
ਮੈਲਬੌਰਨ 'ਚ ਵਿਸਾਖੀ ਅਤੇ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ
ਮੈਲਬੌਰਨ : ਮੈਲਬੌਰਨ 'ਚ ਵਿਸਾਖੀ ਅਤੇ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਦਖਣੀ-ਪੂਰਬੀ ਮੈਲਬੌਰਨ ਦੇ ਡੈਡੀਲੌਂਗ ਤੋਂ ਰਵਾਨਾ ਹੋਇਆ। Nagar kirtanਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਕੇਸਰੀ ਦਸਤਾਰਾਂ ਅਤੇ ਨੀਲੇ ਬਾਣੇ 'ਚ ਸਜੇ 5 ਪਿਆਰਿਆਂ ਦੀ ਅਗਵਾਈ 'ਚ ਸ਼ੁਰੂ ਹੋਇਆ। ਇਦ ਦੌਰਾਨ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਸੰਗਤਾਂ ਗੁਣਗਾਨ ਕਰਦੀਆਂ ਚੱਲ ਰਹੀਆਂ ਸਨ। ਵੱਖ-ਵੱਖ ਗਲੀਆਂ ਤੋਂ ਹੁੰਦੇ ਹੋਏ ਡੈਂਡੀਲੌਂਗ 'ਚ ਨਗਰ ਕੀਰਤਨ ਦਾ ਠਹਿਰਾਉ ਕੀਤਾ ਗਿਆ।
Nagar kirtanਇਸ ਨਗਰ ਕੀਰਤਨ 'ਚ ਛੋਟੇ ਬੱਚਿਆਂ ਵਲੋਂ ਕੀਰਤਨ ਅਤੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਵਿਕਟੋਰੀਆ ਸਰਕਾਰ ਤੋਂ ਮੰਤਰੀ ਲਿਊਕ ਡੋ ਨੈਲਨ ਅਤੇ ਪਾਰਲੀਮੈਂਟ ਸੈਕਟਰੀ ਜੈਬਰੀਅਲ ਵਿਲੀਅਮ ਨੇ ਉਚੇਚੇ ਤੌਰੇ 'ਤੇ ਹਾਜ਼ਰੀ ਭਰੀ ਅਤੇ ਨਗਰ ਕੀਰਤਨ 'ਚ ਆਈਆਂ ਸੰਗਤਾਂ ਨੂੰ ਵਧਾਈ ਦਿਤੀ।