
ਅਮਰੀਕਾ ਸੱਭ ਤੋਂ ਜ਼ਿਆਦਾ ਪ੍ਰਭਾਵਤ, ਪੀੜਤਾਂ ਦੀ ਗਿਣਤੀ 98 ਲੱਖ ਤੋਂ ਪਾਰ
ਬੋਸਟਨ (ਅਮਰੀਕਾ), 9 ਨਵੰਬਰ : ਦੁਨੀਆਂ ਭਰ ਵਿਚ ਕੋਵਿਡ-19 ਆਲਮੀ ਮਹਾਂਮਾਰੀ ਦੇ ਮਾਮਲੇ ਪੰਜ ਕਰੋੜ ਤੋਂ ਪਾਰ ਚਲੇ ਗਏ ਹਨ। ਕੋਵਿਡ-19 ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਅਮਰੀਕੀ ਯੂਨੀਵਰਸਿਟੀ 'ਜਾਨ ਹਾਪਕਿੰਨਜ਼' ਅਨੁਸਾਰ ਐਤਵਾਰ ਨੂੰ ਵਿਸ਼ਵ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 5.2 ਕਰੋੜ ਤੋਂ ਪਾਰ ਚਲੇ ਗਏ। ਅੰਕੜਿਆਂ ਅਨੁਸਾਰ ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਅਮਰੀਕਾ ਵਿਚ ਪੀੜਤਾਂ ਦੇ 98 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 2,37,000 ਤੋਂ ਜ਼ਿਆਦ ਲੋਕਾਂ ਦੀ ਮੌਤ ਹੋਈ ਹੈ। ਯੂਨੀਵਰਸਿਟੀ ਅਨੁਸਾਰ, ''ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਹਾਲੇ ਵੀ ਜਾਰੀ ਹੈ, ਜਿਥੇ ਸਨਿਚਰਵਾਰ ਨੂੰ 1,26,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਅਤੇ 1000 ਤੋਂ ਜ਼ਿਆਦ ਲੋਕਾਂ ਦੀ ਮੌਤ ਹੋਈ ਹੈ। (ਪੀਟੀਆਈ)