just left a meeting with Chuck and Nancy, a total waste of time. I asked what is going to happen in 30 days if I quickly open things up, are you going to approve Border Security which includes a Wall or Steel Barrier? Nancy said, NO. I said bye-bye, nothing else works!
— Donald J. Trump (@realDonaldTrump) January 9, 2019
ਇਸ ਤੋਂ ਪਹਿਲਾਂ ਟਰੰਪ ਨੇ ਵਿਰੋਧੀ ਪਾਰਟੀ ਦੇ ਪੈਸੇ ਵੰਡਣ ਲਈ ਰਾਜੀ ਨਾ ਹੋਣ ਦੀ ਹਾਲਤ ਵਿਚ ਰਾਸ਼ਟਰੀ ਐਮਰਜੈਂਸੀ ਲਾਗੂ ਕਰਨ ਦੀ ਧਮਕੀ ਦਿਤੀ ਸੀ ਤਾਂਕਿ ਉਹ ਗ਼ੈਰਕਾਨੂੰਨੀ ਇਮੀਗ੍ਰੈਂਟਸ ਨੂੰ ਦੇਸ਼ ਵਿਚ ਆਉਣ ਤੋਂ ਰੋਕਣ ਲਈ ਦੀਵਾਰ ਬਣਾਉਣ ਦੀ ਅਪਣੀ ਯੋਜਨਾ ਨੂੰ ਲਾਗੂ ਕਰ ਸਕਣ।
Trump Walks out of meeting
ਟਰੰਪ ਨੇ ਪ੍ਰਤਿਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਅਤੇ ਸੀਨੇਟ ਵਿਚ ਘੱਟ ਗਿਣਤੀ ਦੇ ਆਗੂ ਚੱਕ ਸ਼ੂਮਰ ਨੂੰ ਪੁੱਛਿਆ ਕਿ ਜੇਕਰ ਅਧੂਰੇ ਤੌਰ 'ਤੇ ਬੰਦ ਪਏ ਸਰਕਾਰੀ ਕਾਰੋਬਾਰ ਨੂੰ ਫਿਰ ਤੋਂ ਸ਼ੁਰੂ ਕਰ ਦਿਤਾ ਜਾਵੇ ਤਾਂ ਕੀ ਉਹ ਅਗਲੀ 30 ਦਿਨਾਂ ਵਿਚ ਸਰਹੱਦ ਦੀਵਾਰ ਲਈ ਰਾਸ਼ੀ ਵੰਡਟ ਜਾਣ ਦੇ ਕਦਮ ਦਾ ਸਮਰਥਨ ਕਰਣਗੇ। ਪੇਲੋਸੀ ਨੇ ਜਦੋਂ ਇਸ ਦਾ ਜਵਾਬ ਨਾ ਦਤਾ ਤਾਂ ਟਰੰਪ ਨਰਾਜ਼ ਹੋ ਗਏ।
Trump Walks out of meeting
ਨਰਾਜ਼ ਟਰੰਪ ਨੇ ਟਵੀਟ ਕੀਤਾ ਕਿ ਮੈਂ ਚੱਕ ਅਤੇ ਨੈਂਸੀ ਦੇ ਨਾਲ ਬੈਠਕ ਵਿਚਾਲੇ ਛੱਡ ਕੇ ਆ ਗਿਆ। ਸਮੇਂ ਦੀ ਪੂਰੀ ਬਰਬਾਦੀ ਸੀ। ਮੈਂ ਪੁੱਛਿਆ ਕਿ ਜੇਕਰ ਅਸੀਂ ਕਾਰੋਬਾਰ ਫ਼ਿਰ ਤੋਂ ਸ਼ੁਰੂ ਕਰ ਦਈਏ ਤਾਂ 30 ਦਿਨ ਵਿਚ ਕੀ ਤੁਸੀਂ ਦੀਵਾਰ ਜਾਂ ਸਟੀਲ ਰੋਧੀ ਸਮੇਤ ਸਰਹੱਦ ਸੁਰੱਖਿਆ ਨੂੰ ਮਨਜ਼ੂਰੀ ਦੇਵੋਗੇ ? ਨੈਂਸੀ ਨੇ ਕਿਹਾ ਕਿ ਨਹੀਂ। ਮੈਂ ਅਲਵਿਦਾ ਕਹਿ ਦਿਤਾ। ਹੋਰ ਕੁੱਝ ਨਹੀਂ ਕੀਤਾ ਜਾ ਸਕਦਾ ਸੀ।