
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਦੀ ਹਾਲਤ ਖ਼ਰਾਬ ਹੋ ਗਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਦੀ ਹਾਲਤ ਖ਼ਰਾਬ ਹੋ ਗਈ ਹੈ। ਸਭ ਤੋਂ ਅਮੀਰ ਦੇਸ਼ਾਂ ਵਿਚ ਸ਼ਾਮਲ ਸਵਿਟਜ਼ਰਲੈਂਡ ਵਿਚ ਵੀ ਮੁਫਤ ਖਾਣੇ ਲਈ ਲੋਕ ਲਾਈਨਾਂ ਵਿਚ ਲੱਗੇ ਹੋਏ ਹਨ। ਮੀਡੀਆ ਰਿਪੋਰਟ ਮੁਤਬਕ ਜਿਨੇਵਾ ਵਿਚ ਸ਼ਨੀਵਾਰ ਨੂੰ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਨਾਂ ਵਿਚ ਖੜ੍ਹੇ ਹੋ ਕੇ ਖਾਣਾ ਲਿਆ।
Photo
ਸਵਿਟਜ਼ਰਲੈਂਡ ਵਿਚ ਕੋਰੋਨਾ ਦੇ 30,305 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 1800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਸਵਿਟਜ਼ਰਲੈਂਡ ਦੀ ਅਬਾਦੀ ਸਿਰਫ 86 ਲੱਖ ਹੈ। ਕੋਰੋਨਾ ਦਾ ਅਸਰ ਇਹ ਹੋਇਆ ਕਿ ਜਿਨੇਵਾ ਵਿਚ ਲੋਕ ਇਕ ਕਿਲੋਮੀਟਰ ਲੰਬੀ ਲਾਈਨ ਵਿਚ ਲੱਗ ਕੇ ਖਾਣੇ ਦੇ ਪੈਕੇਟ ਲੈਂਦੇ ਦਿਖਾਈ ਦਿੱਤੇ।
Photo
ਇਸ ਦੇ ਲਈ ਸਵੇਰੇ 5 ਵਜੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਸਥਾਨਕ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਹੀਨੇ ਦੇ ਅਖੀਰ ਵਿਚ ਹੀ ਉਸ ਦੀ ਜੇਬ ਖਾਲੀ ਹੋ ਜਾਂਦੀ ਹੈ। ਉਹਨਾਂ ਨੇ ਬਿੱਲ, ਬੀਮਾ ਅਤੇ ਹੋਰ ਚੀਜ਼ਾਂ ਦੇ ਪੈਸੇ ਦੇਣੇ ਹੁੰਦੇ ਹਨ। ਇਸ ਲਈ ਉਹ ਇਕ ਹਫ਼ਤੇ ਲਈ ਖਾਣਾ ਲੈ ਕੇ ਜਾ ਰਹੇ ਹਨ।
Photo
2018 ਦੀ ਇਕ ਰਿਪੋਰਟ ਮੁਤਾਬਕ 86 ਲੱਖ ਅਬਾਦੀ ਵਾਲੇ ਦੇਸ਼ ਵਿਚ ਸਿਰਫ 6.6 ਲੱਖ ਲੋਕ ਗਰੀਬ ਸਨ। ਖ਼ਾਸ ਕਰਕੇ ਇਕੱਲੇ ਮਾਪੇ (Single parent) ਅਤੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਇੱਥੇ ਨੌਕਰੀ ਹਾਸਲ ਕਰਨ ਵਿਚ ਮੁਸ਼ਕਲ ਆਉਂਦੀ ਹੈ।
Photo
ਸਵਿਸ ਬੈਂਕ ਯੂਬੀਐਸ ਦੇ ਮੁਲਾਂਕਣ ਅਨੁਸਾਰ ਤਿੰਨ ਲੋਕਾਂ ਦੇ ਪਰਿਵਾਰ ਦੇ ਰਹਿਣ ਦੇ ਹਿਸਾਬ ਨਾਲ ਜਿਨੇਵਾ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਸ਼ਹਿਰ ਹੈ। ਹਾਲਾਂਕਿ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਦੀ ਔਸਤ ਆਮਦਨ ਚੰਗੀ ਹੈ, ਪਰ ਇਸ ਨਾਲ ਮੁਸ਼ਕਲ ਦਾ ਸਾਹਮਣਾ ਕਰਨ ਵਾਲਿਆਂ ਨੂੰ ਸਹਾਇਤਾ ਨਹੀਂ ਮਿਲਦੀ।