Air Travel News : ਹਵਾਈ ਯਾਤਰਾ ਲਈ ਮੰਗ ਵੱਧਣ ਨਾਲ ਕਿਰਾਏ ’ਚ 20 ਤੋਂ 25 ਫੀਸਦੀ ਹੋਇਆ ਵਾਧਾ

By : BALJINDERK

Published : Apr 10, 2024, 1:05 pm IST
Updated : Apr 10, 2024, 1:05 pm IST
SHARE ARTICLE
Air vistara
Air vistara

Air Travel News :ਟਾਟਾ ਸਮੂਹ ਦੀ ਵਿਸਤਾਰਾ ਏਅਰਲਾਈਨ ਦੀਆਂ 100 ਤੋਂ ਵੱਧ ਉਡਾਣਾਂ ਰੱਦ ਹੋਣ ਨਾਲ ਕਿਰਾਇਆ ਪਹਿਲਾਂ ਹੀ ਵੱਧ ਚੁੱਕਾ

Air Travel News: ਨਵੀਂ ਦਿੱਲੀ,  ਇਨ੍ਹਾਂ ਗਰਮੀਆਂ ’ਚ ਯਾਤਰੀਆਂ ਨੂੰ ਘਰੇਲੂ ਉਡਾਣਾਂ ਲਈ ਵੱਧ ਭੁਗਤਾਨ ਕਰਨਾ ਹੋਵੇਗਾ। ਵਿਸਤਾਰਾ ਏਅਰਲਾਈਨ ਦੀਆਂ ਉਡਾਣਾਂ ਰੱਦ ਹੋਣ ਅਤੇ ਯਾਤਰਾ ਮੰਗ ’ਚ ਮਜ਼ਬੂਤੀ ਬਣੇ ਰਹਿਣ ਨਾਲ ਹਵਾਈ ਕਿਰਾਏ ’ਚ  20- 25 ਫੀਸਦੀ ਦਾ ਵਾਧਾ ਪਹਿਲਾ ਹੀ ਹੋ ਚੁੱਕਾ ਹੈ।

ਇਹ ਵੀ ਪੜੋ:Saudi Super Cup: ਰੋਨਾਲਡੋ ਨੂੰ ਮੈਚ ਦੌਰਾਨ ਆਇਆ ਗੁੱਸਾ, ਵਿਰੋਧੀ ਖਿਡਾਰੀ ਨੂੰ ਮਾਰੀ ਕੂਹਣੀ 

ਉਦਯੋਗ ਮਾਹਿਰ ਮੁਤਾਬਕ ਗਰਮੀ ਦੇ ਮੌਸਮ ’ਚ ਹਰ ਸਾਲ ਹਵਾਈ ਯਾਤਰਾ ਦੀ ਮੰਗ ਵੱਧ ਰਹਿੰਦੀ ਹੈ ਪਰ ਇਸ ਸਾਲ ਹਵਾਬਾਜ਼ੀ ਉਦਯੋਗ ਮੰਗ ਅਨੁਸਾਰ ਸਮਰੱਥਾ ਵਧਾਉਣ ’ਚ ਕਈ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਥੋਂ ਤੱਕ ਕਿ ਘਰੇਲੂ ਮਾਰਗਾਂ ’ਤੇ ਵੱਡੇ ਜਹਾਜ਼ਾਂ ਦੀ ਵਰਤੋਂ ਵੀ ਕਰ ਰਿਹਾ ਹੈ। ਇਸ ਦੌਰਾਨ ਟਾਟਾ ਸਮੂਹ ਦੀ ਵਿਸਤਾਰਾ ਏਅਰਲਾਈਨ ਦੀਆਂ 100 ਤੋਂ ਵੱਧ ਉਡਾਣਾਂ ਰੱਦ ਹੋਣ ਨਾਲ ਹਵਾਈ ਕਿਰਾਇਆ ਪਹਿਲਾਂ ਹੀ ਵੱਧ ਚੁੱਕਾ ਹੈ। ਪਾਇਲਟਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੀ ਏਅਰਲਾਨ ਨੇ ਰੋਜ਼ਾਨਾ 25-30 ਉਡਾਣਾਂ ਭਾਵ ਆਪਣੀ ਕੁੱਲ ਸਮਰੱਥਾ ’ਚ 10 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। 

ਇਹ ਵੀ ਪੜੋ:Air Travel News : ਹਵਾਈ ਯਾਤਰਾ ਲਈ ਮੰਗ ਵੱਧਣ ਨਾਲ ਕਿਰਾਏ ’ਚ 20 ਤੋਂ 25 ਫੀਸਦੀ ਹੋਇਆ ਵਾਧਾ


ਯਾਤਰਾ ਵੈਬਸਾਈਟ ਇਕਸਿਗੋ ਦੇ ਇਕ ਮਾਹਿਰ ਤੋਂ ਪਤਾ ਲੱਗਾ ਹੈ ਕਿ 1 ਤੋਂ 7 ਮਾਰਚ ਦੇ ਸਮੇਂ ਦੀ ਤੁੁਲਨਾ ’ਚ 1 ਤੋਂ 7 ਅਪ੍ਰੈਲ ਦੀ ਮਿਆਦ ’ਚ ਕੁਝ ਹਵਾਈ ਮਾਰਗਾਂ ’ਤੇ ਕਿਰਾਇਆ 39 ਫੀਸਦੀ ਤੱਕ ਚੜ੍ਹ ਗਿਆ। ਇਸ ਮਿਆਦ ’ਚ ਦਿੱਲੀ -ਬੈਂਗਲੁਰੂ ਉਾਣਾਂ ਲਈ ਇੱਕ ਪਾਸੇ ਦਾ ਕਿਰਾਇਆ 39 ਫੀਸਦੀ ਵੱਧ ਗਿਆ ਜਦੋਂਕਿ ਦਿੱਲੀ-ਸ਼੍ਰੀਨਗਰ ਉਡਾਣਾਂ ਲਈ ਇਸ ’ਚ 30 ਫੀਸਦੀ ਦਾ ਵਾਧਾ ਦੇਖਿਆ ਗਿਆ। ਵਿਸ਼ਲੇਸ਼ਣ ਮੁਤਾਬਕ, ਦਿੱਲੀ-ਮੁੰਬਈ ਉਡਾਣ ਸੇਵਾਵਾਂ ਦੇ ਮਾਮਲੇ ’ਚ ਕਿਰਾਇਆ ਵਾਧਾ 12 ਫੀਸਦੀ ਅਤੇ ਮੁੰਬਈ ਦਿੱਲੀ ਸੇਵਾਵਾਂ ਦੇ ਮਾਮਲੇ ’ਚ 8 ਫੀਸਦੀ ਸੀ। ਟਰੈਵਲ ਪੋਰਟਲ ਯਾਤਰਾ ਆਨਲਾਈਨ ਦੇ ਸੀਨੀਅਰ ਉਪ ਪ੍ਰਧਾਨ (ਹਵਾਬਾਜ਼ੀ ਤੇ ਹੋਟਲ ਕਾਰੋਬਾਰ) ਭਰਤ ਮਲਿਕ ਨੇ ਕਿਹਾ ਕਿ ਮੌਜੂਦਾ ਸਮਰ ਉਡਾਣ ਪ੍ਰੋਗਰਾਮ ’ਚ ਘਰੇਲੂ ਅਤੇ ਕੌਮਾਂਤਰੀ ਦੋਵਾਂ ਮਾਰਗਾਂ ਨੂੰ ਸ਼ਾਮਲ ਕਰਦੇ ਹੋਏ ਅੰਦਾਜ਼ਨ ਔਸਤ ਹਵਾਈ ਕਿਰਾਇਆ 20-25 ਫੀਸਦੀ ਦਰਮਿਆਨ ਵੱਧਣ ਦਾ ਅੰਦਾਜ਼ਾ ਹੈ।  

ਇਹ ਵੀ ਪੜੋ:MP News: ਕਾਰਾਂ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੇ ਭਾਜਪਾ ਆਗੂਆਂ ਨੂੰ ਮਾਰੀ ਟੱਕਰ, ਦੋ ਦੀ ਮੌਤ, ਇੱਕ ਜ਼ਖ਼ਮੀ 

 (For more news apart from  Due to increase in demand for air travel,fare increased by 20 to 25 percent News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement