
ਵਾਹਨ ਤੋਂ ਕੰਟਰੋਲ ਗਵਾਉਣ ਕਾਰਨ ਹੋਇਆ ਹਾਦਸਾ
ਨਾਈਜੀਰੀਆ ਦੇ ਲਾਗੋਸ ਸੂਬੇ 'ਚ ਬੀਤੇ ਦਿਨ ਇਕ ਯਾਤਰੀ ਬੱਸ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 20 ਲੋਕਾਂ ਦੀ ਮੌਤ ਹੋ ਗਈ। ਲਾਗੋਸ ਸਟੇਟ ਟਰੈਫਿਕ ਮੈਨੇਜਮੈਂਟ ਅਥਾਰਟੀ (LASTMA) ਨੇ ਇਹ ਜਾਣਕਾਰੀ ਦਿਤੀ ਹੈ।
ਇਹ ਵੀ ਪੜ੍ਹੋ: ਰਾਜਧਾਨੀ ਦਿੱਲੀ 'ਚ ਲਗਾਤਾਰ ਮੀਂਹ ਤੋਂ ਬਾਅਦ ਕੇਜਰੀਵਾਲ ਨੇ ਬੁਲਾਈ ਬੈਠਕ
ਜਾਣਕਾਰੀ ਅਨੁਸਾਰ ਰੇਤ ਨਾਲ ਭਰੇ ਟਿੱਪਰ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿਤਾ ਅਤੇ ਬੱਸ ਸਿੱਧਾ ਟਰੱਕ ਨਾਲ ਜਾ ਟਕਰਾਈ, ਜਿਸ ਨਾਲ ਬੱਸ ਦੇ ਡਰਾਈਵਰ ਅਤੇ 18 ਯਾਤਰੀਆਂ ਸਮੇਤ ਬੱਸ ਵਿਚ ਸਵਾਰ ਸਾਰੇ 20 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲਗਾਤਾਰ ਮੀਂਹ ਕਾਰਨ ਵਿਗੜੀ ਸਥਿਤੀ,ਪ੍ਰਸ਼ਾਸਨ ਵਲੋਂ ਸ਼ਹਿਰ ਨੂੰ 18 ਜ਼ੋਨਾਂ 'ਚ ਗਿਆ ਵੰਡਿਆ
ਟਰੱਕ ਡਰਾਈਵਰ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਣ ਲਈ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।