
ਭਾਰਤ ਨੂੰ ਵਿਜੇ ਮਾਲਿਆ ਦੀ ਹਵਾਲਗੀ ਦੇ ਮਾਮਲੇ ਵਿਚ ਅਪ੍ਰੈਲ ਵਿਚ ਵੱਡੀ ਸਫਲਤਾ ਮਿਲੀ ਸੀ।
ਨਵੀਂ ਦਿੱਲੀ: ਓਵਲ ਦੇ ਮੈਦਾਨ ’ਤੇ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਦਾ ਮੈਚ ਦੇਖਣ ਲਈ ਭਗੌੜਾ ਬਿਜ਼ਨੈੱਸਮੈਨ ਵਿਜੇ ਮਾਲਿਆ ਵੀ ਪਹੁੰਚਿਆ। ਮਾਲਿਆ ਭਾਰਤੀ ਬੈਂਕਾਂ ਨੂੰ 9 ਹਜ਼ਾਰ ਕਰੋੜ ਰੁਪਏ ਲੈ ਕੇ ਲੰਡਨ ਭੱਜ ਗਿਆ ਜਿੱਥੇ ਉਹਨਾਂ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਨਿਊਜ਼ ਏਜੰਸੀ ਨਾਲ ਗਲਬਾਤ ਵਿਚ ਮਾਲਿਆ ਨੇ ਸਿਰਫ ਇੰਨਾ ਕਿਹਾ ਕਿ ਉਹ ਸਿਰਫ ਮੈਚ ਦੇਖਣ ਆਇਆ ਹੈ। ਇਸ ਤੋਂ ਪਹਿਲਾਂ ਮਾਲਿਆ 2018 ਵਿਚ ਭਾਰਤ ਅਤੇ ਇੰਗਲੈਂਡ ਦਾ ਮੈਚ ਦੇਖਣ ਪਹੁੰਚਿਆ ਸੀ।
Vijay Mallya
ਕਰਜ ਨਾ ਚੁਕਾ ਸਕਣ ਅਤੇ ਮਨੀ ਲਾਂਡਰਿੰਗ ਵਰਗੇ ਮਾਮਲਿਆਂ ਵਿਚ ਜਾਂਚ ਏਜੰਸੀਆਂ ਬ੍ਰਿਟੇਨ ਤੋਂ ਮਾਲਿਆ ਨੂੰ ਭਾਰਤ ਨੂੰ ਸੌਂਪਣ ਦੀ ਮੰਗ ਕਰ ਰਹੀ ਹੈ। ਭਾਰਤ ਨੂੰ ਇਸ ਦੀ ਹਵਾਲਗੀ ਦੇ ਮਾਮਲੇ ਵਿਚ ਅਪ੍ਰੈਲ ਵਿਚ ਵੱਡੀ ਸਫਲਤਾ ਮਿਲੀ ਸੀ। ਯੁਨਾਇਟੇਡ ਕਿੰਗਡਮ ਦੇ ਹਾਈ ਕੋਰਟ ਨੇ ਮਾਲਿਆ ਦੀ ਉਸ ਅਰਜੀ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿਚ ਉਸ ਨੇ ਵੈਸਮਿੰਸਟਰ ਮਜਿਸਟ੍ਰੇਟ ਕੋਰਟ ਦੁਆਰਾ ਦਿੱਤੇ ਗਏ ਉਸ ਦੇ ਹਵਾਲਗੀ ਆਦੇਸ਼ ਦੇ ਵਿਰੁਧ ਅਪੀਲ ਦੀ ਇਜਾਜ਼ਤ ਮੰਗੀ ਸੀ।
London: Vijay Mallya arrives at The Oval cricket ground to watch #IndvsAus match; says, "I am here to watch the game." #WorldCup2019 pic.twitter.com/3eCK1wQHDq
— ANI (@ANI) June 9, 2019
ਸੀਬੀਆਈ ਅਤੇ ਪਰਿਵਰਤਨ ਨਿਰਦੇਸ਼ਕ ਨੇ ਉਸ ’ਤੇ ਧੋਖਾਧੜੀ, ਮਨੀ ਲਾਂਡਰਿੰਗ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ ਦੇ ਉਲੰਘਣ ਦੇ ਆਰੋਪ ਲਗਾਏ ਹਨ। 10 ਦਸੰਬਰ 2018 ਨੂੰ ਵੈਸਟਮਿੰਸਟਰ ਦੀ ਅਦਾਲਤ ਨੇ ਉਸ ਦੇ ਹਵਾਲਗੀ ਦਾ ਆਦੇਸ਼ ਦਿੱਤਾ ਸੀ ਜਿਸ ਤੋਂ ਬਾਅਦ ਮਾਲਿਆ ਨੇ ਹਾਈ ਕੋਰਟ ਵਿਚ ਅਪੀਲ ਕੀਤੀ ਸੀ। ਵੈਸਟਮਿੰਸਟਰ ਮਜਿਸਟ੍ਰੇਟ ਅਦਾਲਤ ਦੀ ਚੀਫ਼ ਮਜਿਸਟ੍ਰੇਟ ਜਸਟਿਸ ਏਮਾ ਅਬਰੂਥਨੋਟ ਨੇ ਉਸ ਵਕਤ ਮਾਲਿਆ ਦੇ ਮਾਮਲੇ ਨੂੰ ਗ੍ਰਹਿ ਸਕੱਤਰ ਸਾਜਿਦ ਜਾਵੇਦ ਕੋਲ ਭੇਜ ਦਿੱਤਾ ਸੀ।
ਉਹਨਾਂ ਨੇ ਵੀ ਫਰਵਰੀ ਵਿਚ ਹਵਾਲਗੀ ਦੀ ਆਗਿਆ ਦਿੱਤੀ। 63 ਸਾਲਾ ਮਾਲਿਆ 9000 ਕਰੋੜ ਰੁਪਏ ਦਾ ਕਰਜ ਚੁਕਾਉਣ ਵਿਚ ਨਾਕਾਮ ਰਹਿਣ ’ਤੇ 2 ਮਾਰਚ 2016 ਨੂੰ ਭਾਰਤ ਤੋਂ ਭੱਜ ਗਿਆ ਸੀ। ਇਹ ਕਰਜ਼ ਉਸ ਨੇ ਕਿੰਗਫਿਸ਼ਰ ਏਅਰਲਾਇੰਸ ਲਈ ਲਿਆ ਸੀ। ਹਾਲਾਂਕਿ ਮਾਲਿਆ ਨੇ ਕਈ ਵਾਰ ਦੇਸ਼ ਛੱਡਣ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਭਾਰਤੀ ਬੈਂਕਾਂ ਦਾ ਕਰਜ਼ ਵਾਪਸ ਕਰਨ ਦੀ ਗੱਲ ਕਹੀ ਹੈ।
ਸਾਲ 2017 ਵਿਚ ਭਾਰਤ ਨੇ ਮਾਲਿਆ ਦੇ ਵਿਰੁਧ ਹਵਾਲਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਉਸ ਨੇ ਵਿਰੋਧ ਕੀਤਾ ਸੀ। ਮਾਲਿਆ ਫਿਲਹਾਲ ਲੰਡਨ ਵਿਚ ਜ਼ਮਾਨਤ ’ਤੇ ਹੈ।