ਉਤਰੀ ਕੋਰੀਆ ਨੇ ਫਿਰ ਪ੍ਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਦਿੱਤੀ ਧਮਕੀ
Published : Oct 10, 2019, 7:29 pm IST
Updated : Oct 10, 2019, 7:29 pm IST
SHARE ARTICLE
nuclear test
nuclear test

ਉੱਤਰ ਕੋਰੀਆ ਨੇ ਵੀਰਵਾਰ ਨੂੰ ਇਕ ਵਾਰ ਫਿਰ ਪ੍ਰਮਾਣੂ ਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ...

ਸਿਓਲ: ਉੱਤਰ ਕੋਰੀਆ ਨੇ ਵੀਰਵਾਰ ਨੂੰ ਇਕ ਵਾਰ ਫਿਰ ਪ੍ਰਮਾਣੂ ਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦਾ ਪ੍ਰੀਖਣ ਦੁਬਾਰਾ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉੱਤਰ ਕੋਰੀਆ ਨੇ ਅਮਰੀਕਾ ਨਾਲ ਸਵੀਡਨ 'ਚ ਹੋਈ ਪ੍ਰਮਾਣੂ ਗੱਲਬਾਤ ਨੂੰ ਪਿਛਲੇ ਹਫਤੇ ਦੇ ਅਖੀਰ 'ਚ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਵਲੋਂ ਇਹ ਚਿਤਾਵਨੀ ਦਿੱਤੀ ਗਈ ਹੈ।

ਉੱਤਰ ਕੋਰੀਆ ਨੇ ਕਿਹਾ ਸੀ ਕਿ ਅਮਰੀਕਾ ਨੇ ਕੋਈ ਨਵਾਂ ਪ੍ਰਸਤਾਵ ਨਹੀਂ ਰੱਖਿਆ, ਇਸ ਲਈ ਇਹ ਗੱਲਬਾਤ ਰੱਦ ਹੋ ਗਈ। ਕੁਝ ਦਿਨ ਪਹਿਲਾਂ ਸੁਰੱਖਿਆ ਪ੍ਰੀਸ਼ਦ ਦੇ ਯੂਰਪੀ ਦੇਸ਼ਾਂ ਨੇ ਉੱਤਰ ਕੋਰੀਆ ਦੇ ਬੈਲਿਸਟਿਕ ਮਿਜ਼ਾਇਲ ਤੇ ਹੋਰ ਹਥਿਆਰਾਂ ਦੇ ਪ੍ਰੀਖਣ ਦੀ ਨਿੰਦਾ ਕੀਤੀ ਸੀ, ਜਿਸ 'ਤੇ ਮੰਗਲਵਾਰ ਨੂੰ ਬਿਆਨ ਜਾਰੀ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਨਿੰਦਾ ਕਰਨ ਦਾ ਮਕਸਦ ਸਾਨੂੰ ਉਕਸਾਉਣਾ ਹੈ ਕਿਉਂਕਿ ਸੁਰੱਖਿਆ ਪ੍ਰੀਸ਼ਦ ਨੇ ਦੋ ਅਕਤੂਬਰ ਨੂੰ ਅਮਰੀਕਾ ਵਲੋਂ ਤਿੰਨ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਇਲ ਪ੍ਰੀਖਣਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ।

ਉੱਤਰ ਕੋਰੀਆ ਨੇ ਕਿਹਾ ਕਿ ਅਮਰੀਕਾ ਨੇ ਉਸ 'ਤੇ ਦਬਾਅ ਬਣਾਉਣ ਲਈ ਇਨ੍ਹਾਂ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਪਿਓਂਗਯਾਂਗ ਨੇ ਕਿਹਾ ਕਿ ਅਸੀਂ ਵੀ ਇਸੇ ਤਰ੍ਹਾਂ ਦਾ ਦਬਾਅ ਬਣਾ ਸਕਦੇ ਹਾਂ ਪਰ ਅਸੀਂ ਅਜਿਹਾ ਕਰਨ ਤੋਂ ਬਚ ਰਹੇ ਹਾਂ ਕਿਉਂਕਿ ਅਜਿਹਾ ਕਰਨਾ ਅਜੇ ਗੈਰ-ਜ਼ਰੂਰੀ ਜਾਂ ਜਲਦਬਾਜ਼ੀ ਹੋਵੇਗੀ। ਉੱਤਰ ਕੋਰੀਆ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਾਡੇ ਹੌਂਸਲੇ ਦੀ ਵੀ ਇਕ ਸੀਮਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement