ਕੈਲੀਫੋਰਨੀਆ ਫਾਈਰਿੰਗ ਮਾਮਲੇ 'ਚ ਨਵਾਂ ਖ਼ੁਲਾਸਾ, ਹਮਲਾਵਰ ਨੇ ਗੋਲੀਬਾਰੀ ਰੋਕ ਕੇ ਕੀਤੀ ਸੀ ਪੋਸਟ
Published : Nov 10, 2018, 5:04 pm IST
Updated : Nov 10, 2018, 5:04 pm IST
SHARE ARTICLE
Gunman's final Facebook post before shooting
Gunman's final Facebook post before shooting

ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਬਾਰ ਵਿਚ ਇਕ ਬੰਦੂਕਧਾਰੀ ਦੇ 12 ਲੋਕਾਂ ਨੂੰ ਮਾਰਨ ਦੇ ਮਾਮਲੇ ਵਿਚ ਅਧਿਕਾਰੀ ਹੁਣ ਵੀ ਜਾਂਚ ਵਿਚ ਲੱਗੇ ਹੋਏ ਹਨ...

ਕੈਲੀਫੋਰਨੀਆ : (ਭਾਸ਼ਾ) ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਬਾਰ ਵਿਚ ਇਕ ਬੰਦੂਕਧਾਰੀ ਦੇ 12 ਲੋਕਾਂ ਨੂੰ ਮਾਰਨ ਦੇ ਮਾਮਲੇ ਵਿਚ ਅਧਿਕਾਰੀ ਹੁਣ ਵੀ ਜਾਂਚ ਵਿਚ ਲੱਗੇ ਹੋਏ ਹਨ। ਪ੍ਰਸ਼ਾਸਨ ਇਹ ਪਤਾ ਲਗਾਉਣ ਵਿਚ ਲਗਿਆ ਹੋਇਆ ਹੈ ਕਿ ਅਖੀਰ ਉਸਨੇ ਅੰਨ੍ਹੇਵਾਹ ਫਾਈਰਿੰਗ ਕਿਉਂ ਕੀਤੀ। ਅਧਿਕਾਰੀ ਨੇ ਅਪਣੀ ਜਾਂਚ ਨੂੰ ਲੈ ਕੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਹੈ ਪਰ ਕਤਲੇਆਮ 'ਚ ਉਸ ਦੇ ਵਲੋਂ ਕੀਤੀ ਗਈ ਇਕ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਪਲੈਟਫਾਰਮਸ ਨੇ ਉਸ ਨੂੰ ਅਤੇ ਹੋਰ ਪੋਸਟਾਂ ਨੂੰ ਹਟਾ ਦਿਤਾ ਹੈ, ਜੋ ਬੁੱਧਵਾਰ ਨੂੰ ਹੋਏ ਕਤਲੇਆਮ ਨਾਲ ਜੁਡ਼ੀਆਂ ਸਨ ਪਰ

Gunman's final Facebook post before shootingGunman's final Facebook post before shooting

ਕਾਨੂੰਨੀ ਏਜੰਸੀ ਨਾਲ ਜੁਡ਼ੇ ਇਕ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਇਆਨ ਡੇਵਿਡ ਲੌਂਗ ਨੇ ਅਪਣੀ ਮਾਨਸਿਕ ਹਾਲਤ ਦੇ ਬਾਰੇ ਪੋਸਟ ਕੀਤਾ ਸੀ, ਜਦੋਂ ਕਿ ਲੋਕ ਉਸ ਨੂੰ ਸਮਝਦਾਰ ਸਮਝ ਰਹੇ ਹਨ। ਇਕ ਹੋਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਅਧਿਕਾਰੀ ਤੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੀ ਸਾਬਕਾ ਗਰਲਫ੍ਰੈਂਡ ਬਾਰਡਰਲਾਈਨ ਬਾਰ ਐਂਡ ਗ੍ਰਿਲ ਵਿਚ ਮੌਜੂਦ ਸੀ ਜਾਂ ਨਹੀਂ। ਇਕ ਹੋਰ ਅਫ਼ਸਰ ਗਾਰੋ ਕੁਰੇਦਜਿਆਨ ਨੇ ਕਿਹਾ ਕਿ ਸਮੇਂ ਦੇ ਆਧਾਰ 'ਤੇ ਵੇਖੋ ਤਾਂ ਪਤਾ ਚਲਦਾ ਹੈ ਕਿ ਸ਼ੂਟਰ ਨੇ ਬਾਰ 'ਚ ਵਿੱਚ ਵਿੱਚ ਫਾਈਰਿੰਗ ਰੋਕ ਕੇ ਇੰਸਟਾਗ੍ਰਾਮ ਉਤੇ ਇਕ ਪੋਸਟ ਵੀ ਕੀਤੀ ਸੀ।

Gunman's final Facebook post before shootingGunman's final Facebook post before shooting

ਕੁਰੇਦਜਿਆਨ ਨੇ ਕਿਹਾ ਕਿ ਉਹ ਇਹ ਨਹੀਂ ਜਾਣਦੇ ਕਿ ਉਸਨੇ ਕਿਸ ਪੋਸਟ ਵਿਚ ਕੀ ਲਿਖਿਆ ਸੀ। ਆਮ ਤੌਰ 'ਤੇ ਇੰਸਟਾਗ੍ਰਾਮ ਅਤੇ ਫੇਸਬੁਕ ਕਿਸੇ ਦੇ ਨਿਜੀ ਅਕਾਉਂਟ ਨੂੰ ਲੈ ਕੇ ਜਾਣਕਾਰੀ ਨਹੀਂ ਦਿੰਦੇ ਅਤੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦੇ। ਅਧਿਕਾਰੀ ਨੇ ਇਸ ਹਮਲੇ ਨੂੰ ਫੌਜੀ ਯੋਗਤਾ ਦੇ ਨਾਲ ਕੀਤਾ ਗਿਆ ਹਮਲਾ ਕਰਾਰ ਦਿਤਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਹਮਲਾਵਰ ਨੇ ਜਿਸ ਉਤੇ ਵੀ ਫਾਈਰਿੰਗ ਕੀਤੀ, ਉਸ ਦੀ ਮੌਤ ਹੋ ਗਈ। ਹਮਲੇ ਵਿਚ ਕੋਈ ਵੀ ਜ਼ਖ਼ਮੀ ਨਹੀਂ ਹੈ। ਇਹਨਾਂ ਹੀ ਨਹੀਂ ਜਦੋਂ ਪੁਲਸਕਰਮੀ ਉਸ ਦੇ ਕੋਲ ਪੁੱਜੇ ਤਾਂ ਉਸ ਨੇ ਅਪਣੇ ਆਪ ਨੂੰ ਹੀ ਗੋਲੀ ਮਾਰ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement