US violence : ਟਰੰਪ ਨੇ 700 ਮਰੀਨ ਕਮਾਂਡੋ, 2000 ਹੋਰ ਨੈਸ਼ਨਲ ਗਾਰਡ ਭੇਜੇ
Published : Jun 10, 2025, 11:35 am IST
Updated : Jun 10, 2025, 11:35 am IST
SHARE ARTICLE
 Trump sends 700 Marine Commandos, 2000 more National Guard Latest News in Punjabi
Trump sends 700 Marine Commandos, 2000 more National Guard Latest News in Punjabi

US violence : ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫ਼ੈਸਲੇ ਵਿਰੁਧ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ 

 Trump sends 700 Marine Commandos, 2000 more National Guard Latest News in Punjabi : ਅਮਰੀਕਾ ’ਚ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਵਿਚ 4 ਦਿਨਾਂ ਤੋਂ ਚੱਲ ਰਹੀ ਹਿੰਸਾ ਵਿਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਿੰਸਕ ਵਿਰੋਧ ਪ੍ਰਦਰਸ਼ਨ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫ਼ੈਸਲੇ ਵਿਰੁਧ ਹੋ ਰਹੇ ਹਨ।

ਇਸ ਵਿਰੋਧ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਲਈ, ਟਰੰਪ ਪ੍ਰਸ਼ਾਸਨ ਨੇ 2000 ਹੋਰ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਕੁੱਲ ਗਿਣਤੀ 4000 ਹੋ ਜਾਵੇਗੀ। ਇਸ ਤੋਂ ਇਲਾਵਾ, 700 ਮਰੀਨ ਕਮਾਂਡੋ ਤਾਇਨਾਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ ਜੋ ਨੈਸ਼ਨਲ ਗਾਰਡਾਂ ਦੇ ਨਾਲ ਮਿਲ ਕੇ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਣਗੇ। ਇਹ ਮਰੀਨ ਸੈਨਿਕ ਦੱਖਣੀ ਕੈਲੀਫੋਰਨੀਆ ਦੇ ਟਵੰਟੀ ਨਾਇਨ ਪਾਮਜ਼ ਬੇਸ ਤੋਂ ਆ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਹ ਤਾਇਨਾਤੀ ਅਗਲੇ ਕੁੱਝ ਘੰਟਿਆਂ ਵਿਚ ਹੋ ਸਕਦੀ ਹੈ।

ਇਸ ਤੋਂ ਪਹਿਲਾਂ, ਟਰੰਪ ਨੇ ਲਾਸ ਏਂਜਲਸ ਵਿਚ ਫੈਲੀ ਹਿੰਸਾ ਤੇ ਭੰਨਤੋੜ ਤੋਂ ਬਾਅਦ ਉੱਥੇ ਤਾਇਨਾਤ ਨੈਸ਼ਨਲ ਗਾਰਡ ਸੈਨਿਕਾਂ ਦੀ ਵੀ ਪ੍ਰਸ਼ੰਸਾ ਕੀਤੀ ਸੀ। ਇਨ੍ਹਾਂ ਸੈਨਿਕਾਂ ਨੂੰ ਆਮ ਤੌਰ 'ਤੇ ਰਾਜ ਦੇ ਗਵਰਨਰਾਂ ਦੇ ਆਦੇਸ਼ਾਂ 'ਤੇ ਬੁਲਾਇਆ ਜਾਂਦਾ ਹੈ, ਪਰ ਇਸ ਵਾਰ ਟਰੰਪ ਨੇ ਖ਼ੁਦ ਇਨ੍ਹਾਂ ਨੂੰ ਤਾਇਨਾਤ ਕੀਤਾ ਹੈ।

ਪ੍ਰਦਰਸ਼ਨਕਾਰੀਆਂ ਨੂੰ ਅਮਰੀਕੀ ਝੰਡੇ 'ਤੇ ਥੁੱਕਦੇ ਦੇਖਿਆ ਗਿਆ:
ਜ਼ਿਕਰਯੋਗ ਹੈ ਕਿ ਭਾਰਤੀ ਸਮੇਂ ਅਨੁਸਾਰ ਸੋਮਵਾਰ ਨੂੰ ਪ੍ਰਦਰਸ਼ਨ ਦੌਰਾਨ ਗੁੰਡਿਆਂ ਨੇ ਸੈਂਕੜੇ ਵਾਹਨ ਸਾੜ ਦਿਤੇ। ਕਈ ਪ੍ਰਦਰਸ਼ਨਕਾਰੀ ਅਮਰੀਕੀ ਝੰਡੇ 'ਤੇ ਥੁੱਕ ਦੇ ਦੇਖੇ ਗਏ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਕਮ ਦਿਤਾ ਹੈ ਕਿ ਪ੍ਰਦਰਸ਼ਨ ਦੌਰਾਨ ਮਾਸਕ ਪਹਿਨਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀ ਸੁਰੱਖਿਆ ਕੈਮਰਿਆਂ ਤੋਂ ਬਚਣ ਲਈ ਮਾਸਕ ਪਾ ਕੇ ਸੜਕਾਂ 'ਤੇ ਉਤਰ ਰਹੇ ਹਨ। ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸ਼ਹਿਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਕਬਜ਼ੇ ਹੇਠ ਹੈ, ਇਸ ਨੂੰ ਛੇਤੀ ਹੀ ਆਜ਼ਾਦ ਕਰ ਲਿਆ ਜਾਵੇਗਾ।
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement