American woman revived after death: ਅਮਰੀਕੀ ਔਰਤ ਮਰ ਕੇ 8 ਮਿੰਟ ਬਾਅਦ ਹੋਈ ਜ਼ਿੰਦਾ
Published : Jun 10, 2025, 7:24 am IST
Updated : Jun 10, 2025, 7:24 am IST
SHARE ARTICLE
American woman revived 8 minutes after death
American woman revived 8 minutes after death

ਦਿਮਾਗੀ ਬੀਮਾਰੀ ਤੋਂ ਪੀੜਤ ਔਰਤ ਨੂੰ ਡਾਕਟਰਾਂ ਨੇ ਐਲਾਨ ਦਿੱਤਾ ਸੀ ਮ੍ਰਿਤਕ

American woman revived 8 minutes after death:  ਅਮਰੀਕਾ ਦੀ ਇੱਕ ਔਰਤ ਮਰ ਕੇ ਦੁਬਾਰਾ ਜ਼ਿੰਦਾ ਹੋ ਗਈ। ਰਿਪੋਰਟ ਮੁਤਾਬਕ ਬ੍ਰਾਇਨਾ ਲੈਫ਼ਰਟੀ ਨਾਂ ਦੀ 33 ਸਾਲਾ ਔਰਤ ਜੋ ਕਿ ਦਿਮਾਗ਼ੀ ਬੀਮਾਰੀ ਤੋਂ ਪੀੜਤ ਸੀ। ਉਹ ਲੰਬੇ ਸਮੇਂ ਤੋਂ ਆਪਣੀ ਬੀਮਾਰੀ ਨਾਲ ਜੂਝ ਰਹੀ ਸੀ। ਉਸ ਦੀ ਹਾਲਤ ਵਿਗੜਨ ’ਤੇ ਜਦੋਂ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿਤਾ। ਬ੍ਰਾਇਨਾ ਨੇ ਦਸਿਆ ਕਿ ਉਹ ਲਗਭਗ 8 ਮਿੰਟਾਂ ਲਈ ਮ੍ਰਿਤ ਹੋ ਗਈ ਸੀ।

ਇਸ ਦੌਰਾਨ ਉਸ ਨੇ ਜੋ ਮਹਿਸੂਸ ਕੀਤਾ, ਉਹ ਬਹੁਤ ਅਜੀਬ ਸੀ। ਉਸ ਨੇ ਕਿਹਾ, ‘‘ਮੈਂ ਦੇਖਿਆ ਕਿ ਮੇਰੀ ਆਤਮਾ ਸਰੀਰ ’ਚੋਂ ਬਾਹਰ ਆ ਰਹੀ ਸੀ ਅਤੇ ਮੈਂ ਹਵਾ ’ਚ ਉੱਡ ਰਹੀ ਸੀ। ਮੈਂ ਆਪਣੇ ਸਰੀਰ ਨੂੰ ਹਸਪਤਾਲ ਬੈੱਡ ’ਤੇ ਬੇਜਾਨ ਪਏ ਦੇਖਿਆ। ਉੱਥੇ ਮੈਨੂੰ ਅਹਿਸਾਸ ਹੋਇਆ ਕਿ ਮੌਤ ਤਾਂ ਸਿਰਫ਼ ਇਕ ਧੋਖਾ ਹੈ, ਆਤਮਾ ਤਾਂ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਅਸੀਂ ਆਪਣੇ ਸਰੀਰ ’ਚੋਂ ਬਾਹਰ ਆ ਜਾਂਦੇ ਹਾਂ, ਪਰ ਅਸਲ ’ਚ ਅਸੀਂ ਮਰਦੇ ਹੀ ਨਹੀਂ।’’

ਬ੍ਰਾਇਨਾ ਨੇ ਦਸਿਆ ਕਿ ਉਸ ਨੂੰ ਨੀਂਦ ਨਾ ਆਉਣ ਦੀ ਬੀਮਾਰੀ ਸੀ, ਉਹ ਇਕ ਮਿੰਟ ਵੀ ਸੌਂ ਨਹੀਂ ਸਕਦੀ ਸੀ। ਇਸ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ। ਉਸ ਨੇ ਅੱਗੇ ਦਸਿਆ ਕਿ ‘‘ਪਰ ਉਸ ਦਿਨ ਮੈਂ ਡਿੱਗ ਪਈ ਤੇ ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕੀ ਹੋਇਆ, ਡਾਕਟਰਾਂ ਨੇ ਮੈਨੂੰ ਮ੍ਰਿਤ ਐਲਾਨ ਕਰ ਦਿਤਾ ਅਤੇ ਅਗਲੇ ਦਿਨ ਤੋਂ ਸਭ ਬਦਲ ਗਿਆ।’’

ਬ੍ਰਾਇਨਾ ਨੇ ਦਸਿਆ ਕਿ ਉਹ ਆਪਣੇ ਮ੍ਰਿਤ ਸਰੀਰ ਨੂੰ ਦੇਖ ਸਕਦੀ ਸੀ, ਪਰ ਨਾ ਤਾਂ ਉਹ ਆਪਣੇ ਸਰੀਰ ’ਚ ਵਾਪਸ ਜਾ ਸਕਦੀ ਸੀ ਅਤੇ ਨਾ ਹੀ ਕਿਸੇ ਚੀਜ਼ ਨੂੰ ਛੂਹ ਸਕਦੀ ਸੀ। ਇਸ ਦੇ ਨਾਲ ਹੀ ਉਸ ਨੇ ਇਕ ਹੋਰ ਅਜੀਬ ਚੀਜ਼ ਸਾਂਝੀ ਕੀਤੀ। ਉਸ ਨੇ ਕਿਹਾ ਕਿ ਮਰਨ ਤੋਂ ਬਾਅਦ ਤੁਹਾਨੂੰ ਕੋਈ ਦਰਦ ਨਹੀਂ ਹੁੰਦਾ। ਤੁਸੀਂ ਦਰਦ ਦੇ ਅਹਿਸਾਸ ਤੋਂ ਮੁਕਤ ਹੋ ਜਾਂਦੇ ਹੋ। ਤੁਸੀਂ ਇੱਕ ਅਨੰਤ ਸ਼ਾਂਤੀ ਨੂੰ ਮਹਿਸੂਸ ਕਰਦੇ ਹੋ। 

ਮਰਨ ਤੋਂ ਬਾਅਦ ਆਤਮਾ ਦੀ ਦੁਨੀਆ ’ਚ ਸਮੇਂ ਦਾ ਵੀ ਕੋਈ ਵਜੂਦ ਨਹੀਂ ਹੈ, ਕਿਉਂਕਿ ਆਤਮਾ ਤਾਂ ਅਮਰ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਇਕ ਆਵਾਜ਼ ਸੁਣੀ ਕਿ ‘‘ਕੀ ਉਹ ਜਾਣ ਲਈ ਤਿਆਰ ਹੈ?’’ ਉਸ ਨੇ ਕਿਹਾ, ‘‘ਹਾਂ ਮੈਂ ਤਿਆਰ ਹਾਂ।’’ ਬ੍ਰਾਇਨਾ ਨੇ ਕਿਹਾ ਕਿ ‘‘ਇਸ ਤੋਂ ਬਾਅਦ ਸਭ ਹਨੇਰਾ ਹੋ ਗਿਆ, ਪਰ ਇਹ ਹਨੇਰਾ ਮੈਨੂੰ ਡਰਾ ਨਹੀਂ ਰਿਹਾ ਸੀ, ਬਲਕਿ ਮੈਨੂੰ ਰਾਹਤ ਦੇ ਰਿਹਾ ਸੀ।’’ 
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement