
'ਸਾਡੇ ਵਲੋਂ ਬਣਾਈ ਵੈਕਸੀਨ ਕੋਰੋਨਾ ਵਾਇਰਸ ਦੇ ਇਲਾਜ ਵਿਚ 90 ਫ਼ੀ ਸਦੀ ਤੋਂ ਜ਼ਿਆਦਾ ਅਸਰਦਾਰ'
ਵਾਸ਼ਿੰਗਟਨ: ਅਮਰੀਕਾ ਦੀ ਪ੍ਰਸਿੱਧ ਦਵਾਈ ਕੰਪਨੀ ਫ਼ਾਈਜ਼ਰ ਅਤੇ ਜਰਮਨੀ ਦੀ ਬਾਇਉਟੈਕ ਫ਼ਰਮ ਬਾਇਉਐੱਨਟੇਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਣਾਈ ਵੈਕਸੀਨ ਕੋਰੋਨਾ ਵਾਇਰਸ ਦੇ ਇਲਾਜ ਵਿਚ 90 ਫ਼ੀ ਸਦੀ ਤੋਂ ਜ਼ਿਆਦਾ ਅਸਰਦਾਰ ਹੈ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈਕਸੀਨ ਉਨ੍ਹਾਂ ਲੋਕਾਂ ਦੇ ਇਲਾਜ ਵਿਚ ਵੀ ਸਫਲ ਹੋਈ ਹੈ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਪਹਿਲੇ ਤੋਂ ਦਿਖਾਈ ਦੇ ਰਹੇ ਸਨ। ਫ਼ਾਈਜ਼ਰ ਦੇ ਚੇਅਰਮੈਨ ਅਤੇ ਸੀਈਓ ਡਾ. ਅਲਬਰਟ ਬੌਰਲਾ ਨੇ ਇਸ ਨੂੰ ਲੈ ਕੇ ਕਿਹਾ ਕਿ ਅੱਜ ਦਾ ਦਿਨ ਮਨੁੱਖਤਾ ਅਤੇ ਵਿਗਿਆਨ ਲਈ ਬਹੁਤ ਮਹੱਤਵਪੂਰਨ ਹੈ।
Pfizer’s coronavirus vaccine is more than 90 percent effective in first analysis
ਸਾਡੀ ਕੋਵਿਡ-19 ਵੈਕਸੀਨ ਦੇ ਤੀਜੇ ਫ਼ੇਜ਼ ਦੇ ਟ੍ਰਾਇਲ ਵਿਚ ਸਾਹਮਣੇ ਆਏ ਨਤੀਜਿਆਂ ਦਾ ਪਹਿਲਾ ਸਮੂਹ ਸਾਡੀ ਵੈਕਸੀਨ ਦੀ ਕੋਵਿਡ-19 ਵਾਇਰਸ ਨੂੰ ਰੋਕਣ ਦੀ ਸਮਰੱਥਾ ਨੂੰ ਲੈ ਕੇ ਆਰੰਭਿਕ ਸਬੂਤ ਦਰਸਾਉਂਦਾ ਹੈ। ਡਾ. ਅਲਬਰਟ ਨੇ ਕਿਹਾ ਕਿ ਵੈਕਸੀਨ ਡਿਵੈਲਪਮੈਂਟ ਪ੍ਰੋਗਰਾਮ ਵਿਚ ਇਹ ਸਫ਼ਲਤਾ ਅਜਿਹੇ ਸਮੇਂ ਵਿਚ ਮਿਲੀ ਹੈ ਜਦੋਂ ਪੂਰੀ ਦੁਨੀਆਂ ਨੂੰ ਇਸ ਵੈਕਸੀਨ ਦੀ ਲੋੜ ਹੈ ਅਤੇ ਇਨਫ਼ੈਕਸ਼ਨ ਦੀ ਦਰ ਨਵੇਂ ਰੀਕਾਰਡ ਬਣਾ ਰਹੀ ਹੈ।
Pfizer’s coronavirus vaccine is more than 90 percent effective in first analysis
ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੀ ਸਥਿਤੀ ਅਜਿਹੀ ਹੈ ਕਿ ਹਸਪਤਾਲਾਂ ਵਿਚ ਸਮਰੱਥਾ ਤੋਂ ਜ਼ਿਆਦਾ ਮਰੀਜ਼ ਪਹੁੰਚ ਰਹੇ ਹਨ ਅਤੇ ਅਰਥਚਾਰਾ ਹੇਠਾਂ ਜਾ ਰਿਹਾ ਹੈ। ਹਾਲਾਂਕਿ, ਇਸ ਵੈਕਸੀਨ ਦਾ ਤਜਰਬਾ ਤਦ ਤਕ ਜਾਰੀ ਰਹੇਗਾ ਜਦ ਤਕ 164 ਪੁਸ਼ਟੀ ਕੀਤੇ ਮਾਮਲੇ ਨਹੀਂ ਹੋ ਜਾਂਦੇ। ਇਸ ਲਈ ਇਸ ਦੀ ਪ੍ਰਭਾਵਿਤਾ ਦਰ ਵਿਚ ਬਦਲਾਅ ਆਉਣ ਦੀ ਅਜੇ ਸੰਭਾਵਨਾ ਹੈ ਪ੍ਰੰਤੂ ਇਨਫੈਕਸ਼ਨ ਨੂੰ ਰੋਕਣ ਲਈ 90 ਫ਼ੀਸਦੀ ਅਸਰਦਾਰ ਖੋਜ ਖਾਸੀ ਉਤਸ਼ਾਹਜਨਕ ਸਾਬਿਤ ਹੋ ਰਹੀ ਹੈ।
Pfizer’s coronavirus vaccine is more than 90 percent effective in first analysis
ਵੈਕਸੀਨ ਦੇ ਤੀਜੇ ਪੜਾਅ ਦੇ ਤਜਰਬੇ ਵਿਚ 43 ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਲ ਸਨ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ ਹੁਣ ਪੰਜ ਕਰੋੜ ਸੱਤ ਲੱਖ ਦੇ ਪਾਰ ਹੋ ਗਏ ਹਨ ਜਦਕਿ ਮਿ?ਤਕਾਂ ਦੀ ਗਿਣਤੀ ਵੀ 12 ਲੱਖ 62 ਹਜ਼ਾਰ ਤੋਂ ਉਪਰ ਹੈ।