
ਬੀਤੇ ਦਿਨ ਹੀ ਹੋਈ ਅਮਰੀਕਾ ਦੇ ਕੈਲੇਫੋਰਨੀਆਂ `ਚ ਗੋਰਿਆਂ ਵੱਲੋਂ ਸਿੱਖ ਵਿਅਕਤੀ ਨਾਲ ਘਿਨਾਉਣੀ ਕਿਸਮ ਦੀ ਕੀਤੀ ਨਸਲੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ
ਬੀਤੇ ਦਿਨ ਹੀ ਹੋਈ ਅਮਰੀਕਾ ਦੇ ਕੈਲੇਫੋਰਨੀਆਂ `ਚ ਗੋਰਿਆਂ ਵੱਲੋਂ ਸਿੱਖ ਵਿਅਕਤੀ ਨਾਲ ਘਿਨਾਉਣੀ ਕਿਸਮ ਦੀ ਕੀਤੀ ਨਸਲੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਅੱਜ ਪੂਰੇ ਵਿਸ਼ਵ `ਚ ਵਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀ ਤਰੱਕੀ ਤੋਂ ਖੌਫਜਦਾ ਹੋਣ ਕਾਰਨ ਸਿੱਖਾਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਬਣਾ ਰਹੇ ਹਨ।
Victim
ਨਾਲ ਹੀ ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮੰਗ ਕੀਤੀ ਕਿ ਉਹ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣ ਲਈ ਕਹਿਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ `ਚ ਸਿੱਖ ਪਛਾਣ ਨੂੰ ਜ਼ਮੀਨੀ ਪੱਧਰ ਤੱਕ ਉਭਾਰਨ ਲਈ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਯਤਨ ਤੇਜ਼ ਕਰਨੇ ਚਾਹੀਦੇ ਹਨ ਤਾਂ ਜੋ ਨਸਲੀ ਹਮਲਿਆਂ ਦੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕੈਨੇਡਾ ਦੇ ਐਬਟਸਫੋਰਡ ਸ਼ਹਿਰ `ਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਦਾ ਕਤਲ ਕਰ ਦੇਣ ’ਤੇ ਵੀ ਅਫਸੋਸ ਪ੍ਰਗਟ ਕੀਤਾ ਹੈ।
crime
ਤੁਹਾਨੂੰ ਦਸ ਦੇਈਏ ਇਹ ਘਟਨਾ ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ 50 ਸਾਲਾਂ ਦੇ ਇੱਕ ਸਿੱਖ ਵਿਅਕਤੀ ਨਾਲ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਗੋਰਿਆਂ ਨੇ ਸਿੱਖ ਵਿਅਕਤੀ ਨਾਲ ਬਹੁਤ ਜਿ਼ਆਦਾ ਕੁੱਟਮਾਰ ਕੀਤੀ ਤੇ ਉਸ ਨੂੰ ਚੀਕ-ਚੀਕ ਕੇ ਆਖਿਆ,‘ਤੇਰਾ ਇੱਥੇ ਕੋਈ ਸੁਆਗਤ ਨਹੀਂ ਕਰਨ ਲੱਗਾ, ਆਪਣੇ ਦੇਸ਼ ਵਾਪਸ ਚਲਾ ਜਾਵੇ। ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਇਹ ਘਟਨਾ ਵਾਪਰੀ ਤਾਂ ਪਿਛਲੇ ਹਫ਼ਤੇ ਹੈ ਪਰ ਇਸ ਦਾ ਪਤਾ ਹੁਣ ਲੱਗਾ ਹੈ।
Bhai longowal
ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੈਕਰਾਮੈਂਟੋ ਬੀਅ` ਨਾਂਅ ਦੇ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਵਾਰਦਾਤ ਕੈਲੀਫ਼ੋਰਨੀਆ ਦੀ ਕੀਅਸ ਦੇ ਬਾਹਰਵਾਰ ਫ਼ੁਟੇ ਸੜਕ ਦੇ ਵਿਚਕਾਰ ਦਿਹਾਤੀ ਇਲਾਕੇ `ਚ ਵਾਪਰੀ।50 ਸਾਲਾ ਸਿੱਖ ਪੀੜਤ ਚੋਣਾਂ `ਚ ਖੜ੍ਹੇ ਉਮੀਦਵਾਰ ਦੇ ਬੋਰਡ ਲਾ ਰਿਹਾ ਸੀ, ਜਦੋਂ ਦੋ ਗੋਰੇ ਉੱਥੇ ਪੁੱਜ ਗਏ ਤੇ ਉਸ `ਤੇ ਟਿੱਪਣੀਆਂ ਕਰਨ ਲੱਗ ਪਏ। ਉਨ੍ਹਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ।
Bhai Longowal
ਉਸ ਨੂੰ ਜ਼ਖ਼ਮੀ ਹਾਲਤ `ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇੱਕ ਫ਼ੇਸਬੁੱਕ ਪੋਸਟ ਅਨੁਸਾਰ ਤਾਂ ਉਸ ਦੇ ਸਿਰ `ਚ ਰਾਡ ਮਾਰੀ ਗਈ ਹੈ ਪਰ ਦਸਤਾਰ ਕਾਰਨ ਬਚਾਅ ਹੋ ਗਿਆ। ਇਸ ਸਬੰਧ `ਚ ਹੀ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਇਸ ਦੀ ਜੰਮ ਕੇ ਨਿਖੇਧੀ ਕੀਤੀ। ਉਹਨਾਂ ਨੇ ਇਹਨਾਂ ਦੋਸ਼ੀਆਂ `ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ।