
ਟਿਕ ਟਾਕ ਨੂੰ ਕਰੀਬ 3 ਸਾਲ ਪਹਿਲਾਂ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਸੀ।
ਨਵੀਂ ਦਿੱਲੀ: ਗੂਗਲ-ਐਮਾਜ਼ੋਨ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ ਹੁਣ ਟਿਕ ਟਾਕ ਅਤੇ ਯਾਹੂ ਨੇ ਵੀ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਰਿਪੋਰਟਾਂ ਅਨੁਸਾਰ ਟਿਕ ਟਾਕ ਨੇ ਭਾਰਤ ਵਿਚ ਆਪਣੇ 40 ਕਰਮਚਾਰੀਆਂ ਦੇ ਪੂਰੇ ਸਟਾਫ ਨੂੰ ਕੱਢ ਦਿੱਤਾ ਹੈ। ਇੰਨਾ ਹੀ ਨਹੀਂ ਕੰਪਨੀ ਨੇ ਸਾਰੇ ਕਰਮਚਾਰੀਆਂ ਨੂੰ ਪਿੰਕ ਸਲਿੱਪ ਵੀ ਦਿੱਤੀ ਹੈ। ਰਿਪੋਰਟਾਂ ਅਨੁਸਾਰ ਬਾਈਟ ਡਾਂਸ ਦੀ ਸੋਸ਼ਲ ਮੀਡੀਆ ਐਪ ਟਿਕ ਟਾਕ ਦੇ ਭਾਰਤ ਦਫਤਰ ਦੇ ਕਰਮਚਾਰੀ ਜ਼ਿਆਦਾਤਰ ਬ੍ਰਾਜ਼ੀਲ ਅਤੇ ਦੁਬਈ ਦੇ ਬਾਜ਼ਾਰਾਂ ਲਈ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਗਹਿਲੋਤ ਨੇ ਪੜ੍ਹਿਆ ਪਿਛਲੇ ਸਾਲ ਦਾ ਬਜਟ ਭਾਸ਼ਣ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਮੰਗੀ ਮੁਆਫ਼ੀ
ਜ਼ਿਕਰਯੋਗ ਹੈ ਕਿ ਟਿਕ ਟਾਕ ਨੂੰ ਕਰੀਬ 3 ਸਾਲ ਪਹਿਲਾਂ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਸੀ। ਟਿਕ ਟਾਕ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ 28 ਫਰਵਰੀ ਨੂੰ ਕੰਪਨੀ 'ਚ ਉਹਨਾਂ ਦਾ ਆਖਰੀ ਦਿਨ ਹੋਵੇਗਾ। ਰਿਪੋਰਟਾਂ ਮੁਤਾਬਕ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੱਢੇ ਗਏ ਕਰਮਚਾਰੀਆਂ ਨੂੰ 9 ਮਹੀਨਿਆਂ ਦੀ ਤਨਖ਼ਾਹ (ਸੇਵਰੈਂਸ ਪੇ) ਵੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਦੁਕਾਨ 'ਚ ਸੁੱਤੇ ਪਏ ਬਜ਼ੁਰਗ ਦਾ ਕਤਲ, ਪਰਿਵਾਰ ਨੂੰ ਘਟਨਾ ਦਾ ਸਵੇਰੇ ਲੱਗਾ ਪਤਾ
ਯਾਹੂ ਵਿਚ ਹੋਵੇਗੀ 20% ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ
ਇਸ ਦੇ ਨਾਲ ਹੀ ਯਾਹੂ ਆਪਣੇ ਕੁੱਲ ਗਲੋਬਲ ਕਰਮਚਾਰੀਆਂ ਦੇ 20% ਤੋਂ ਵੱਧ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਨੇ ਖੁਦ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਛਾਂਟੀ ਦਾ ਉਦੇਸ਼ ਮੁੱਖ ਤੌਰ 'ਤੇ ਇਸ ਦੇ ਐਡ-ਟੈਕ ਡਿਵੀਜ਼ਨ ਦਾ ਪੁਨਰਗਠਨ ਕਰਨਾ ਹੈ। ਛਾਂਟੀ ਦਾ ਇਹ ਦੌਰ ਸਾਲ ਦੇ ਅੰਤ ਤੱਕ ਲਗਭਗ ਅੱਧੇ ਐਡ-ਟੈਕ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ। ਜਿਨ੍ਹਾਂ ਵਿਚੋਂ ਇਸ ਹਫ਼ਤੇ ਕਰੀਬ 1,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ, ਕਿਹਾ- ਖੋਲ੍ਹਿਆ ਜਾਵੇ ਨੈਸ਼ਨਲ ਹਾਈਵੇਅ ਦਾ ਜਾਮ
ਯਾਹੂ ਨੇ ਦੱਸਿਆ ਕਿ ਕੰਪਨੀ ਦੀ ਯੋਜਨਾ ਪਹਿਲਾਂ 12% ਕਰਮਚਾਰੀਆਂ ਨੂੰ ਕੱਢਣ ਦੀ ਹੈ। ਇਸ ਤੋਂ ਬਾਅਦ ਕੰਪਨੀ ਇਸ ਸਾਲ ਦੇ ਦੂਜੇ ਅੱਧ ਵਿਚ ਬਾਕੀ 8% ਕਰਮਚਾਰੀਆਂ ਦੀ ਛਾਂਟੀ ਕਰੇਗੀ। ਹਾਲਾਂਕਿ ਕੰਪਨੀ ਨੇ ਉਹਨਾਂ ਕਰਮਚਾਰੀਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਜੋ ਛਾਂਟੀ ਨਾਲ ਪ੍ਰਭਾਵਿਤ ਹੋਣਗੇ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਛਾਂਟੀ ਐਡ-ਟੈਕ ਯੂਨਿਟ ਦੇ ਮੌਜੂਦਾ ਕਰਮਚਾਰੀਆਂ ਦੇ 50% ਤੋਂ ਵੱਧ ਨੂੰ ਪ੍ਰਭਾਵਤ ਕਰੇਗੀ।