
ਰਿਪੋਰਟਾਂ ਵਾਇਰਲ ਹੋ ਰਹੀਆਂ ਹਨ ਕਿ ਹਿੰਡਨਬਰਗ ਅਮਰੀਕਾ ਵਿਚ ਤਿੰਨ ਅਪਰਾਧਿਕ ਮਾਮਲਿਆਂ ਦੀ ਜਾਂਚ ਦੇ ਅਧੀਨ ਹੈ
ਨਵੀਂ ਦਿੱਲੀ: ਹਿੰਡਨਬਰਗ ਰਿਸਰਚ ਦੇ ਸੰਸਥਾਪਕ ਨਾਥਨ (ਨੈਟ) ਐਂਡਰਸਨ ਨੇ ਕਿਹਾ ਹੈ ਕਿ ਉਹਨਾਂ ਦੀ ਕੰਪਨੀ 'ਤੇ ਕਦੇ ਪਾਬੰਦੀ ਨਹੀਂ ਲਗਾਈ ਗਈ ਸੀ ਅਤੇ ਨਾ ਹੀ ਉਹਨਾਂ ਦਾ ਬੈਂਕ ਖਾਤਾ ਕਦੇ ਫ੍ਰੀਜ਼ ਕੀਤਾ ਗਿਆ ਸੀ। ਇਸ ਨਾਲ ਹੀ ਕੰਪਨੀ ਦੇ ਖਿਲਾਫ ਕੋਈ ਜਾਂਚ ਨਹੀਂ ਹੋ ਰਹੀ ਹੈ। ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ 'ਚ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਡਿੱਗਣ ਕਾਰਨ ਸਮੂਹ ਦੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 100 ਅਰਬ ਡਾਲਰ ਤੋਂ ਜ਼ਿਆਦਾ ਹੇਠਾਂ ਆ ਗਿਆ ਹੈ।
ਇਹ ਵੀ ਪੜ੍ਹੋ: Tik Tok ਨੇ ਭਾਰਤ ’ਚ ਆਪਣੇ 40 ਕਰਮਚਾਰੀਆਂ ਦੇ ਸਟਾਫ ਨੂੰ ਕੱਢਿਆ, Yahoo ਵਿਚ ਵੀ ਹੋਵੇਗੀ ਛਾਂਟੀ
24 ਜਨਵਰੀ ਨੂੰ ਅਡਾਨੀ ਸਮੂਹ ਖਿਲਾਫ ਉਦਯੋਗ ਦੀ ਸਭ ਤੋਂ ਵੱਡੀ ਧੋਖਾਧੜੀ ਦਾ ਦੋਸ਼ ਲਗਾਉਣ ਵਾਲੀ 100 ਪੰਨਿਆਂ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਰਿਪੋਰਟਾਂ ਵਾਇਰਲ ਹੋ ਰਹੀਆਂ ਹਨ ਕਿ ਹਿੰਡਨਬਰਗ ਅਮਰੀਕਾ ਵਿਚ ਤਿੰਨ ਅਪਰਾਧਿਕ ਮਾਮਲਿਆਂ ਦੀ ਜਾਂਚ ਦੇ ਅਧੀਨ ਹੈ ਅਤੇ ਇਸ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਵਿੱਤੀ ਉਦਯੋਗ ਰੈਗੂਲੇਟਰੀ ਅਥਾਰਟੀ (FINRA) ਦੁਆਰਾ ਇਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਨਿਊਯਾਰਕ ਸਟਾਕ ਐਕਸਚੇਂਜ (NYSE) ਵਿਚ ਸੂਚੀਬੱਧ ਕੰਪਨੀਆਂ ਬਾਰੇ ਕੋਈ ਵੀ ਰਿਪੋਰਟ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ, ਕਿਹਾ- ਖੋਲ੍ਹਿਆ ਜਾਵੇ ਨੈਸ਼ਨਲ ਹਾਈਵੇਅ ਦਾ ਜਾਮ
ਟਵਿੱਟਰ 'ਤੇ ਇਕ ਰਿਪੋਰਟ ਸਾਂਝੀ ਕਰਦੇ ਹੋਏ ਐਂਡਰਸਨ ਨੇ ਅਜਿਹੀਆਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ। ਉਹਨਾਂ ਕਿਹਾ, “ਸਾਡੇ ’ਤੇ FINRA ਦੁਆਰਾ ਪਾਬੰਦੀ ਲਗਾਈ ਗਈ ਹੈ। (ਕਦੇ ਨਹੀਂ।) ਸਾਡੇ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ(ਨਹੀਂ)। NYSE 'ਤੇ ਸੂਚੀਬੱਧ ਕੰਪਨੀ ਬਾਰੇ ਰਿਪੋਰਟ ਪ੍ਰਕਾਸ਼ਿਤ ਨਹੀਂ ਕਰ ਸਕਦਾ (ਅਜਿਹਾ ਨਹੀਂ ਹੈ)। ਸਾਡੇ ਖਿਲਾਫ ਜਾਂਚ ਜਾਰੀ ਹੈ (ਨਹੀਂ)।“ ਹਿੰਡਨਬਰਗ ਦੀ ਸਥਾਪਨਾ ਐਂਡਰਸਨ ਦੁਆਰਾ 2017 ਵਿਚ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮੁਹਾਲੀ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
ਹਿੰਡਨਬਰਗ ਨੇ ਪਹਿਲਾਂ ਵੀ ਲਾਰਡਸਟਾਊਨ ਮੋਟਰਜ਼ ਕਾਰਪੋਰੇਸ਼ਨ (ਯੂਐਸ), ਕੰਡੀ (ਚੀਨ), ਨਿਕੋਲਾ ਮੋਟਰ ਕੰਪਨੀ (ਯੂਐਸ), ਕਲੋਵਰ ਹੈਲਥ (ਯੂਐਸ) ਅਤੇ ਟੈਕਨੋਗਲਾਸ (ਕੋਲੰਬੀਆ) ਵਿਰੁੱਧ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਇਹਨਾਂ ਤੋਂ ਇਲਾਵਾ ਹਿੰਡਨਬਰਗ ਨੇ ਅਡਾਨੀ ਸਮੂਹ 'ਤੇ ਰਿਪੋਰਟ ਪ੍ਰਕਾਸ਼ਤ ਕਰਨ ਤੋਂ ਦੋ ਮਹੀਨੇ ਪਹਿਲਾਂ ਹੀ NYSE-ਸੂਚੀਬੱਧ ਕੰਪਨੀ ਵੈਲਟਾਵਰ ਖਿਲਾਫ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।