ਇਸ ਗਰੀਬ ਮੁਲਕ ਨੇ ਵੀ ਜਿੱਤੀ ਕੋਰੋਨਾ ਦੀ ਜੰਗ, ਪੂਰੀ ਦੁਨੀਆ ਹੈਰਾਨ
Published : Jun 10, 2020, 10:45 am IST
Updated : Jun 10, 2020, 10:45 am IST
SHARE ARTICLE
Corona virus
Corona virus

ਰਾਸ਼ਟਰਪਤੀ ਜਾਨ ਮਗੂਫੁਲੀ ਨੇ ਦੇਸ਼ ਨੂੰ ਕੋਰੋਨਾ ਵਾਇਰਸ ਮੁਕਤ ਐਲਾਨ ਦਿੱਤਾ ਹੈ।

ਨਵੀਂ ਦਿੱਲੀ: ਤਨਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੂਫੁਲੀ ਨੇ ਦੇਸ਼ ਨੂੰ ਕੋਰੋਨਾ ਵਾਇਰਸ ਮੁਕਤ ਐਲਾਨ ਦਿੱਤਾ ਹੈ। ਇਸ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਇਹ ਸਿਰਫ ਪ੍ਰਮਾਤਮਾ ਦੀ ਮਿਹਰ ਸਦਕਾ ਸੰਭਵ ਹੋਇਆ ਹੈ। ਹਾਲਾਂਕਿ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ।

President John MagufuliPresident John Magufuli

ਰਾਸ਼ਟਰਪਤੀ ਜਾਨ ਮਗੂਫੁਲੀ  ਨੇ ਕੋਰੋਨਾ ਵਾਇਰਸ ਤੋਂ ਦੇਸ਼ ਨੂੰ ਮੁਕਤ ਕਰਨ ਦਾ ਸਿਹਰਾ ਸਥਾਨਕ ਅਧਿਕਾਰੀਆਂ, ਫਰੰਟ ਲਾਈਨ ਹੈਲਥ ਕੇਅਰ ਵਰਕਰਜ਼ ਅਤੇ ਪ੍ਰਾਰਥਨਾ ਕਰ ਰਹੇ ਨਾਗਰਿਕਾਂ ਨੂੰ ਦਿੱਤਾ ਹੈ। ਜਾਨ ਮਗੂਫੁਲੀ ਨੇ ਇਹ ਐਲਾਨ ਦੇਸ਼ ਦੀ ਰਾਜਧਾਨੀ ਡੋਡੋਮਾ ਵਿਖੇ ਸਥਿਤ ਇਕ ਚਰਚ ਵਿਚ ਕੀਤਾ।

Corona VirusCorona Virus

ਰਾਸ਼ਟਰਪਤੀ ਜਾਨ ਮਗੂਫੁਲੀ ਨੇ ਮਾਸਕ ਤੋਂ ਮੁਕਤੀ ਮਿਲਣ 'ਤੇ ਇਕ ਵੱਡਾ ਜਸ਼ਨ ਵੀ ਮਨਾਇਆ। ਉਹਨਾਂ ਨੇ ਕਿਹਾ, 'ਇਹ ਇਕ ਵੱਡਾ ਸੰਕੇਤ ਹੈ ਕਿ ਦੇਸ਼ ਹੁਣ ਮਹਾਮਾਰੀ ਦੇ ਖਤਰੇ ਵਿਚੋਂ ਬਾਹਰ ਆ ਚੁੱਕਾ ਹੈ ਅਤੇ ਲੋਕਾਂ ਵਿਚ ਇਸ ਦਾ ਡਰ ਖਤਮ ਹੋ ਗਿਆ ਹੈ'।

Corona VirusCorona Virus

ਪਿਛਲੇ ਹਫ਼ਤੇ ਰਾਸ਼ਟਰਪਤੀ ਜਾਨ ਮਗੂਫੁਲੀ ਨੇ ਕਿਹਾ ਸੀ ਕਿ ਇਕ ਵੱਡੇ ਸ਼ਹਿਰ ਦੇ ਹਸਪਤਾਲ ਵਿਚ ਹੁਣ ਸਿਰਫ ਚਾਰ ਕੋਰੋਨਾ ਵਾਇਰਸ ਮਰੀਜ਼ ਰਹਿ ਗਏ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਤਨਜ਼ਾਨੀਆ ਨੇ ਬੀਤੇ 29 ਅਪ੍ਰੈਲ ਤੋਂ ਹੁਣ ਤੱਕ ਕੋਰੋਨਾ ਵਾਇਰਸ 'ਤੇ ਕੋਈ ਅੰਕੜੇ ਜਾਰੀ ਨਹੀਂ ਕੀਤੇ ਹਨ।

CoronavirusCorona virus

ਆਖਰੀ ਵਾਰ ਜਦੋਂ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ ਸੀ ਤਾਂ ਇੱਥੇ 509 ਪਾਜ਼ੀਟਿਵ ਮਾਮਲੇ ਸਨ, ਜਿਨ੍ਹਾਂ ਵਿਚੋਂ 21 ਦੀ ਮੌਤ ਹੋਈ ਸੀ। ਅਫਰੀਕੀ ਦੇਸ਼ ਤਨਜ਼ਾਨੀਆ ਦੀ ਜ਼ਿਆਦਾਤਰ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ। ਤਨਜ਼ਾਨੀ ਵਿਚ ਹੁਣ ਯੂਨੀਵਰਸਿਟੀਆਂ, ਹਾਈ ਸਕੂਲ ਅਤੇ ਇੰਟਰਨੈਸ਼ਨਲ ਟ੍ਰੈਵਲ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਹਾਲੇ ਵੀ ਬੰਦ ਰੱਖਿਆ ਜਾ ਰਿਹਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement