
'ਲੋਕਲ ਫਾਰ ਦੀਵਾਲੀ' ਦੇ ਮੰਤਰ ਦੀ ਚਾਰੇ ਪਾਸੇ ਗੂੰਜ- ਮੋਦੀ
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ ਸੰਸਦੀ ਖੇਤਰ ਵਾਰਾਣਸੀ ਵਿਚ 600 ਕਰੋੜ ਤੋਂ ਜ਼ਿਆਦਾ ਦੇ ਵਿਕਾਸ ਪ੍ਰਜੈਕਟਾਂ ਦਾ ਉਦਘਾਟਨ ਕੀਤਾ। ਵੀਡੀਓ ਕਾਨਫਰੰਸ ਜ਼ਰੀਏ ਪ੍ਰਾਜਕੈਟਰਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਨ ਕੀਤਾ।
PM Modi
ਉਹਨਾਂ ਕਿਹਾ ਕਿ ਹੌਲੀ-ਹੌਲੀ ਤਸਵੀਰ ਬਦਲ ਰਹੀ ਹੈ। ਉਹਨਾਂ ਕਿਹਾ ਕਿ ਕਾਸ਼ੀ ਵਿਚ ਬਹੁਤ ਕੁਝ ਬਦਲ ਗਿਆ ਹੈ, ਵੱਡਾ ਖੇਤਰ ਤਾਰਾਂ ਦੇ ਜਾਲ ਤੋਂ ਮੁਕਤ ਹੋ ਰਿਹਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ 'ਚ ਜੋ ਵੀ ਹੋ ਰਿਹਾ ਹੈ, ਉਹ ਬਾਬਾ ਵਿਸ਼ਵਨਾਥ ਦੀ ਕ੍ਰਿਪਾ ਕਰਕੇ ਹੋ ਰਿਹਾ ਹੈ।
I congratulate the residents of Varanasi on the inauguration of development projects here. It is an example of overall development of Varanasi: PM Narendra Modi https://t.co/bisxI9sA0a pic.twitter.com/rKBsoNe1iE
— ANI UP (@ANINewsUP) November 9, 2020
ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਕਾਸ਼ੀ ਨਹੀਂ ਰੁਕੀ, ਇੱਥੇ ਲਗਾਤਾਰ ਕੰਮ ਜਾਰੀ ਰਿਹਾ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕੋਰੋਨਾ ਕਾਲ ਦੇ ਚਲਦਿਆਂ ਵੀ ਵਿਕਾਸ ਕਾਰਜ ਨਹੀਂ ਰੁਕੇ।
PM Modi
ਅਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ 'ਲੋਕਲ ਫਾਰ ਵੋਕਲ' ਦੇ ਨਾਲ ਹੀ, ਲੋਕਲ ਫਾਰ ਦੀਵਾਲੀ ਦੇ ਮੰਤਰ ਦੀ ਗੂੰਜ ਚਾਰੇ ਪਾਸੇ ਹੈ। ਉਹਨਾਂ ਕਿਹਾ ਕਿ ਜਦੋਂ ਹਰੇਕ ਵਿਅਕਤੀ ਮਾਣ ਨਾਲ ਸਥਾਨਕ ਉਤਪਾਦ ਖਰੀਦੇਗਾ ਤਾਂ ਨਵੇਂ-ਨਵੇਂ ਲੋਕਾਂ ਤੱਕ ਇਹ ਗੱਲ ਪਹੁੰਚੇਗੀ ਕਿ ਸਾਡੇ ਸਥਾਨਕ ਉਤਪਾਦ ਕਿੰਨੇ ਵਧੀਆ ਹਨ।