
ਵਿਜੇ ਮਾਲਿਆ ਐਤਵਾਰ ਨੂੰ ਭਾਰਤ-ਆਸਟ੍ਰੇਲੀਆ ਦੇ ਵਿਚ ਖੇਡੇ ਗਏ ਕ੍ਰਿਕਟ ਮੈਚ ਦਾ ਆਨੰਦ ਮਾਨਣ ਲਈ ਲੰਦਨ ਦੇ ਓਵਲ ਗਰਾਊਂਡ ਪਹੁੰਚੇ ਸਨ ਪਰ ਇੱਥੇ ਉਨ੍ਹਾਂ ਨੂੰ ਕਾਫ਼ੀ ..
ਲੰਡਨ: ਵਿਜੇ ਮਾਲਿਆ ਐਤਵਾਰ ਨੂੰ ਭਾਰਤ-ਆਸਟ੍ਰੇਲੀਆ ਦੇ ਵਿਚ ਖੇਡੇ ਗਏ ਕ੍ਰਿਕਟ ਮੈਚ ਦਾ ਆਨੰਦ ਮਾਨਣ ਲਈ ਲੰਦਨ ਦੇ ਓਵਲ ਗਰਾਊਂਡ ਪਹੁੰਚੇ ਸਨ ਪਰ ਇੱਥੇ ਉਨ੍ਹਾਂ ਨੂੰ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮਾਲਿਆ ਆਪਣੇ ਪਰਵਾਰ ਦੇ ਨਾਲ ਮੈਚ ਦੇਖਣ ਪਹੁੰਚੇ ਸਨ। ਮੈਚ ਦੇਖਣ ਤੋਂ ਬਾਅਦ ਮਾਲਿਆ ਸਟੇਡੀਅਮ ਤੋਂ ਬਾਹਰ ਆਏ ਤਾਂ ਭੀੜ ਨੇ ਉਨ੍ਹਾਂ ਨੂੰ ਘੇਰਕੇ ਚੋਰ - ਚੋਰ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕੁਝ ਲੋਕਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ। ਇੰਨਾ ਹੀ ਨਹੀਂ ਲੋਕਾਂ ਨੇ ਮਾਲਿਆ ਨੂੰ ਇਹ ਵੀ ਕਿਹਾ ਕਿ ਸਾਡਾ ਪੈਸਾ ਵਾਪਸ ਕਰੋ।
Vijay Mallya met with 'chor hai' chants at India vs Australia match
ਪ੍ਰਸਿੱਧ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖ਼ਿਲਾਫ਼ ਬੈਂਕਾਂ ਦਾ 9,000 ਕਰੋੜ ਰੁਪਏ ਦਾ ਕਰਜ਼ਾ ਡਕਾਰਨ ਦੇ ਦੋਸ਼ ਹਨ ਤੇ ਉਹ ਕਰਜ਼ਾ ਮੋੜਨ ਦੀ ਬਜਾਏ ਇੰਗਲੈਂਡ ਭੱਜ ਗਿਆ ਸੀ। ਜਦ ਪੱਤਰਕਾਰਾਂ ਨੇ ਬੀਤੇ ਕੱਲ੍ਹ ਉਸ ਨੂੰ ਸਵਾਲ ਕੀਤਾ ਤਾਂ ਮਾਲਿਆ ਨੇ ਇਹੋ ਜਵਾਬ ਦਿੱਤਾ ਕਿ ਉਹ ਇੱਥੇ ਖੇਡ ਦਾ ਆਨੰਦ ਲੈਣ ਲਈ ਆਇਆ ਹੈ ਤੇ ਅਦਾਲਤ ਦੀ ਅਗਲੀ ਤਾਰੀਖ਼ ਜੁਲਾਈ ਵਿੱਚ ਹੈ, ਉਸ ਦੀ ਤਿਆਰੀ ਕਰ ਰਿਹਾ ਹੈ।
#WATCH London, England: Vijay Mallya says, "I am making sure my mother doesn't get hurt", as crowd shouts "Chor hai" while he leaves from the Oval after the match between India and Australia. pic.twitter.com/ft1nTm5m0i
— ANI (@ANI) June 9, 2019